ਵੋਕੇਸ਼ਨਲ ਮਾਸਟਰ ਨੂੰ ਤਨਖ਼ਾਹ ਦੇ ਆਧਾਰ ਤੇ ਵੋਕੇਸ਼ਨਲ ਲੈਕਚਰਾਰ ਮੰਨਣਾ ਤਰਕਸੰਗਤ ਨਹੀਂ (ਲੈਕਚਰਾਰਯੂਨੀਅਨਪੰਜਾਬ)

ਪੰਜਾਬ

ਮੋਹਾਲੀ 17 ਅਕਤੂਬਰ ,ਬੋਲੇ ਪੰਜਾਬ ਬਿਊਰੋ;

ਅੱਜ ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਦੀ ਮੀਟਿੰਗ ਸੂਬਾ ਪ੍ਰਧਾਨ ਸ੍ਰੀ ਸੰਜੀਵ ਕੁਮਾਰ ਦੀ ਪ੍ਰਧਾਗੀ ਵਿੱਚ ਹੋਈ|ਇਸ ਮੀਟਿੰਗ ਵਿੱਚ ਵੋਕੇਸ਼ਨਲ ਮਾਸਟਰਜ਼ ਨੂੰ ਵੋਕੇਸ਼ਨਲ ਲੈਕਚਰਾਰ ਮੰਨੇ ਜਾਣ ਤੋਂ ਬਾਅਦ ਸਕੂਲਾਂ ਵਿੱਚ ਬਣੀ ਦਵੰਦ ਦੀ ਸਥਿਤੀ ਨੂੰ ਵਿਚਾਰਿਆ ਗਿਆ|ਇਸ ਸੰਬੰਧੀ ਦੱਸਦੇ ਹੋਏ ਸ੍ਰੀ ਸੰਜੀਵ ਕੁਮਾਰ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਵੱਖ-ਵੱਖ ਕੌਸ਼ਲਾਂ ਨਾਲ਼ ਜੋੜਣ ਲਈ ਨੰਬਵਿਆਂ ਦੇ ਦਹਾਕੇ ਵਿੱਚ ਸਿੱਖਿਆ ਵਿਭਾਗ ਵੱਲੋਂ ਵੋਕੇਸ਼ਨਲ ਸਟ੍ਰੀਮ ਦੀ ਸ਼ੁਰੂਆਤ ਕੀਤੀ ਗਈ ਜਿਸ ਅਧੀਨ ਵੋਕੇਸ਼ਨਲ ਮਾਸਟਰ ਅਤੇ ਵੋਕੇਸ਼ਨਲ ਲੈਕਚਰਾਰ ਦੀਆਂ ਅਸਾਮੀਆਂ ਦੀ ਰਚਨਾਂ ਕੀਤੀ ਗਈ ਅਤੇ ਭਰਤੀ ਕੀਤੀ ਗਈ ਜਿਸ ਤਹਿਤ ਵੋਕੇਸ਼ਨਲ ਲੈਕਚਰਾਰ ਦੀ ਯੋਗਤਾ ਬੇਚੂਲਰ ਡਿਗਰੀ ਅਤੇ ਵੋਕੇਸ਼ਨਲ ਮਾਸਟਰ ਦੀ ਯੋਗਤਾ ਤਿੰਨ ਸਾਲਾਂ ਦਾ ਡਿਪਲੋਮਾ ਨਿਸ਼ਚਿਤ ਕੀਤੀ ਗਈ| ਜ਼ਿਕਰਯੋਗ ਹੈ ਕਿ ਜਦੋਂ ਜ਼ਮੀਨੀ ਪੱਧਰ ਤੇ ਲਾਗੂ ਕੀਤਾ ਗਿਆ ਤਾਂ ਬੇਚੂਲਰ ਡਿਗਰੀ ਹੋਲਡਰ ਘੱਟ ਹੋਣ ਜਾਂ ਉਹਨਾਂ ਕੋਲ਼ ਹੋਰ ਵਿਕਲਪ ਹੋਣ ਕਾਰਨ ਵੋਕੇਸ਼ਨਲ ਲੈਕਚਰਾਰ ਦੀਆਂ ਬਹੁਤੀਆਂ ਅਸਾਮੀਆਂ ਪੁਰ ਨਾ ਹੋ ਸਕੀਆਂ| ਨਤੀਜਣ ਸਰਕਾਰ ਵੱਲੋਂ ਵੋਕੇਸ਼ਨਲ ਕੇਡਰ ਦੀਆਂ ਇਹ ਅਸਾਮੀਆਂ ਯੋਗਤਾ ਵਿੱਚ ਰਾਹਤ ਦਿੰਦੇ ਹੋਏ ਭਰੀਆਂ ਗਈਆਂ| ਸਿੱਖਿਆ ਵਿਭਾਗ ਵੱਲੋਂ ਪਹਿਲੀ ਗ਼ਲਤੀ ਵੋਕੇਸ਼ਨਲ ਮਾਸਟਰ ਦੀ ਆਸਾਮੀ ਨੂੰ ਭਰਨ ਲਈ ਡਿਗਰੀ /ਡਿਪਲੋਮਾ ਦੋਵੇਂ ਯੋਗਤਾਵਾਂ ਹੀ ਮੰਨ ਲਈਆਂ ਗਈਆਂ| ਕੋਰਟ ਕੇਸਾਂ ਦੀ ਲੰਮੀ ਪ੍ਰਕਿਰਿਆ ਵਿੱਚ ਵਿਭਾਗ ਦਾ ਪੱਖ ਸਮੇਂ ਸਿਰ ਤੇ ਸਪਸ਼ੱਟ ਨਾ ਰੱਖਣ ਕਾਰਨ ਵੋਕੇਸ਼ਨਲ ਮਾਸਟਰਜ਼ ਨੂੰ ਵੋਕੇਸ਼ਨਲ ਲੈਕਚਰਾਰ ਦਾ ਸਕੇਲ ਦੇ ਦਿੱਤਾ ਗਿਆ ਜਿਸ ਨੂੰ ਲਾਗੂ ਕਰਦੇ ਸਮੇਂ ਇਹ ਧਿਆਨ ਨਹੀਂ ਰੱਖਿਆ ਗਿਆ ਕਿ ਜਿਨ੍ਹਾਂ ਵੋਕੇਸ਼ਨਲ ਮਾਸਟਰਜ਼ ਨੂੰ ਵੋਕੇਸ਼ਨਲ ਲੈਕਚਰਾਰ ਦਾ ਸਕੇਲ ਦਿੱਤਾ ਜਾ ਰਿਹਾ ਹੈ ਉਹ ਲੈਕਚਰਾਰ ਦੀ ਯੋਗਤਾ ਪੂਰੀ ਕਰਦੇ ਹਨ ਜਾਂ ਨਹੀਂ, ਉਤੋਂ ਸਿਤਮ ਏ ਜ਼ਰੀਫੀ ਇਹ ਕੀਤੀ ਗਈ ਕਿ ਵੋਕੇਸ਼ਨਲ ਲੈਕਚਰਾਰ ਦੀ ਯੋਗਤਾ ਪੂਰੀ ਨਾ ਕਰਨ ਵਾਲੇ ਵੋਕੇਸ਼ਨਲ ਮਾਸਟਰਜ਼ ਤੇ ਅੱਗੇ ਤੋਂ ਯੋਗਤਾ ਪੂਰੀ ਕਰਨ ਦੀ ਸ਼ਰਤ ਵੀ ਨਹੀਂ ਲਗਾਈ ਗਈ|ਵਿਭਾਗ ਵੱਲੋਂ ਇੱਕ ਹੋਰ ਭੁੱਲ ਕਰਦੇ ਹੋਏ ਮਿਤੀ 28/09/2025 ਨੂੰ ਵੋਕੇਸ਼ਨਲ ਲੈਕਚਰਾਰ ਗ੍ਰੇਡ ਦੀ ਤਨਖਾਹ ਕੱਢਵਾ ਰਹੇ ਵੋਕੇਸ਼ਨਲ ਮਾਸਟਰਜ਼ ਦਾ ਅਹੁਦਾਕਰਨ ਵੋਕੇਸ਼ਨਲ ਲੈਕਚਰਾਰ ਕਰ ਦਿੱਤਾ ਗਿਆ ਹੈ|ਇਸ ਸੰਬੰਧੀ ਸੂਬਾ ਪ੍ਰਧਾਨ ਨੇ ਕਿਹਾ ਕਿ ਪਹਿਲੀ ਗੱਲ ਇਹ ਹੈ ਕਿ ਵਿਭਾਗ ਵੱਲੋਂ ਇਸ ਤਰੀਕੇ ਨਾਲ਼ ਪੋਸਟਾਂ ਦਾ ਨੋਮੀਕਲੇਚਰ ਬਦਲਣਾ ਗ਼ੈਰ ਤਰਕਸੰਗਤ ਤੇ ਗ਼ੈਰ ਸੰਵਿਧਾਨਿਕ ਹੈ ਕਿਉਂਕਿ ਜਿਹੜਾ ਵੀ ਕਰਮਚਾਰੀ ਸ੍ਰੇਣੀ ਸੀ ਵਿੱਚ ਨਿਯੁਕਤ ਹੋਇਆ ਹੈ ਅਤੇ ਅੱਜ ਵੀ ਉਸੇ ਯੋਗਤਾ ਅਨੁਸਾਰ ਕੰਮ ਕਰ ਰਿਹਾ ਹੈ ਉਸ ਦੀ ਸ੍ਰੇਣੀ ਬਿਨਾਂ ਕਿਸੇ ਨਿਯੁਕਤੀ ਜਾਂ ਤਰੱਕੀ ਤੋਂ ਸ੍ਰੇਣੀ ਬੀ ਕਿਵੇਂ ਕੀਤੀ ਜਾ ਸਕਦੀ ਹੈ| ਦੂਸਰਾ ਜਿਸ ਇਸ਼ਤਿਹਾਰ ਦੇ ਅੰਤਰਗਤ ਕਿਸੇ ਕਰਮਚਾਰੀ ਦੀ ਨਿਯੁਕਤੀ ਹੋਈ ਹੈ ਅਤੇ ਉਹ ਉਹਨਾਂ ਹੀ ਸੇਵਾ ਸ਼ਰਤਾਂ ਅਧੀਨ ਕੰਮ ਕਰ ਰਿਹਾ ਹੈ ਉਸ ਨੂੰ ਯੋਗਤਾ ਤੇ ਸੇਵਾ ਸ਼ਰਤਾਂ ਬਦਲੇ ਬਿਨਾਂ ਜਾਂ ਪਦ ਉਨਤੀ ਕੀਤੇ ਬਿਨਾਂ ਉਪਰਲੀ ਸ੍ਰੇਣੀ ਵਿੱਚ ਕਿਵੇਂ ਲਿਆਂਦਾ ਜਾ ਸਕਦਾ ਹੈ| ਉਹਨਾਂ ਸ਼ੰਕਾ ਜ਼ਾਹਿਰ ਕੀਤੀ ਕਿ ਵਿਭਾਗ ਵੋਕੇਸ਼ਨਲ ਮਾਸਟਰਜ਼ ਨੂੰ ਅਜਿਹੀਆਂ ਰਿਆਇਤਾਂ ਗਿਣੀ ਮਿਥੀ ਸਾਜ਼ਿਸ ਤਹਿਤ ਦੇ ਰਿਹਾ ਹੈ| ਸੂਬਾ ਜਨਰਲ ਸਕੱਤਰ ਸ ਬਲਰਾਜ ਸਿੰਘ ਬਾਜਵਾ ਨੇ ਮਾਨਯੋਗ ਸਿੱਖਿਆ ਮੰਤਰੀ ਪੰਜਾਬ ਪਾਸੋਂ ਮੰਗ ਕੀਤੀ ਕਿ ਸਿਰਫ਼ ਉਹਨਾਂ ਹੀ ਵੋਕੇਸ਼ਨਲ ਮਾਸਟਰਜ਼ ਨੂੰ ਵੋਕੇਸ਼ਨਲ ਲੈਕਚਰਾਰ ਵਜੋਂ ਤਰੱਕੀ ਦਿੱਤੀ ਜਾਵੇ ਜੋ ਲੈਕਚਰਾਰ ਦੀਆਂ ਯੋਗਤਾਵਾਂ ਪੂਰੀਆਂ ਕਰਦੇ ਹਨ ਅਤੇ ਜਿਨ੍ਹਾਂ ਨੇ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਮਾਸਟਰ ਡਿਗਰੀ ਪ੍ਰਾਪਤ ਕੀਤੀ ਹੈ ਜਾਂ ਯੋਗਤਾ ਦਾ ਸਮਾਨਤਾ ਸਰਟੀਫਿਕੇਟ ਪੇਸ਼ ਕਰਦੇ ਹਨ
ਇਸ ਮੌਕੇ ਜਥੇਬੰਦੀ ਦੇ ਮੁੱਖ ਸਲਾਹਕਾਰ ਸ੍ਰ ਸੁਖਦੇਵ ਸਿੰਘ ਰਾਣਾ, ਸਕੱਤਰ ਜਨਰਲ ਰਵਿੰਦਰਪਾਲ ਸਿੰਘ ਅਤੇ ਵੱਖ ਵੱਖ ਜ਼ਿਲ੍ਹਿਆਂ ਦੇ ਆਗੂ ਮੌਜ਼ੂਦ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।