ਰੋਪੜ-ਫਤਹਿਗੜ੍ਹ ਸਾਹਿਬ ਜ਼ੋਨ ਯੂਥ ਫੈਸਟੀਵਲ ਦੀ ਦੋਆਬਾ ਗਰੁੱਪ ਵਿੱਚ ਹੋਈ ਸ਼ਾਨਦਾਰ ਸ਼ੁਰੂਆਤ

ਪੰਜਾਬ ਮਨੋਰੰਜਨ

ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਤਹਿਤ 64 ਕਾਲਜਾਂ ਦੇ 400 ਤੋਂ ਵੱਧ ਵਿਦਿਆਰਥੀਆਂ ਨੇ ਲਿਆ ਫੈਸਟੀਵਲ ਵਿੱਚ ਭਾਗ

ਖਰੜ/ ਮੋਹਾਲੀ 1 ਨਵੰਬਰ ,ਬੋਲੇ ਪੰਜਾਬ ਬਿਊਰੋ;

ਦੋਆਬਾ ਡਿਗਰੀ ਕਾਲਜ, ਖਰੜ ਵੱਲੋਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਰੋਪੜ-ਫਤਹਿਗੜ੍ਹ ਸਾਹਿਬ ਜ਼ੋਨਲ ਯੂਥ ਫੈਸਟੀਵਲ 2025 ਦੀ ਸ਼ੁਰੂਆਤ ਜੋਸ਼ ਤੇ ਜਜ਼ਬੇ ਨਾਲ ਹੋਈ। ਇਹ ਚਾਰ ਦਿਨਾਂ ਤੱਕ ਚੱਲਣ ਵਾਲਾ ਮੇਲਾ ਦੋਆਬਾ ਗਰੁੱਪ ਆਫ ਕਾਲਜਜ਼ ਦੇ ਕੈਂਪਸ-1, ਖਰੜ ਵਿੱਚ ਆਯੋਜਿਤ ਕੀਤਾ ਗਿਆ ਹੈ। ਇਸ ਜ਼ੋਨ ਦੇ ਤਕਰੀਬਨ 64 ਕਾਲਜਾਂ ਨੇ ਇਸ ਯੂਥ ਫੈਸਟ ਵਿੱਚ ਭਾਗ ਲਿਆ।ਫੈਸਟੀਵਲਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਪੰਜਾਬ ਦੀ ਸ਼ਾਨਦਾਰ ਸਭਿਆਚਾਰਕ ਵਿਰਾਸਤ ਨਾਲ ਜੋੜਨਾ ਅਤੇ ਉਹਨਾਂ ਵਿੱਚ ਆਤਮ ਵਿਸ਼ਵਾਸ, ਸਮਰੱਥਾ ਅਤੇ ਰਚਨਾਤਮਕਤਾ ਦਾ ਵਿਕਾਸ ਕਰਨਾ ਹੈ। ਇਸ ਮੌਕੇ ਤੇ ਦੋਆਬਾ ਡਿਗਰੀ ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਮੀਨੂ ਜੇਟਲੀ ਨੇ ਆਪਣੇ ਸਵਾਗਤੀ ਸੰਬੋਧਨ ਦੌਰਾਨ ਫੈਸਟੀਵਲ ਵਿੱਚ ਭਾਗ ਲੈ ਰਹੇ ਸਾਰੇ ਕਾਲਜਾਂ ਦੇ ਪ੍ਰਿੰਸੀਪਲਾਂ, ਕਲਚਰਲ ਕੋਆਰਡੀਨੇਟਰਾਂ, ਸਟਾਫ ਮੈਂਬਰਾਂ ਅਤੇ ਵਿਦਿਆਰਥੀਆਂ ਦਾ ਤਹਿ ਦਿਲੋਂ ਸਵਾਗਤ ਕੀਤਾ।

