ਇਸ ਸਾਲ ਦੀ ਦਿਵਾਲੀ ਕੱਚੇ ਕਾਮਿਆ, ਮਾਣ ਭੱਤਾ ਕਾਮਿਆਂ ,ਰੈਗੂਲਰ ਮੁਲਾਜ਼ਮਾਂ ਤੇ ਪੈਨਸ਼ਨਾਂ ਲਈ ਕਿਹੋ ਜਿਹੀ ਰਹੇਗੀ ਜਥੇਬੰਦੀਆਂ ਦੇ ਆਗੂਆਂ ਦਾ ਕੀ ਕਹਿਣਾ?

ਪੰਜਾਬ

ਸ੍ਰੀ ਫਤਿਹਗੜ੍ਹ ਸਾਹਿਬ,18, ਅਕਤੂਬਰ ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ);

ਜਲ ਸਪਲਾਈ ਅਤੇ ਸੈਨੀਟੇਸ਼ਨ, ਪੀ ਡਬਲਿਊ ਡੀ, ਡਰੇਨਜ ਸੀਵਰੇਜ ਬੋਰਡ ਦੇ ਫੀਲਡ ਮੁਲਾਜ਼ਮਾਂ ਦੀ ਜਥੇਬੰਦੀ ਟੈਕਨੀਕਲ ਐਂਡ ਮਕੈਨਿਕਲ ਇੰਪਲਾਈਜ ਯੂਨੀਅਨ ਰਜਿ ਪੰਜਾਬ ਦੇ ਸੂਬਾ ਪ੍ਰਧਾਨ ਮਲਾਗਰ ਸਿੰਘ ਖਮਾਣੋ ਨੇ ਦੱਸਿਆ ਕਿ ਮੁਲਾਜ਼ਮਾਂ ਨੂੰ ਇਸ ਦਿਵਾਲੀ ਤੋਂ ਘੱਟੋ ਘੱਟ ਡੀਏ ਦੀ ਕਿਸਤ ਦੀ ਉਮੀਦ ਸੀ, ਪਰੰਤੂ 13 ਅਕਤੂਬਰ ਦੀ ਕੈਬਨਿਟ ਮੀਟਿੰਗ ਚੋਂ ਪੰਜਾਬ ਸਰਕਾਰ ਨੇ ਰੈਗੂਲਰ ਮੁਲਾਜ਼ਮਾਂ ਨੂੰ ਹਾਸ਼ੀਏ ਤੋਂ ਬਾਹਰ ਹੀ ਕਰ ਦਿੱਤਾ ।ਫੀਲਡ ਮੁਲਾਜ਼ਮਾਂ ਦੀਆਂ ਤਨਖਾਹਾਂ ਵਿੱਚ ਲੱਗਿਆ ਹੋਇਆ ਖੋਰਾ, ਜਿੱਥੇ ਪਹਿਲਾਂ ਹੀ ਰੜਕਦਾ ਸੀ ਉਥੇ ਘੱਟੋ ਘੱਟ ਡੀਏ ਤੋਂ ਕਿਨਾਰਾ ਕਰਕੇ ਸਰਕਾਰ ਨੇ ਮੁਲਾਜ਼ਮਾਂ ਦੇ ਜਖਮਾਂ ਤੇ ਲੂਣ ਸੁੱਟਿਆ ਹੈ ਜਿਸ ਦਾ ਖਮਿਆਜਾ ਆਮ ਆਦਮੀ ਪਾਰਟੀ ਨੂੰ ਜਿਮਨੀ ਚੋਣ ਵਿੱਚ ਭੁਗਤਣਾ ਪੈ ਸਕਦਾ ਹੈ।
2, ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਜਰਮਨਜੀਤ ਸਿੰਘ ਨੇ ਦੱਸਿਆ ਕਿ 1991 ਵਿੱਚ ਉਦਾਰੀਕਰਨ, ਸੰਸਾਰੀਕਰਨ, ਨਿੱਜੀਕਰਨ ਦੀਆਂ ਨੀਤੀਆਂ ਨੂੰ ਉਸ ਸਮੇਂ ਦੀ ਭਾਰਤ ਸਰਕਾਰ ਵੱਲੋਂ ਮੁਲਾਜ਼ਮਾਂ ਤੇ ਲੋਕਾਂ ਦੀ ਮੁਕਤੀ ਲਈ ਰਾਮ ਬਾਣ ਦੱਸਿਆ ਗਿਆ ਸੀ ਅਤੇ ਬਹੁਤ ਸਾਰੇ ਸਰਕਾਰ ਪੱਖੀ ਮੁਲਾਜ਼ਮ ਆਗੂਆਂ, ਬੁੱਧੀਜੀਵੀਆਂ ਨੇ ਇਹਨਾਂ ਨੀਤੀਆਂ ਦੇ ਗੁਣ ਗਾਣ ਕੀਤੇ ਸੀ ਇਹਨਾਂ ਨੀਤੀਆਂ ਦਾ ਅੱਜ ਚੌਥਾ ਦੌਰ ਹੈ ਜਿਸ ਤਹਿਤ ਕਾਰਪੋਰੇਟਾਂ ਦਾ ਫਰਮਾਨ ਬੰਦ ਭੱਤੇ ਤਨਖਾਹਾਂ ਜਾਮ ਦੇ ਨਾਅਰੇ ਨੂੰ ਪਿਛਲੀਆਂ ਸਰਕਾਰਾਂ ਵਾਂਗ ਇਸ ਸਰਕਾਰ ਨੇ ਵੀ ਲਾਗੂ ਕੀਤਾ ਹੈ ,ਸੋ ਸਰਕਾਰ ਕੋਈ ਵੀ ਹੋਵੇ ਜਦੋਂ ਤੱਕ ਇਹਨਾਂ ਨੀਤੀਆਂ ਤੇ ਇੱਕ ਮੱਤ ਹੈ ਮੁਲਾਜ਼ਮਾਂ ਦੀ ਦਿਵਾਲੀ ਇਵੇਂ ਹੀ ਫਿੱਕੀ ਰਹੇਗੀ
3, ਪੰਜਾਬ ਦੇ ਅਧਿਆਪਕਾਂ ਦੀ ਜਥੇਬੰਦੀ ਡੈਮੋਕ੍ਰੇਟਿਕ ਟੀਚਰ ਫਰੰਟ ਦੇ ਸੂਬਾ ਪ੍ਰਧਾਨ ਬਿਕਰਮਦੇਵ ਸਿੰਘ ਨੇ ਦੱਸਿਆ ਕਿ ਸਰਕਾਰਾਂ ਬਦਲਣ ਨਾਲ ਸਟੇਟ ਦੀਆਂ ਨੀਤੀਆਂ ਨਹੀਂ ਬਦਲਦੀਆਂ, ਇਸ ਵੇਲੇ ਸਟੇਟ ਦੀ ਨੀਤੀ ਹੈ ਜਨਤਕ ਖੇਤਰ ਨੂੰ ਖਤਮ ਕਰਕੇ ਪੂਰੀ ਤਰ੍ਹਾਂ ਨਿੱਜੀਕਰਨ ਕਰਨਾ ਹੈ।ਜਦੋਂ ਨਿੱਜੀਕਰਨ ਹੋਵੇਗਾ ਤਾਂ ਮੁਲਾਜ਼ਮਾਂ ਦੀਆਂ ਸਹੂਲਤਾਂ ਕਾਇਮ ਨਹੀਂ ਰਹਿ ਸਕਦੀਆਂ, ਅੱਜ ਦੇ ਦੌਰ ਵਿੱਚ ਅਧਿਆਪਕ ਵਰਗ ਇੱਕ ਨਾਮ ਦੇ ਸਰਕਾਰੀ ਮੁਲਾਜ਼ਮ ਰਹਿ ਗਏ ਹਨ ਇਹਨਾਂ ਨੂੰ ਨਾ ਭੱਤੇ ਨਾ ਪੈਨਸ਼ਨ ਨਾ ਡੀਏ ਨਵੀਂ ਭਰਤੀ ਹੋਏ ਅਧਿਆਪਕਾਂ ਦੀਆਂ ਤਨਖਾਹਾਂ ਵੀ ਪੁਰਾਣੇ ਅਧਿਆਪਕਾਂ ਨਾਲੋਂ ਅੱਧੀਆਂ ਰਹਿ ਗਈਆਂ ਹਨ ਨਾ ਭੱਤੇ ਨਾ ਨਾ ਤਨਕਾਹਾ ਆਦਿ ਨਹੀਂ ਹਨ ਤਾ ਚੇਤਨ ਨੌਜਵਾਨ ਇਸ ਖੇਤਰ ਵਿੱਚ ਨਹੀਂ ਆਉਣਗੇ ਇਸ ਨਾਲ ਸਰਕਾਰਾਂ ਨੂੰ ਇਹਨਾਂ ਅਦਾਰਿਆਂ ਨੂੰ ਖਤਮ ਕਰਨਾ ਹੋਰ ਸੌਖਾ ਹੋ ਜਾਵੇਗਾ। ਇਹਨਾਂ ਦੱਸਿਆ ਕਿ ਅੱਜ ਦੀ ਮੁਲਾਜ਼ਮ ਲਹਿਰ ਬੌਧਿਕ ਸੰਕਟ ਦਾ ਸ਼ਿਕਾਰ ਹੈ ਜਦੋਂ ਮੁਲਾਜ਼ਮ ਆਗੂ ਇਹਨਾਂ ਨੀਤੀਆਂ ਤੋਂ ਚੇਤਨ ਹੋਕੇ ਇਹਨਾਂ ਦੇ ਹਾਣ ਦਾ ਸੰਘਰਸ਼ ਨਹੀਂ ਦੇਣਗੇ ਉਦੋਂ ਤੱਕ ਦਿਵਾਲੀਆਂ ਫਿੱਕੀਆਂ ਹੀ ਰਹਿਣਗੀਆਂ
4, ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝੇ ਫਰੰਟ ਦੇ ਕਨਵੀਨਰ ਸਤੀਸ਼ ਰਾਣਾ ਨੇ ਦੱਸਿਆ ਕਿ ਇਸ ਸਾਲ ਦੀ ਦਿਵਾਲੀ ਸਮੁੱਚੇ ਕੱਚੇ, ਮਾਣ ਭੱਤਾ ਕਾਮਿਆ ਸਮੇਤ ਰੈਗੂਲਰ ਤੇ ਪੈਨਸ਼ਨਾਂ ਲਈ ਕਾਫੀ ਨਿਰਾਸ਼ਾਜਨਕ ਰਹੀ, ਸਮੁੱਚੇ ਵਰਗ ਨੂੰ ਇਸ ਸਰਕਾਰ ਤੋਂ ਕਾਫੀ ਉਮੀਦ ਸੀ ਕਿ ਇਸ ਦਿਵਾਲੀ ਤੇ ਕੋਈ ਨਾ ਕੋਈ ਐਲਾਨ ਜਰੂਰ ਕੀਤਾ ਜਾਵੇਗਾ, ਪ੍ਰੰਤੂ ਇਸ ਸਰਕਾਰ ਨੇ ਸਮੁੱਚੇ ਮੁਲਾਜ਼ਮ ਵਰਗ ਨੂੰ ਨਿਰਾਸ਼ ਕੀਤਾ ਹੈ ਇਸ ਲਈ ਆਉਣ ਵਾਲੇ ਸਮੇਂ ਵਿੱਚ ਸਾਂਝੇ ਸੰਘਰਸ਼ਾਂ ਨੂੰ ਹੋਰ ਮਜਬੂਤ ਕਰਦਿਆਂ ਸੰਘਰਸ਼ਾਂ ਨੂੰ ਲਗਾਤਾਰ ਜਾਰੀ ਰੱਖਿਆ ਜਾਵੇਗਾ।
5, ਆਊਟਸੋਰਸਿੰਗ ਮੁਲਾਜ਼ਮਾ ਦੇ ਆਗੂ ਸਰਬਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਸਾਡੀਆਂ ਪਿਛਲੇ 15-20 ਸਾਲਾਂ ਤੋਂ ਦਿਵਾਲੀਆਂ ਫਿੱਕਿਆਂ ਹੀ ਆਉਂਦੀਆਂ ਹਨ ਪਰੰਤੂ ਇਸ ਸਰਕਾਰ ਤੋਂ ਉਮੀਦ ਸੀ ਕਿ ਮੁੱਖ ਮੰਤਰੀ ਇਸ ਕੌਮੀ ਤਿਉਹਾਰ ਮੌਕੇ ਆਊਟਸੋਰਸਿੰਗ ਕਾਮਿਆਂ ਦੀਆਂ ਤਨਖਾਹਾਂ ਦਾ ਪਾੜਾ ਜ਼ਰੂਰ ਖਤਮ ਕਰਨਗੇ ਇਸ ਮਹਿੰਗਾਈ ਦੇ ਯੁੱਗ ਵਿੱਚ ਔਟਸੋਰਸਿੰਗ ਕਾਮਿਆ ਨੂੰ ਬਹੁਤ ਨਗੂਣੀਆਂ ਤਨਖਾਹਾਂ ਨਾਲ ਪਰਿਵਾਰਾਂ ਦਾ ਗੁਜ਼ਾਰਾ ਕਰਨਾ ਬਹੁਤ ਮੁਸ਼ਕਿਲ ਹੈ ਕਦੋਂ ਸਾਡੇ ਘਰਾਂ ਵਿੱਚ ਦਿਵਾਲੀ ਦੇ ਦੀਪ ਦੀ ਰੋਸ਼ਨੀ ਹੋਵੇਗੀ ?ਕਦੋਂ ਅਸੀਂ ਵੀ ਚਾਵਾਂ ਨਾਲ ਇਸ ਕੌਮੀ ਤਿਉਹਾਰ ਨੂੰ ਮਨਾਵਾਂਗੇ, ਉਮੀਦ ਹੈ ਕਿ ਇਹ ਸਰਕਾਰ ਘੱਟੋ ਘੱਟ ਔਰਸੋਰਸਿੰਗ ਕਾਮਿਆਂ ਦੀ ਮੁਕਤੀ ਜਰੂਰ ਕਰੇਗੀ।
6, ਸਰਕਾਰੀ ਸਕੂਲਾਂ ਵਿੱਚ ਕੰਮ ਕਰਦਿਆਂ ਮਿਡ ਡੇ ਮੀਲ ਕੁਕ ਮੁਲਾਜ਼ਮਾਂ ਦੀ ਆਗੂ ਮਮਤਾ ਸ਼ਰਮਾ ਨੇ ਦੱਸਿਆ ਕਿ ਸਾਡੀਆਂ ਭੈਣਾਂ ਆਪਣੇ ਬੱਚਿਆਂ ਤੋਂ ਵੱਧ ਸਮਾਂ ਆਪਣੇ ਸਕੂਲਾਂ ਦੇ ਬੱਚਿਆਂ ਨੂੰ ਦਿੰਦੀਆਂ ਹਨ ਅੱਤ ਦੀ ਗਰਮੀ ਵਿੱਚ ਵੀ ਖਾਣਾ ਤਿਆਰ ਕਰਦੀਆਂ ਹਨ ਸਾਡੀਆਂ ਭੈਣਾਂ ਨੂੰ ਵੀ ਉਮੀਦ ਸੀ ਕਿ ਘੱਟੋ ਘੱਟ ਮਿਨੀਅਮਮ ਵੇਜ ਲਾਗੂ ਹੋਵੇਗਾ, ਵੱਡਾ ਜਿਹਾ ਹੌਂਕਾ ਭਰਦਿਆਂ ਬਸ ਇਹੋ ਕਿਹਾ ਕਿ ਸਾਡੀ ਕਾਹਦੀ ਦਿਵਾਲੀ ਹੁਣ ਤਾਂ ਸੰਘਰਸ਼ਾਂ ਤੇ ਹੀ ਟੇਕ ਹੈ
7, ਆਸ਼ਾ ਵਰਕਰਾਂ ਦੀ ਆਗੂ ਪਰਮਜੀਤ ਕੌਰ ਮਾਨ ਨੇ ਦੱਸਿਆ ਕਿ ਜਦੋਂ ਕੋਈ ਕੌਮੀ ਤਿਉਹਾਰ ਹੁੰਦਾ ਤਾਂ ਸਾਨੂੰ ਤਾਂ ਸਾਡਾ ਮਾਣ ਭੱਤਾ ਤਾ ਵੀ ਸਮੇਂ ਸਿਰ ਨਸੀਬ ਨਹੀਂ ਹੁੰਦਾ, ਰੈਗੂਲਰ ਦੀ ਉਮੀਦ, ਤਨਖਾਹ ਵਧੇ ਦੀ ਮੰਗ ਵੱਲ ਸਾਡੀਆਂ ਸਰਕਾਰਾਂ ਧਿਆਨ ਨਹੀਂ ਦਿੰਦੀਆਂ ਕੰਮ ਭਾਰ ਦੁਗਣਾ, ਦਾਬਾ ਪ੍ਰੰਤੂ ਉਜਰਤਾਂ ਹੁਣ ਤਾਂ ਮਾਣ ਭੱਤਾ ਵੀ ਇਹ ਅਪਮਾਨ ਭੱਤਾ ਬਣ ਕੇ ਰਹਿ ਗਿਆ, ਸੋ ਉਮੀਦ ਹੈ ਕਿ ਅਗਲੀ ਦਿਵਾਲੀ ਮਾਣ ਭੱਤਾ ਤਾ ਕਾਮਿਆਂ ਲਈ ਵੀ ਕੁਝ ਚੰਗਾ ਲੈ ਕੇ ਆਵੇ ਲਓ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।