ਪੰਜਾਬ ਐਂਡ ਸਿੰਧ ਬੈਂਕ ਵੱਲੋਂ ਵਿਜੀਲੈਂਸ ਜਾਗਰੂਕਤਾ ਹਫ਼ਤਾ 2025 ਦੀ ਸ਼ੁਰੂਆਤ

ਚੰਡੀਗੜ੍ਹ ਪੰਜਾਬ

ਖੂਨਦਾਨ ਕੈਂਪ ਤੇ ਵਾਕਥਾਨ ਵਿੱਚ ਮੋਹਾਲੀ. ਚੰਡੀਗੜ੍ਹ ਤੋਂ ਵੱਡੀ ਗਿਣਤੀ ਵਿੱਚ ਬੈਂਕ ਦੇ ਮੁਲਾਜ਼ਮਾਂ ਨੇ ਲਿਆ ਭਾਗ

ਚੰਡੀਗੜ੍ਹ /ਮੋਹਾਲੀ 28 ਅਕਤੂਬਰ ਬੋਲੇ ਪੰਜਾਬ ਬਿਉਰੋ;
ਪੰਜਾਬ ਐਂਡ ਸਿੰਧ ਬੈਂਕ, ਚੰਡੀਗੜ੍ਹ ਨੇ  27 ਅਕਤੂਬਰ  ਨੂੰ   ਵਿਜੀਲੈਂਸ ਜਾਗਰੂਕਤਾ ਹਫ਼ਤਾ 2025 ਦੀ ਸ਼ੁਰੂਆਤ ਕੀਤੀ। ਇਸ ਮੌਕੇ ‘ਤੇ ਇਮਾਨਦਾਰੀ, ਪਾਰਦਰਸ਼ਤਾ ਅਤੇ ਸਮਾਜਿਕ ਜ਼ਿੰਮੇਵਾਰੀ ਨੂੰ ਉਤਸ਼ਾਹਿਤ ਕਰਨ ਵਾਲੀਆਂ ਕਈ ਗਤੀਵਿਧੀਆਂ ਆਯੋਜਿਤ ਕੀਤੀਆਂ ਗਈਆਂ।ਬੈਂਕ ਵੱਲੋਂ ਐਫ.ਜੀ.ਐਮ. ਦਫ਼ਤਰ, ਚੰਡੀਗੜ੍ਹ ਵਿੱਚ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿੱਚ ਬੈਂਕ ਕਰਮਚਾਰੀਆਂ ਅਤੇ ਸਵੈਸੇਵਕਾਂ ਨੇ ਵੱਡੇ ਉਤਸ਼ਾਹ ਨਾਲ ਹਿੱਸਾ ਲਿਆ। ਜੀਵਨ ਬਚਾਉਣ ਦੇ ਇਸ ਪੁਣਿਆਤਮਕ ਕਾਰਜ ਰਾਹੀਂ ਬੈਂਕ ਨੇ ਨਾ ਸਿਰਫ਼ ਨੈਤਿਕ ਬੈਂਕਿੰਗ ਪ੍ਰਥਾਵਾਂ ਲਈ ਆਪਣੀ ਵਚਨਬੱਧਤਾ ਦਰਸਾਈ, ਬਲਕਿ ਸਮਾਜਿਕ ਭਲਾਈ ਅਤੇ ਜਨਸੇਵਾ ਪ੍ਰਤੀ ਆਪਣੇ ਜ਼ਿੰਮੇਵਾਰਾਨਾ ਰੁਝਾਨ ਨੂੰ ਵੀ ਮਜ਼ਬੂਤ ਕੀਤਾ।  



ਜਾਗਰੂਕਤਾ  ਹਫ਼ਤੇ ਦੀ ਭਾਵਨਾ ਨੂੰ ਅੱਗੇ ਵਧਾਉਂਦੇ ਹੋਏ, 28 ਅਕਤੂਬਰ 2025 (ਭਲਕੇ) ਨੂੰ ਸੁਖਨਾ ਝੀਲ, ਚੰਡੀਗੜ੍ਹ ਵਿੱਚ ਵਾਕਾਥਾਨ ਆਯੋਜਿਤ ਕੀਤਾ ਗਿਆ । ਇਸਦਾ ਉਦੇਸ਼ ਨਾਗਰਿਕਾਂ ਵਿੱਚ ਸਤਰਨਤਾ, ਇਮਾਨਦਾਰੀ ਅਤੇ ਜਵਾਬਦੇਹੀ ਦਾ ਸੰਦੇਸ਼ ਫੈਲਾਉਣਾ ਹੈ। ਬੈਂਕ ਦੀਆਂ ਵੱਖ-ਵੱਖ ਸ਼ਾਖਾਵਾਂ ਦੇ ਕਰਮਚਾਰੀ ਇਸ ਵਿੱਚ ਹਿੱਸਾ ਲੈਣਗੇ ਤੇ “ਭ੍ਰਿਸ਼ਟਾਚਾਰ ਨੂੰ ਨਾ ਕਹੋ; ਰਾਸ਼ਟਰ ਪ੍ਰਤੀ ਸਮਰਪਿਤ ਰਹੋ” ਦੇ ਸਾਲਾਨਾ ਵਿਸ਼ੇ ਨਾਲ ਜੁੜੇ ਨਾਰਿਆਂ ਅਤੇ ਤਖਤੀਆਂ ਰਾਹੀਂ ਸੰਦੇਸ਼ ਦਿੱਤਾ।
ਇਨ੍ਹਾਂ ਪ੍ਰਯਾਸਾਂ ਰਾਹੀਂ, ਪੰਜਾਬ ਐਂਡ ਸਿੰਧ ਬੈਂਕ ਦਾ ਉਦੇਸ਼ ਸਰਵਜਨਿਕ ਜੀਵਨ ਵਿੱਚ ਪਾਰਦਰਸ਼ਤਾ ਅਤੇ ਨੈਤਿਕ ਵਿਹਾਰ ਦੀ ਮਹੱਤਤਾ ਨੂੰ ਮਜ਼ਬੂਤ ਕਰਨਾ ਅਤੇ ਸਾਰੇ ਹਿੱਸੇਦਾਰਾਂ ਦੀ ਸਰਗਰਮ ਭਾਗੀਦਾਰੀ ਰਾਹੀਂ ਇੱਕ ਭ੍ਰਿਸ਼ਟਾਚਾਰ-ਮੁਕਤ ਸਮਾਜ ਦਾ ਨਿਰਮਾਣ ਪ੍ਰੇਰਿਤ ਕਰਨਾ ਹੈ। ਦੱਸਣਾ ਬਣਦਾ ਹੈ ਕਿ ਇਸ ਦੌਰਾਨ ਖੂਨਦਾਨ ਕੈਂਪ ਅਤੇ ਵਾਕਥਾਨ ਵਿੱਚ ਮੋਹਾਲੀ ਅਤੇ ਚੰਡੀਗੜ੍ਹ ਤੋਂ ਵੱਡੀ ਗਿਣਤੀ ਵਿੱਚ ਬੈਂਕ ਦੇ ਮੁਲਾਜ਼ਮਾਂ ਨੇ ਭਾਗ ਲਿਆ ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।