ਉਨ੍ਹਾਂ ਕਿਹਾ ਕਿ, “ਇਹੋ ਜਿਹੀਆਂ ਗਤੀਵਿਧੀਆਂ ਨੌਜਵਾਨਾਂ ਦੀ ਸ਼ਖਸੀਅਤ ਨੂੰ ਨਿਖਾਰਦੀਆਂ ਹਨ ਅਤੇ ਉਨ੍ਹਾਂ ਦੇ ਸਮੁੱਚੇ ਵਿਕਾਸ ਲਈ ਬਹੁਤ ਲਾਭਦਾਇਕ ਹਨ।”ਇਸ ਮੌਕੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਡਾਇਰੈਕਟਰ ਆਫ ਯੂਥ ਵੈਲਫੇਅਰ ਪ੍ਰੋ. ਭੀਮ ਇੰਦਰ ਸਿੰਘ ਹੁਰਾਂ ਵੱਲੋਂ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਜ਼ਿੰਦਗੀ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਗਿਆ । ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਵੱਖ-ਵੱਖ ਖੇਤਰਾਂ ਵਿੱਚ ਕਾਬਲ ਬਣਾਉਣ ਲਈ ਮਿਹਨਤ ਦੇ ਨਾਲ ਸਹੂਲਤਾਂ ਪ੍ਰਦਾਨ ਕਰਨਾ ਜ਼ਰੂਰੀ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਤੇ ਕਿਹਾ ਕਿ ਚੁਣੌਤੀਆਂ ਨਾਲ ਨਿਪਟਣ ਲਈ ਸਹੀ ਯੋਜਨਾ ਬਹੁਤ ਜ਼ਰੂਰੀ ਹੈ।ਫੈਸਟੀਵਲ ਦੀ ਸ਼ੁਰੂਆਤ ਸ਼ਮਾ ਰੋਸ਼ਨ ਕਰਕੇ ਕੀਤੀ ਗਈ। ਇਸ ਮੌਕੇ ਦੋਆਬਾ ਗਰੁੱਪ ਆਫ ਕਾਲਜਜ਼ ਦੇ ਚੇਅਰਮੈਨ ਐੱਮ ਐੱਸ . ਬਾਠ ਪ੍ਰੈਜ਼ੀਡੈਂਟ ਡਾ.ਐੱਚ ਐੱਸ . ਬਾਠ ਮੈਨੇਜਿੰਗ ਵਾਈਸ ਚੇਅਰਮੈਨ  ਐੱਮ ਐੱਸ . ਐੱਸ. ਸੰਘਾ, ਐਗਜ਼ਿਕਿਊਟਿਵ ਵਾਈਸ ਚੇਅਰਮੈਨ  ਮਨਜੀਤ ਸਿੰਘ, ਗਰੁੱਪ ਦੇ ਸਾਰੇ ਡਾਇਰੈਕਟਰ-ਪ੍ਰਿੰਸੀਪਲ, ਕਾਲਜਾਂ ਦੇ ਪ੍ਰਿੰਸੀਪਲ, ਸਟਾਫ ਮੈਂਬਰ, ਕਲਚਰਲ ਕੋਆਰਡੀਨੇਟਰ ਅਤੇ ਵਿਦਿਆਰਥੀ ਹਾਜ਼ਰ ਸਨ।


