ਅੰਮ੍ਰਿਤਸਰ, 29 ਅਕਤੂਬਰ,ਬੋਲੇ ਪੰਜਾਬ ਬਿਊਰੋ;
ਬੀਐਸਐਫ ਅੰਮ੍ਰਿਤਸਰ ਸੈਕਟਰ ਦੀ ਟੀਮ ਨੇ ਸਰਹੱਦੀ ਪਿੰਡਾਂ ਧਨੌਏਂ ਕਲਾਂ ਅਤੇ ਰੋੜਾਂ ਵਾਲਾ ਖੁਰਦ ਵਿੱਚ ਦੋ ਮਿੰਨੀ ਪਾਕਿਸਤਾਨੀ ਡਰੋਨ ਅਤੇ 12 ਕਰੋੜ ਰੁਪਏ ਦੀ ਹੈਰੋਇਨ ਬਰਾਮਦ ਕੀਤੀ ਹੈ।
ਜਾਣਕਾਰੀ ਅਨੁਸਾਰ, ਹੈਰੋਇਨ ਦੇ ਪੈਕੇਟ ਇੱਕ ਡਰੋਨ ਰਾਹੀਂ ਸੁੱਟੇ ਗਏ ਸਨ, ਜੋ ਤਸਕਰਾਂ ਦੇ ਹੱਥਾਂ ਵਿੱਚ ਪੈਣ ਦੀ ਬਜਾਏ ਬੀਐਸਐਫ ਦੇ ਹੱਥਾਂ ਵਿੱਚ ਆ ਗਏ। ਭਾਰਤ-ਪਾਕਿਸਤਾਨ ਸਰਹੱਦ ਦੀ ਗੱਲ ਕਰੀਏ ਤਾਂ ਇੱਕ ਹਫ਼ਤੇ ਤੋਂ ਡਰੋਨ ਦੀਆਂ ਗਤੀਵਿਧੀਆਂ ਲਗਾਤਾਰ ਹੋ ਰਹੀਆਂ ਹਨ ਅਤੇ ਹਰ ਰੋਜ਼ ਡਰੋਨ ਫੜੇ ਜਾ ਰਹੇ ਹਨ, ਪਰ ਇਨ੍ਹਾਂ ਡਰੋਨਾਂ ਨੂੰ ਮੰਗਵਾਉਣ ਵਾਲੇ ਤਸਕਰ ਅਜੇ ਵੀ ਸੁਰੱਖਿਆ ਏਜੰਸੀਆਂ ਦੀ ਗ੍ਰਿਫ਼ਤ ਤੋਂ ਬਾਹਰ ਹਨ।












