ਕੈਬਨਿਟ ਸਬ ਕਮੇਟੀ ਦੇ ਚੇਅਰਮੈਨ ਵਿੱਤ ਮੰਤਰੀ ਦੇ ਨਾਮ ਦਿੱਤਾ ਮੰਗ ਪੱਤਰ
ਖਮਾਣੋ ,24, ਅਕਤੂਬਰ ,ਬੋਲੇ ਪੰਜਾਬ ਬਿਊਰੋ;
ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਿੱਚ 15 /20 ਸਾਲਾਂ ਤੋਂ ਲਗਾਤਾਰ ਇਨਲਿਸਟਮੈਂਟ, ਆਊਟਸੋਰਸਿੰਗ ਨੀਤੀ ਤਹਿਤ ਠੇਕਾ ਆਧਾਰਤ ਕਾਮਿਆਂ ਨੂੰ ਵਿਭਾਗ ਵਿੱਚ ਸ਼ਾਮਿਲ ਕਰਕੇ ਪੱਕਾ ਕਰਨ, ਵਿੱਤ ਵਿਭਾਗ ਦੇ ਆਊਟਸੋਰਸਿੰਗ ਕਾਮਿਆਂ ਵਾਂਗ 40% ਉਜਰਤਾਂ ਵਿੱਚ ਵਾਧਾ ਕਰਨ, 58 /60 ਸਾਲਾਂ ਕਾਮਿਆ ਨੂੰ 10 ਲੱਖ ਗੁਰੈਜਟੀ ,10 ਹਜਾਰ ਮਾਸਿਕ ਪੈਨਸ਼ਨ ਦੇਣ, ਪੇਂਡੂ ਜਲ ਸਪਲਾਈ ਸਕੀਮਾਂ ਦਾ ਪੰਚਾਇਤੀਕਰਨ ਬੰਦ ਕਰਨ ,ਮਨੁੱਖੀ ਹੱਥਾਂ ਨੂੰ ਰੋਜ਼ਗਾਰ ਦਿੰਦੀ ਤਕਨੀਕ ਨੂੰ ਲਾਗੂ ਕਰਨ ਆਦਿ ਮੰਗਾਂ ਸਬੰਧੀ ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰਜ ਯੂਨੀਅਨ ਰਜਿ 26 ਬਲਾਕ ਖਮਾਣੋ ਵੱਲੋਂ ਬਲਾਕ ਪ੍ਰਧਾਨ ਜਗਤਾਰ ਸਿੰਘ ਰੱਤੋ ਦੀ ਪ੍ਰਧਾਨਗੀ ਹੇਠ ਕੈਬਨਿਟ ਸਬ ਕਮੇਟੀ ਦੇ ਚੇਅਰਮੈਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਨਾਮ ਮੰਗ ਪੱਤਰ ਦਿੱਤਾ ਗਿਆ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਜਨਰਲ ਸਕੱਤਰ ਮਨਜਿੰਦਰ ਸਿੰਘ ਧਿਆਨੂ ਮਾਜਰਾ ਨੇ ਦੱਸਿਆ ਕਿ ਜਥੇਬੰਦੀ ਤੋਂ ਨਾਇਬ ਤਹਸੀਲਦਾਰ ਹਰਿੰਦਰ ਪਾਲ ਸਿੰਘ ਬੇਦੀ ਨੇ ਮੰਗ ਪੱਤਰ ਹਾਸਿਲ ਕੀਤਾ। ਇਹਨਾਂ ਭਰੋਸਾ ਦਿੱਤਾ ਕਿ ਮੰਗ ਪੱਤਰ ਕਾਰਵਾਈ ਹਿੱਤ ਵਿੱਤ ਮੰਤਰੀ ਪੰਜਾਬ ਸਰਕਾਰ ਨੂੰ ਭੇਜ ਦਿੱਤਾ ਜਾਵੇਗਾ। ਇਹਨਾਂ ਦੱਸਿਆ ਕਿ ਵਿਭਾਗ ਵਿੱਚ ਲੰਮੇ ਸਮੇਂ ਤੋਂ ਵੱਖ-ਵੱਖ ਨੀਤੀਆਂ ਤਹਿਤ ਠੇਕਾ ਕਾਮਿਆਂ ਦੀ ਆਰਥਿਕ ਤੇ ਮਾਨਸਿਕ ਲੁੱਟ ਕੀਤੀ ਜਾ ਰਹੀ ਹੈ ।
