ਫੀਲਡ ਐਂਡ ਵਰਕਸ਼ਾਪ ਵਰਕਰ ਯੂਨੀਅਨ ਪੰਜਾਬ ਵਿਗਿਆਨਿਕ ਦਾ ਸੂਬਾਈ ਡੈਲੀਗੇਟ ਇਜਲਾਸ ਸੰਪਨ

ਪੰਜਾਬ

ਸਾਥੀ ਬਿੱਕਰ ਸਿੰਘ ਮਾਖਾ ਬਣੇ ਪ੍ਰਧਾਨ ਅਤੇ ਸਾਥੀ ਹਰਦੀਪ ਕੁਮਾਰ ਸ਼ਰਮਾ ਬਣੇ ਜਰਨਲ ਸਕੱਤਰ


ਮਾਨਸਾ, 25 ਅਕਤੂਬਰ,ਬੋਲੇ ਪੰਜਾਬ ਬਿਊਰੋ(ਮਲਾਗਰ ਖਮਾਣੋਂ );

ਪੰਜਾਬ ਵਿੱਚ ਕੰਮ ਕਰ ਰਹੀ ਜਥੇਬੰਦੀ ਫੀਲਡ ਐਂਡ ਵਰਕਸ਼ਾਪ ਵਰਕਰ ਯੂਨੀਅਨ ਪੰਜਾਬ ਵਿਗਿਆਨਕ ਦਾ ਸੁਬਾਈ ਡੈਲੀਗੇਟ ਅਜਲਾਸ ਪੈਨਸ਼ਨਰ ਭਵਨ ਮਾਨਸਾ ਦੇ ਸਾਥੀ ਸੁਰੇਸ਼ ਸ਼ਰਮਾ ਹਾਲ ਵਿੱਚ ਰੋ ਭਰਪੂਰ ਨਾਰਿਆਂ ਦੀ ਆਵਾਜ਼ ਵਿੱਚ ਸੰਪੂਰਨ ਹੋਇਆ। ਸਵੇਰ ਤੋਂ ਹੀ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਵਿੱਚੋਂ ਵਾਟਰ ਸਪਲਾਈ ਜੰਗਲਾਤ ਸੈਨੀਟੇਸ਼ਨ ਬੀ ਐਂਡ ਆਰ ਇਰੀਗੇਸ਼ਨ ਡਰੇਨਜ ਸੀਵਰੇਜ ਬੋਰਡ ਅਤੇ ਪੁੱਡਾ ਤੇ ਲੋਕਲ ਗੌਰਮੈਂਟ ਵਿਭਾਗਾਂ ਵਿੱਚ ਕੰਮ ਕਰਦੇ ਕਾਮੇ ਇਕੱਠੇ ਹੋਣੇ ਸ਼ੁਰੂ ਹੋਏ। ਦੁਪਹਿਰ ਸਹੀ 12 ਵਜੇ ਝੰਡੇ ਦੀ ਰਸਮ ਸਾਥੀ ਗਗਨਦੀਪ ਸਿੰਘ ਭੁੱਲਰ ਪ੍ਰਧਾਨ ਪੰਜਾਬ ਸਵਆਰਡੀਨੇਟ ਸਰਵਿਸ ਫੈਡਰੇਸ਼ਨ ਵਿਗਿਆਨਿਕ ਨੇ ਜਥੇਬੰਦੀ ਦਾ ਝੰਡਾ ਚਲਾ ਕੇ ਇਸ ਇਜਲਾਸ ਦੀ ਸ਼ੁਰੂਆਤ ਕੀਤੀ। ਇਸ ਮੌਕੇ ਤੇ ਝੰਡੇ ਦਾ ਗੀਤ ਸਾਥੀ ਗੁਲਜਾਰ ਖਾਂ ਨੇ ਗਾਇਆ। ਸਾਥੀ ਸੁਰੇਸ਼ ਸ਼ਰਮਾ ਹਾਲ ਵਿੱਚ ਵਿਛੜੇ ਸਾਥੀਆਂ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਸਵਾਗਤ ਦੀ ਭਾਸ਼ਣ ਮੇਜਰ ਸਿੰਘ ਵਾਜੇਵਾਲ ਵੱਲੋਂ ਕਰਦੇ ਹੋਏ ਆਏ ਸਾਥੀਆਂ ਨੂੰ ਜੀ ਆਇਆਂ ਨੂੰ ਆਖਿਆ ਗਿਆ। ਉਦਘਾਟਨੀ ਭਾਸ਼ਣ ਸਾਥੀ ਗਗਨਦੀਪ ਸਿੰਘ ਭੁੱਲਰ ਵੱਲੋਂ ਦਿੱਤਾ ਗਿਆ ਜਿਸ ਨੇ ਵੱਖ-ਵੱਖ ਵਿਭਾਗਾਂ ਦੀ ਅਜੋਕੀ ਸਥਿਤੀ ਸਰਕਾਰ ਦੀ ਹਾਲਤ ਅਤੇ ਇਸ ਵਿੱਚ ਜਥੇਬੰਦੀਆਂ ਦੀ ਭੂਮਿਕਾ ਕੀ ਹੋਵੇ ਆਪਣੀ ਰੋਲੀ ਅਤੇ ਗਰਜਵੀਂ ਆਵਾਜ਼ ਵਿੱਚ ਚਾਨਣਾ ਪਾਇਆ। ਭਰਾਤਰੀ ਸੰਦੇਸ਼ ਸਾਥੀ ਸੁਰਿੰਦਰ ਕੰਬੋਜ ਜਨਰਲ ਸਕੱਤਰ ਗੌਰਮੈਂਟ ਟੀਚਰ ਯੂਨੀਅਨ ਪੰਜਾਬ ਅਮਰਜੀਤ ਸਿੰਘ ਸਿੱਧੂ ਸੂਬਾ ਆਗੂ ਬਿਜਲੀ ਬੋਰਡ ਪੈਨਸ਼ਨਰ ਯੂਨੀਅਨ ਜਗਦੇਵ ਸਿੰਘ ਘੁਰਕਣੀ ਸੋ ਬਾਈ ਕੈਸ਼ੀਅਰ ਟੈਕਨੀਕਲ ਐਂਡ ਮਕੈਨਿਕਲ ਇਮਪਲਾਈ ਯੂਨੀਅਨ ਨਾਜਰ ਸਿੰਘ ਖਿਆਲਾ ਕੈਸ਼ੀਅਰ ਆਊਟਸੋਰਸ ਸਿਹਤ ਵਿਭਾਗ ਯੂਨੀਅਨ ਅਤੇ ਗੁਲਜਾਰ ਖਾਂ ਸੂਬਾ ਕਨਵੀਨਰ ਤਾਲਮੇਲ ਕਮੇਟੀ ਪੈਰਾਮੈਡੀਕਲ ਅਤੇ ਸਿਹਤ ਕਰਮਚਾਰੀ ਪੰਜਾਬ ਗੁਰਜਿੰਦਰ ਸਿੰਘ ਪ੍ਰਧਾਨ ਆਊਟਸੋਰਸ ਸਿਹਤ ਮੁਲਾਜ਼ਮ ਯੂਨੀਅਨ ਪੰਜਾਬ ਆਦਿ ਸਾਥੀਆਂ ਨੇ ਦਿੰਦੇ ਹੋਏ ਜਥੇਬੰਦੀ ਦੇ ਸਫਲ ਇਜਲਾਸ ਦੀ ਵਧਾਈ ਅਤੇ ਇਕੱਠੇ ਹੋ ਕੇ ਸਰਕਾਰੀ ਨੀਤੀਆਂ ਦਾ ਮੂੰਹ ਤੋੜਵਾਂ ਜਵਾਬ ਦੇਣ ਲਈ ਵਿਗਿਆਨਿਕ ਪਹੁੰਚ ਅਪਣਾਉਣ ਤੇ ਜ਼ੋਰ ਦਿੱਤਾ। ਇਸ ਇਜਲਾਸ ਵਿੱਚ ਚਾਰ ਮਤੇ ਜਿਵੇਂ ਠੇਕੇ ਤੇ ਆਊਟਸੋਰਸ ਰੋਜਾਨਾ ਦਿਹਾੜੀ ਦਾ ਰੁਜ਼ਗਾਰ ਬੰਦ ਕਰਕੇ ਪੱਕਾ ਰੁਜ਼ਗਾਰ ਪ੍ਰਬੰਧ ਸਥਾਪਿਤ ਕਰਨ ਪੁਰਾਣੀ ਪੈਨਸ਼ਨ ਬਹਾਲ ਕਰਨ ਰਾਸ਼ਟਰੀ ਸੰਪਤੀਆਂ ਨੂੰ ਵੇਚਣ ਵਿਰੁੱਧ ਮਤਾ ਜਨਤਕ ਖੇਤਰ ਦਾ ਨਿਜੀਕਰਨ ਵਿਰੁੱਧ ਮਤਾ ਪੜੇ ਗਏ ਜਿਨਾਂ ਨੂੰ ਇਜਲਾਸ ਨੇ ਸਰਬ ਸੰਮਤੀ ਨਾਲ ਪਾਸ ਕੀਤਾ ਜਥੇਬੰਦੀ ਦੀ ਜਨਰਲ ਸਕੱਤਰ ਦੀ ਰਿਪੋਰਟ ਸਾਥੀ ਮਨਜੀਤ ਸਿੰਘ ਸੰਗਤਪੁਰਾ ਵੱਲੋਂ ਪੇਸ਼ ਕੀਤੀ ਗਈ। ਜਿਸ ਤੇ 15 ਡੈਲੀਗੇਟ ਸਾਥੀਆਂ ਨੇ ਬਹਿਸ ਵਿੱਚ ਤੇ ਹਿੱਸਾ ਲੈਂਦੇ ਹੋਏ ਪਾਸ ਕੀਤਾ। ਇਸ ਮੌਕੇ ਸਟੇਜ ਸਕੱਤਰ ਦੀ ਜਿੰਮੇਵਾਰੀ ਸਾਥੀ ਜਸਮੇਲ ਸਿੰਘ ਅਤਲਾ ਵੱਲੋਂ ਬਾਖੂਬੀ ਨਿਭਾਈ ਗਈ।
ਅੰਤ ਵਿੱਚ ਜਥੇਬੰਦੀ ਦੀ 33 ਮੈਂਬਰੀ ਸੁਬਾਈ ਕਮੇਟੀ ਦੀ ਚੋਣ ਦਾ ਪੈਨਲ ਪੇਸ਼ ਕੀਤਾ ਗਿਆ ਜਿਸ ਨੂੰ ਡੈਲੀਗੇਟ ਸਾਥੀਆਂ ਨੇ ਸਰਬ ਸੰਮਤੀ ਨਾਲ ਪਾਸ ਕੀਤਾ ਜਿਸ ਵਿੱਚ ਸਾਥੀ ਬਿੱਕਰ ਸਿੰਘ ਮਾਖਾ ਨੂੰ ਪ੍ਰਧਾਨ ਸਾਥੀ ਹਰਦੀਪ ਕੁਮਾਰ ਸੰਗਰੂਰ ਨੂੰ ਜਨਰਲ ਸਕੱਤਰ ਸਾਥੀ ਮਹਿੰਦਰ ਸਿੰਘ ਘੱਲੂ ਅਬੋਹਰ ਸਹਾਇਕ ਜਨਰਲ ਸਕੱਤਰ, ਸਾਥੀ ਮਨਜੀਤ ਸਿੰਘ ਸੰਗਤਪੁਰਾ ਸਰਪ੍ਰਸਤ ਸਾਥੀ ਸ੍ਰੀ ਨਿਵਾਸ ਸੰਗਰੂਰ ਸਲਾਹਕਾਰ ਕੇਵਲ ਸਿੰਘ ਬਠਿੰਡਾ ਸਲਾਹਕਾਰ ਸਾਥੀ ਹਰਭਜਨ ਸਿੰਘ ਠਠੇਰਾ ਫਾਜ਼ਲਕਾ ਮੀਤ ਸੀਨੀਅਰ ਮੀਤ ਪ੍ਰਧਾਨ ਸਾਥੀ ਵਿਕਾਸ ਸ਼ਰਮਾ ਹੁਸ਼ਿਆਰਪੁਰ ਸੀਨੀਅਰ ਮੀਤ ਪ੍ਰਧਾਨ ਸਾਥੀ ਸੁਖਵਿੰਦਰ ਸਿੰਘ ਸਰਦੂਲਗੜ੍ਹ ਸੀਨੀਅਰ ਮੀਤ ਪ੍ਰਧਾਨ ਸਾਥੀ ਭਰਪੂਰ ਸਿੰਘ ਛਾਜਲੀ ਸੰਗਰੂਰ ਸੀਨੀਅਰ ਮੀਤ ਪ੍ਰਧਾਨ ਸਾਥੀ ਇਕਬਾਲ ਸਿੰਘ ਆਲੀ ਕੇ ਸੀਨੀਅਰ ਮੀਤ ਪ੍ਰਧਾਨ ਸਾਥੀ ਚਮਕੌਰ ਸਿੰਘ ਬਠਿੰਡਾ ਮੀਤ ਪ੍ਰਧਾਨ ਸਾਥੀ ਅਜੇ ਕੁਮਾਰ ਹੁਸ਼ਿਆਰਪੁਰ ਮੀਤ ਪ੍ਰਧਾਨ ਸਾਥੀ ਪ੍ਰੀਤਮ ਸਿੰਘ ਜਲਾਲਾਬਾਦ ਮੀਤ ਪ੍ਰਧਾਨ ਸਾਥੀ ਜਸਪ੍ਰੀਤ ਸਿੰਘ ਜੱਸੀ ਮਾਨਸਾ ਮੀਤ ਪ੍ਰਧਾਨ ਸਾਥੀ ਲਛਮਣ ਸਿੰਘ ਮੀਤ ਪ੍ਰਧਾਨ ਸਾਥੀ ਜਸਮੇਲ ਸਿੰਘ ਅਤਲਾ ਖਜਾਨਚੀ ਸਾਥੀ ਹਿੰਮਤ ਸਿੰਘ ਦੂਲੋਵਾਲ ਸਹਾਇਕ ਜਾਣਚੀ ਸਾਥੀ ਗੁਰਦੀਪ ਸਿੰਘ ਲਹਿਰਾ ਪ੍ਰੈਸ ਸਕੱਤਰ ਸਾਥੀ ਗੁਰਸੇਵਕ ਸਿੰਘ ਭੀਖੀ ਪ੍ਰੈੱਸ ਸਕੱਤਰ ਸਾਥੀ ਸੁਖਬੀਰ ਸਿੰਘ ਕਾਲਾ ਲਹਿਰਾ ਪ੍ਰਚਾਰ ਸਕੱਤਰ ਸਾਥੀ ਅਜੀਤ ਸਿੰਘ ਹੁਸ਼ਿਆਰਪੁਰ ਪ੍ਰਚਾਰ ਸਕੱਤਰ ਸਾਥੀ ਜੋਰਾ ਸਿੰਘ ਸੰਗਰੂਰ ਪ੍ਰਚਾਰ ਸਕੱਤਰ ਸਾਥੀ ਬਲਵੰਤ ਸਿੰਘ ਆਈਬੀ ਪ੍ਰਚਾਰ ਸਕੱਤਰ ਸਾਥੀ ਜਸਪ੍ਰੀਤ ਸਿੰਘ ਬਾਲੀਆ ਜਥੇਬੰਦਕ ਸਕੱਤਰ ਸਾਥੀ ਅਮਰਜੀਤ ਸਿੰਘ ਯਾਦਵ ਹੁਸ਼ਿਆਰਪੁਰ ਜਥੇਬੰਦਕ ਸਕੱਤਰ ਸਾਥੀ ਗਗਨਦੀਪ ਸ਼ਰਮਾ ਭਾਈ ਕੀ ਪਿਸ਼ੌਰ ਜਥੇਬੰਦਕ ਸਕੱਤਰ ਸਾਥੀ ਅਵਤਾਰ ਸਿੰਘ ਸੰਗਰੂਰ ਜਥੇਬੰਦਕ ਸਕੱਤਰ ਸਾਥੀ ਚਮਕੌਰ ਸਿੰਘ ਮਾਨਸਾ ਕਮੇਟੀ ਮੈਂਬਰ ਆਦਿ ਟੀਮ ਚੁਣੀ ਗਈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।