28 ਅਕਤੂਬਰ ਦੀ ਮੀਟਿੰਗ ਨਾ ਹੋਣ ਤੇ ਸੀਵਰੇਜ ਬੋਰਡ ਦੇ ਕਾਮੇ ਤਿੰਨ ਦਿਨਾਂ ਦਾ ਲਗਾਉਣਗੇ ਮੋਰਚਾ

ਪੰਜਾਬ

ਫਤਿਹਗੜ੍ਹ ਸਾਹਿਬ,22, ਅਕਤੂਬਰ (ਮਲਾਗਰ ਖਮਾਣੋਂ)

ਪੰਜਾਬ ਵਾਟਰ ਸਪਲਾਈ ਤੇ ਸੀਵਰੇਜ਼ ਬੋਰਡ ਆਊਟਸੋਰਸ ਵਰਕਰਜ਼ ਯੂਨੀਅਨ ਰਜਿ: ਵੱਲੋਂ ਅੱਜ ਇਤਿਹਾਸਕ ਸ਼ਹਿਰ ਮੌਰਿਡਾ ਵਿਖੇ ਪੰਜਾਬ ਪ੍ਧਾਨ ਗੁਰਦੇਵ ਸਿੰਘ ਨਿਹੰਗ ਦੀ ਅਗਵਾਈ ਵਿੱਚ ਅਗਲੇ ਸੰਘਰਸ਼ ਦੀ ਵਿਉਂਤਬੰਦੀ ਸਬੰਧੀ ਮੀਟਿੰਗ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਸੀਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਮੰਡੇਰ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਵਾਟਰ ਸਪਲਾਈ ਤੇ ਸੀਵਰੇਜ਼ ਕਾਮੇਂ ਆਪਣੀਆਂ ਹੱਕੀ ਨੂੰ ਮੰਨਵਾਉਣ ਲਈ ਪੰਜਾਬ ਸਰਕਾਰ ਦੇ ਨਾਲ ਸੰਘਰਸ਼ ਕਰ ਰਹੇ ਹਨ | ਪਰ ਸਰਕਾਰ ਵੱਲੋਂ ਵਾਟਰ ਸਪਲਾਈ ਤੇ ਸੀਵਰੇਜ ਕਾਮਿਆਂ ਦੀਆਂ ਮੰਗਾਂ ਨੂੰ ਮੰਨਣ ਦੀ ਬਜਾਏ ਸਾਡੇ ਮੌੜ ਮੰਡੀ ਦੇ ਦੇ ਪੰਦਰਾਂ ਵਰਕਰਾਂ ਤੇ ਝੂਠੇ ਮੁੱਕਦਮੇ ਦਰਜ਼ ਕਰਕੇ ਜੇਲ ਭੇਜਿਆ ਗਿਆ। ਮੌੜ ਮੰਡੀ ਦੇ ਵਰਕਰਾਂ ਦੇ ਰੁਜਗਾਰ ਨੂੰ ਬਹਾਲ ਕਰਵਾਉਣ ਲਈ ਮੁੱਖ ਕਾਰਜਕਾਰੀ ਅਫਸਰ ਵੱਲੋਂ ਜਥੇਬੰਦੀ ਨੂੰ 09/10/2025 ਦੀ ਮੀਟਿੰਗ ਦਿੱਤੀ ਗਈ ਸੀ ਪਰ 09/10/2025 ਦੀ ਮੀਟਿੰਗ ਮੁੱਖ ਕਾਰਜਕਾਰੀ ਅਫਸਰ ਆਪਣੇ ਦਫ਼ਤਰ ਵਿੱਚ ਮੌਜੂਦ ਹੋਣ ਦੇ ਬਾਵਜੂਦ ਜਥੇਬੰਦੀ ਦੇ ਆਗੂਆਂ ਨੂੰ ਲਿਖਤੀ ਤੌਰ ਤੇ ਬੁਲਾ ਕੇ ਮੀਟਿੰਗ ਨਹੀਂ ਕੀਤੀ ਗਈ।ਇਸ ਤਰ੍ਹਾਂ ਜਥੇਬੰਦੀ ਦੇ ਆਗੂਆਂ ਨੂੰ ਵਾਰ ਵਾਰ ਜ਼ਲੀਲ ਕੀਤਾ ਜਾ ਰਿਹਾ ਹੈ। ਇਸ ਦੇ ਰੋਸ਼ ਵਜੋ ਹੀ ਜੇਕਰ 28/10/2025 ਵਾਲੀ ਵੀ ਮਾਨਯੋਗ ਪੰਜਾਬ ਸਰਕਾਰ ਮੀਟਿੰਗ ਨਹੀਂ ਕਰਦੀ ਤਾਂ 28 ਅਕਤੂਬਰ ਤੋਂ ਨਿਗਰਾਨ ਇੰਜੀਨੀਅਰ ਦਫ਼ਤਰ ਬਠਿੰਡਾ ਵਿਖੇ ਤਿੰਨ ਰੋਜਾ ਧਰਨਾ ਦੇ ਕੇ ਪੰਜਾਬ ਪੱਧਰੀ ਸੰਘਰਸ਼ ਦੀ ਸ਼ੁਰੂਆਤ ਕੀਤੀ ਜਾਵੇਗੀ ਕਿਉਂਕਿ ਮੁੱਖ ਕਾਰਜਕਾਰੀ ਅਫਸਰ ਵੱਲੋਂ ਲਿਖਤੀ ਮੀਟਿੰਗ ਦੇ ਕੇ ਵੀ ਮੀਟਿੰਗ ਨਾ ਕਰਨਾ, ਉਨਾ ਵੱਲੋਂ ਜਥੇਬੰਦੀ ਨੂੰ ਹਰਾਸ਼ਮੈਂਟ ਕੀਤਾ ਜਾ ਰਿਹਾ ਹੈ। ਇਸ ਤੋਂ ਬਾਅਦ ਸੰਘਰਸ਼ ਨੂੰ ਹੋਰ ਵੀ ਤੇਜ ਕੀਤਾ ਜਾਵੇਗਾ | ਇਸ ਮੌਕੇ ਜਨਰਲ ਸਕੱਤਰ ਜਗਵੀਰ ਸਿੰਘ ਕੁਲਵਿੰਦਰ ਸਿੰਘ, ਬੀਰਾ ਸਿੰਘ ਬਰੇਟਾ, ਪੈ੍ੱਸ ਸਕੱਤਰ ਨਰਿੰਦਰ ਕੁਮਾਰ ਮੌਰਿਡਾ, ਸੰਜੂ ਪ੍ਰਧਾਨ ਰਾਜਪੁਰਾ, ਸੁਖਵਿੰਦਰ ਸਿੰਘ ਹੰਢਿਆਇਆ, ਨਰਿੰਦਰ ਨੰਗਲ, ਅਸੋਕ ਕੁਮਾਰ ਬਰਨਾਲਾ, ਬਲਜਿੰਦਰ ਸਿੰਘ ਹੰਢਿਆਇਆ, ਜਗਤਾਰ ਸਿੰਘ ਬਠਿੰਡਾ ਆਦਿ ਹਾਜਰ ਸਨ |

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।