ਪਹਿਲੇ ਦਿਨ ਕੁੱਲ 405 ਵਿਦਿਆਰਥੀ-ਕਲਾਕਾਰਾਂ ਨੇ ਹਿੱਸਾ ਲਿਆ ਅਤੇ 23 ਮੁਕਾਬਲੇ ਆਯੋਜਿਤ ਕੀਤੇ ਗਏ ਜਿਨ੍ਹਾਂ ਵਿੱਚ ਭੰਗੜਾ, ਮਾਈਮ, ਸਕਿੱਟ, ਗਰੁੱਪ ਸ਼ਬਦ, ਕਲਾਸੀਕਲ ਵੋਕਲ (ਸੋਲੋ), ਲਾਈਟ ਵੋਕਲ (ਗੀਤ/ਗ਼ਜ਼ਲ), ਗਰੁੱਪ ਸਾਂਗ (ਇੰਡੀਅਨ), ਕੁਇਜ਼ (ਲਿਖਤੀ ਤੇ ਫਾਈਨਲ), ਪੰਜਾਬੀ ਲੋਕ ਧਾਰਾ, ਸੱਭਿਆਚਾਰ ਕੁਇਜ਼, ਕਰੋਸ਼ੀਆ ਦੀ ਬੁੰਣਤੀ, ਨਾਲਾ ਬੁਣਨਾ, ਕੱਢਾਈ, ਪੱਖੀ ਬਣਾਉਣਾ, ਗੁੱਡੀਆਂ ਪਟੋਲੇ ਬਣਾਉਣਾ, ਪਰਾਂਦਾ ਬਣਾਉਣਾ, ਰੱਸਾ ਵੱਟਣਾ, ਟੋਕਰੀ ਬਣਾਉਣਾ, ਪੀਹੜੀ ਬੁਣਨੀ, ਮਿੱਟੀ ਦੇ ਖਿਡੌਣੇ ਬਣਾਉਣਾ, ਖਿਦੋ ਬਣਾਉਣਾ ਤੇ ਇੰਨੂ ਬਣਾਉਣਾ ਸ਼ਾਮਲ ਸਨ। ਪਹਿਲੇ ਦਿਨ ਦਾ ਸਭ ਤੋਂ ਪ੍ਰਭਾਵਸ਼ਾਲੀ ਪ੍ਰੋਗਰਾਮ ਭੰਗੜਾ ਰਿਹਾ।ਫੈਸਟੀਵਲ ਦਾ ਦੂਜਾ ਦਿਨ ਵੀ ਉਤਸ਼ਾਹ ਨਾਲ ਭਰਪੂਰ ਰਿਹਾ। ਇਸ ਦਿਨ ਵੀ 64 ਕਾਲਜਾਂ ਦੇ 377 ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ 18 ਮੁਕਾਬਲੇ ਹੋਏ ਜਿਨ੍ਹਾਂ ਵਿੱਚ ਲੋਕ ਨਾਚ ਲੁੱਡੀ (ਕੁੜੀਆਂ), ਲੋਕ ਨਾਚ ਝੂਮਰ (ਮੁੰਡੇ), ਵੈਸਟਰਨ ਇੰਸਟਰੂਮੈਂਟਲ ਸੋਲੋ, ਵੈਸਟਰਨ ਵੋਕਲ ਸੋਲੋ, ਵੈਸਟਰਨ ਗਰੁੱਪ ਸਾਂਗ, ਪੰਜਾਬੀ ਲੋਕ ਧਾਰਾ ਅਤੇ ਸੱਭਿਆਚਾਰ ਲਘੂ ਫਿਲਮ, ਪੰਜਾਬੀ ਮੁਹਾਵਰੇਦਾਰ ਵਾਰਤਾਲਾਪ, ਨੁੱਕੜ ਨਾਟਕ, ਰੰਗੋਲੀ ਮੇਕਿੰਗ, ਕਲੇ ਮਾਡਲਿੰਗ, ਆਨ ਦ ਸਪਾਟ ਪੇਂਟਿੰਗ, ਮਹਿੰਦੀ, ਫੋਟੋਗ੍ਰਾਫੀ, ਪੋਸਟਰ ਮੇਕਿੰਗ, ਕਾਰਟੂਨਿੰਗ, ਕਲਾਜ ਮੇਕਿੰਗ ਅਤੇ ਇੰਸਟਾਲੇਸ਼ਨ ਸ਼ਾਮਲ ਸਨ। ਦੂਜੇ ਦਿਨ ਦਾ ਸਭ ਤੋਂ ਪ੍ਰਭਾਵਸ਼ਾਲੀ ਆਈਟਮ ਲੋਕ ਨਾਚ ਝੂਮਰ ਰਿਹਾ।
ਦੋਆਬਾ ਗਰੁੱਪ ਆਫ ਕਾਲਜਜ਼ ਦੇ ਪ੍ਰਬੰਧਕਾਂ ਵੱਲੋਂ ਕਿਹਾ ਗਿਆ ਕਿ ਇਹ ਫੈਸਟ ਨੌਜਵਾਨਾਂ ਵਿੱਚ ਜੋਸ਼, ਉਮੀਦ ਅਤੇ ਰਚਨਾਤਮਕਤਾ ਦਾ ਪ੍ਰਤੀਕ ਹੈ। ਇਹ ਮੰਚ ਵਿਦਿਆਰਥੀਆਂ ਨੂੰ ਆਪਣੀਆਂ ਕਾਬਲੀਅਤ ਪ੍ਰਦਰਸ਼ਿਤ ਕਰਨ, ਨਵੇਂ ਵਿਚਾਰ ਸਾਂਝੇ ਕਰਨ ਅਤੇ ਸਮਾਜਿਕ ਤਬਦੀਲੀ ਦੇ ਏਜੰਟ ਵਜੋਂ ਉਭਰਨ ਦਾ ਮੌਕਾ ਦਿੰਦਾ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।