ਨਵੀਂ ਦਿੱਲੀ, ਬੋਲੇ ਪੰਜਾਬ ਬਿਊਰੋ (ਮਨਪ੍ਰੀਤ ਸਿੰਘ ਖਾਲਸਾ):-
“ਬਾਦਸ਼ਾਹ ਜਾਂਹਗੀਰ ਦੀ ਕੈਦ ਵਿਚੋ ਗੁਰੂ ਸਾਹਿਬ ਨੇ ਆਪਣੀ ਰਿਹਾਈ ਦੇ ਨਾਲ-ਨਾਲ 52 ਹਿੰਦੂ ਪਹਾੜੀ ਰਾਜਿਆ ਨੂੰ ਰਿਹਾਅ ਕਰਵਾਕੇ ਮਨੁੱਖਤਾ ਪੱਖੀ ਉਦਮ ਕੀਤੇ ਸਨ, ਉਸੇ ਸੋਚ ਨੂੰ ਲੈਕੇ ਹੁਕਮਰਾਨਾਂ ਨੂੰ ਵੀ ਚਾਹੀਦਾ ਹੈ ਕਿ ਜੋ 30-30 ਸਾਲਾਂ ਤੋ ਸਿੱਖਾਂ ਨੂੰ ਕਾਲ- ਕੋਠੜੀਆਂ ਵਿਚ ਬੰਦ ਕਰਕੇ ਵੱਡੀ ਮਾਨਸਿਕ ਤੇ ਸਰੀਰਕ ਸਜਾ ਦਿੱਤੀ ਹੋਈ ਹੈ, ਉਹ ਇਸ ਮਹਾਨ ਦਿਹਾੜੇ ਤੇ ਗੁਰੂ ਸਾਹਿਬਾਨ ਜੀ ਦੀ ਵੱਡਮੁੱਲੀ ਸੋਚ ਉਤੇ ਅਮਲ ਕਰਕੇ ਉਨ੍ਹਾਂ 30-30 ਸਾਲਾਂ ਤੋ ਬੰਦੀ ਬਣਾਏ ਗਏ ਸਿੱਖਾਂ ਨੂੰ ਤੁਰੰਤ ਰਿਹਾਅ ਕਰਵਾਉਣ ਦੇ ਹੁਕਮ ਕਰਨ ਅਤੇ ਸਮੁੱਚੇ ਸੰਸਾਰ ਵਿਚ ਉਨ੍ਹਾਂ ਦੇ ਸੰਦੇਸ ਨੂੰ ਪਹੁੰਚਾਉਣ ਤਾਂ ਕਿ ਮਨੁੱਖਤਾ ਪੱਖੀ ਉਦਮਾਂ ਨੂੰ ਸੰਸਾਰ ਪੱਧਰ ਤੇ ਬਲ ਮਿਲ ਸਕੇ ਅਤੇ ਜਮਹੂਰੀ ਕਦਰਾਂ ਕੀਮਤਾਂ ਦੀ ਰੱਖਿਆ ਹੋ ਸਕੇ । ਮੁਗਲ ਹਕੂਮਤ ਨੇ ਤਾਂ ਗੁਰੂ ਸਾਹਿਬ ਅਤੇ 52 ਰਾਜਿਆ ਨੂੰ ਰਿਹਾਅ ਕਰਕੇ ਸਮਾਜ ਪੱਖੀ ਉਦਮ ਕੀਤਾ । ਲੇਕਿਨ ਦੁੱਖ ਅਤੇ ਅਫਸੋਸ ਹੈ ਕਿ ਮੌਜੂਦਾ ਹਿੰਦੂਤਵ ਮੋਦੀ ਹਕੂਮਤ ਅੱਜ ਵੀ ਲੰਮੇ ਸਮੇ ਤੋ ਬੰਦੀ ਸਿੱਖਾਂ ਨੂੰ ਰਿਹਾਅ ਨਾ ਕਰਕੇ ਹੋਰ ਵੀ ਵੱਡੇ ਜ਼ਬਰ ਤੇ ਬੇਇਨਸਾਫ਼ੀ ਦਾ ਮੰਦਭਾਗਾ ਪ੍ਰਗਟਾਵਾ ਕਰ ਰਹੀ ਹੈ ।” ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਿੱਖ ਕੌਮ ਨਾਲ ਵਿਤਕਰੇ ਅਤੇ ਜ਼ਬਰ ਜੁਲਮ ਦੀ ਅਪਣਾਈ ਜਾ ਰਹੀ ਅਣਮਨੁੱਖੀ ਸੋਚ ਨੂੰ ਸਦਾ ਲਈ ਅਲਵਿਦਾ ਕਹਿਕੇ ਜੇਲ੍ਹਾਂ ਵਿਚ ਬੰਦੀ ਸਿੱਖਾਂ ਨੂੰ ਤੁਰੰਤ ਰਿਹਾਅ ਕਰਨ ਦੀ ਆਵਾਜ ਉਠਾਉਦੇ ਹੋਏ ਪ੍ਰਗਟ ਕੀਤੇ । 2018 ਵਿਚ ਇਰਾਕ ਵਿਚ ਆਈ.ਐਸ.ਆਈ.