ਇਥੋਂ ਤੱਕ ਵਿਭਾਗ ਤੇ ਮੁਖੀ ਵੱਲੋਂ 58/ 60 ਸਾਲਾ ਕਾਮਿਆਂ ਨੂੰ ਬਿਨਾਂ ਪੈਨਸ਼ਨ, ਬਿਨਾਂ ਗੁਰੇਜਟੀ ਤੋਂ ਜਬਰੀ ਘਰਾਂ ਨੂੰ ਤੋਰਿਆ ਜਾ ਰਿਹਾ ਹੈ ਇਹਨਾਂ ਮੰਗ ਕੀਤੀ ਕਿ 58 /60 ਸਾਲਾ ਕੰਮਿਆਂ ਨੂੰ ਘੱਟੋ ਘੱਟ 10 ਹਜਾਰ ਰੁਪਏ ਮਹੀਨਾ ਪੈਨਸ਼ਨ, 10 ਲੱਖ ਦੀ ਗੁਰੇਜਟੀ ਦਿੱਤੀ ਜਾਵੇ, ਇਹਨਾਂ ਦੱਸਿਆ ਕਿ ਵਿੱਤ ਵਿਭਾਗ ਦੇ ਆਊਟਸੋਰਸਿੰਗ ਕਾਮਿਆਂ ਵਾਂਗ 40% ਉਜਰਤਾਂ ਵਿੱਚ ਵਾਧਾ ਕੀਤਾ ਜਾਵੇ, ਇਹਨਾਂ ਦੱਸਿਆ ਕਿ ਵਿਭਾਗ ਤੀਮਾਹੀ ਪੱਤਰਕਾ ਵਿੱਚ ਵਿਭਾਗ ਵੱਲੋਂ ਮੰਨਿਆ ਗਿਆ ਹੈ ਕਿ ਫੰਡਾ ਦੀ ਘਾਟ, ਤਕਨੀਕੀ ਘਾਟ, ਪਾਰਟੀਬਾਜੀ ਕਾਰਨ ਪੰਚਾਇਤਾਂ ਅਧੀਨ ਦਿੱਤੀਆਂ ਜਲ ਸਪਲਾਈ ਸਕੀਮਾਂ ਬੰਦ ਹੋਣ ਦੇ ਕਿਨਾਰੇ ਹਨ, ਇਸੇ ਤਰ੍ਹਾਂ ਬਲਾਕ ਖਮਾਣੋਂ ਅਧੀਨ ਪਿੰਡ ਅਮਰਾਲਾ ਦੀ ਸਕੀਮ ਲੰਮੇ ਸਮੇਂ ਤੋਂ ਬੰਦ ਪਈ ਹੈ। ਜਿੱਥੇ ਲੱਖਾਂ ਰੁਪਏ ਦੀ ਮਸ਼ੀਨਰੀ ਬਰਬਾਦ ਹੋ ਚੁੱਕੀ ਹੈ। ਇਸ ਲਈ ਪਿੰਡ ਜਟਾਣਾਂ ਨੀਵਾਂ ਦੀ ਜਲ ਸਪਲਾਈ ਸਕੀਮ ਨੂੰ ਪੰਚਾਇਤ ਅਧੀਨ ਨਾ ਦਿੱਤਾ ਜਾਵੇ, ਇਸ ਮੌਕੇ ਟੈਕਨੀਕਲ ਐਡ ਮਕੈਨੀਕਲ ਇੰਪਲਾਈਜ਼ ਯੂਨੀਅਨ ਦੇ ਸੂਬਾ ਪ੍ਰਧਾਨ ਮਲਾਗਰ ਸਿੰਘ ਖਮਾਣੋ ,ਸੁਖੱ ਰਾਮ ਕਾਲੇਵਾਲ ਤੋਂ ਇਲਾਵਾ ਜੋਰਾ ਸਿੰਘ, ਸੁਰਿੰਦਰ ਸਿੰਘ ਚੜੀ, ਮਨਜਿੰਦਰ ਸਿੰਘ, ਗੁਰਪ੍ਰੀਤ ਸਿੰਘ ਫਲੋਰ, ਗੁਰਜੰਟ ਸਿੰਘ ਧਨੌਲਾ, ਰਘਵੀਰ ਸਿੰਘ ਅਮਰਾਲਾ, ਅਜਮੇਰ ਸਿੰਘ ਬੌੜ,ਹਰਦੀਪ ਸਿੰਘ ਖਮਾਣੋ ਆਦੀ ਹਾਜਰ ਸਨ।