ਐਸ. ਸੰਗਠਨ ਨੇ 38 ਨਿਰਦੋਸ ਸਿੱਖਾਂ ਨੂੰ ਫੜਕੇ ਬਹੁਤ ਬੇਰਹਿੰਮੀ ਨਾਲ ਕਤਲ ਕਰ ਦਿੱਤਾ ਸੀ । ਉਸ ਸਮੇ ਇੰਡੀਆ ਦੀ ਵਿਦੇਸ ਵਜੀਰ ਬੀਬੀ ਸੁਸਮਾ ਸਵਰਾਜ ਸਨ । ਇਸੇ ਦੌਰਾਨ ਕੇਰਲਾ ਦੀਆਂ ਕੁਝ ਨਰਸਾਂ ਨੂੰ ਵੀ ਉਪਰੋਕਤ ਸੰਗਠਨ ਨੇ ਆਪਣੇ ਕੈਦੀ ਬਣਾ ਲਿਆ ਸੀ, ਬੀਬੀ ਸਿਵਰਾਜ ਨੇ ਅਤੇ ਇੰਡੀਅਨ ਹੁਕਮਰਾਨਾਂ ਨੇ ਪਹੁੰਚ ਕਰਕੇ ਕੇਰਲਾ ਦੀਆਂ ਬੀਬੀਆਂ ਨੂੰ ਰਿਹਾਅ ਕਰਵਾ ਲਿਆ ਸੀ । ਪਰ ਉਪਰੋਕਤ ਸਿੱਖਾਂ ਨੂੰ ਰਿਹਾਅ ਕਰਵਾਉਣ ਲਈ ਇੰਡੀਅਨ ਹੁਕਮਰਾਨਾਂ ਨੇ ਸੰਜੀਦਗੀ ਤੇ ਇਮਾਨਦਾਰੀ ਨਾਲ ਕੋਈ ਅਮਲ ਨਾ ਕੀਤਾ । ਇਥੇ ਇਹ ਵਰਣਨ ਕਰਨਾ ਜਰੂਰੀ ਹੈ ਕਿ ਕੇਰਲਾ ਵਿਚ ਆਈ.ਐਸ.ਆਈ.ਐਸ ਸੈਟਰ ਦੇ ਟ੍ਰੇਨਿੰਗ ਸੈਟਰ ਸਨ ਜਿਸ ਨਾਲ ਕੇਰਲਾ ਸੂਬੇ ਨਾਲ ਇਸ ਸੰਗਠਨ ਦਾ ਸੰਬੰਧ ਜੁੜਿਆ ਹੋਇਆ ਸੀ ਅਤੇ ਇੰਡੀਅਨ ਹੁਕਰਮਾਨਾਂ ਦੇ ਵੀ ਇਸ ਸੰਗਠਨ ਨਾਲ ਅੱਛੇ ਸੰਬੰਧ ਸਨ । ਜੇਕਰ ਸਿੱਖਾਂ ਨੂੰ ਇਰਾਕ ਵਿਚੋ ਨਹੀ ਛੁਡਾਇਆ ਗਿਆ ਅਤੇ ਕਤਲ ਹੋਣ ਤੋ ਨਾ ਬਚਾਇਆ ਗਿਆ ਇਸ ਵਿਚ ਮੋਦੀ ਹਕੂਮਤ ਅਤੇ ਉਸ ਸਮੇ ਦੀ ਵਿਦੇਸ ਵਜੀਰ ਮਰਹੂਮ ਸੁਸ਼ਮਾ ਸਵਰਾਜ ਵੀ ਦੋਸ਼ੀ ਸਨ । ਜਿਨ੍ਹਾਂ ਨੇ ਆਪਣੇ ਇੰਡੀਅਨ ਨਾਗਰਿਕਾਂ ਦੀ ਜਿੰਦਗੀ ਬਚਾਉਣ ਲਈ ਕੋਈ ਅਮਲ ਨਾ ਕੀਤਾ । ਜੋ ਸਿੱਖ ਕੌਮ ਨੂੰ ਲੰਮੇ ਸਮੇ ਤੋ ਹੁਕਮਰਾਨਾਂ ਵੱਲੋ ਇਨਸਾਫ਼ ਨਹੀ ਦਿੱਤਾ ਜਾ ਰਿਹਾ ਇਸ ਨਾਲ ਹਾਲਾਤ ਹੋਰ ਵਿਸਫੋਟਕ ਬਣ ਸਕਦੇ ਹਨ । ਇਸ ਲਈ ਇਸ ਮੌਕੇ ਤੇ ਇਹ ਬਿਹਤਰ ਹੋਵੇਗਾ ਕਿ ਹੁਕਮਰਾਨ ਸਿੱਖਾਂ ਨਾਲ ਹੋਏ ਜ਼ਬਰ ਜੁਲਮ ਤੇ ਬੇਇਨਸਾਫ਼ੀ ਦਾ ਅੰਤ ਕਰਦੇ ਹੋਏ ਹਰ ਪੱਧਰ ਤੇ ਇਨਸਾਫ਼ ਦੇਣ ਦਾ ਪ੍ਰਬੰਧ ਕਰਨ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸੋਚ ਨੂੰ ਸੰਸਾਰ ਪੱਧਰ ਤੇ ਹੋਰ ਮਜਬੂਤ ਕਰਨ।














