ਮਾਨਵ ਮੰਗਲ ਸਕੂਲ ਦੇ ਬੱਚੇ ਗੁਰੂ ਦੁਆਰਾ ਗੁਰੂ ਨਾਨਕ ਦਰਬਾਰ ਵਿੱਚ ਨਤਮਸਤਕ

ਪੰਜਾਬ

ਸ਼ੁਕਰ ਦਾਤਿਆ ਤੇਰਾ ਸ਼ੁਕਰ ਦਾਤਿਆ…..

ਮੋਹਾਲੀ 3 ਨਵੰਬਰ,ਬੋਲੇ ਪੰਜਾਬ ਬਿਊਰੋ :

ਮਾਨਵ ਮੰਗਲ ਸਕੂਲ ਮੋਹਾਲੀ ਦੇ ਬੱਚਿਆਂ ਨੇ ਸਕੂਲ ਪ੍ਰਿੰਸਪਿਲ ਸ਼੍ਰੀਮਤੀ ਕਲਪਨਾ ਜੀ ਅਤੇ ਹੋਰਨਾਂ ਸਟਾਫ ਮੈਂਬਰਾਂ ਦੇ ਨਾਲ ਗੁਰੂਦਵਾਰਾ ਗੁਰੂ ਨਾਨਕ ਦਰਬਾਰ ਸੈਕਟਰ-91 ਵਿੱਚ ਮੱਥਾ ਟੇਕਿਆਂ ਅਤੇ ਪ੍ਰਭੂ ਭਗਤੀ ਵਿਚ ਲੀਨ ਹੋ ਗਏ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਗੁਰੂਦੁਆਰਾ ਨਾਨਕ ਦਰਵਾਰ ਵਿਖੇ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ । ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਅੱਜ ਸਵੇਰੇ ਗੁਰੂ ਨਾਨਕ ਦਰਬਾਰ ਵਿਚ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਕੀਤੇ ਗਏ। ਇਸ ਮੌਕੇ ਤੇ ਸਟੇਟ ਅਵਾਰਡੀ ਫੂਲਰਾਜ ਸਿੰਘ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਮਾਨਵ ਮੰਗਲ ਸਕੂਲਾਂ ਦੇ ਬੱਚਿਆਂ ਦੇ ਨਾਲ ਗੁਰਦੁਆਰੇ ਗੁਰੂ ਨਾਨਕ ਦਰਬਾਰ ਵਿੱਚ ਨਤਮਸਤਕ ਹੋਏ ਹਨ, ਉਨ੍ਹਾਂ ਨੇ ਕਿਹਾ ਕਿ ਗੁਰੂ ਨਾਨਕ ਦਰਬਾਰ ਸਾਹਿਬ ਤੋਂ ਨਤਮਸਤਕ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਕੀਤੀਆਂ। ਉਹਨਾਂ ਕਿਹਾ ਕਿ ਉਝ ਤਾਂ ਹਰ ਕੋਈ ਆਪਣੇ ਬੱਚਿਆਂ ਦੇ ਨਾਲ ਆਪਣੇ-ਆਪਣੇ ਧਰਮ ਦੇ ਅਨੁਸਾਰ ਧਾਰਮਿਕ ਸਥਾਨਾਂ ‘ਤੇ ਜਾ ਕੇ ਨਤਮਸਤਕ ਹੁੰਦੇ ਹਨ , ਬੱਚਿਆਂ ਨੇ ਜਿਸ ਤਰ੍ਹਾਂ ਧਾਰਮਿਕ ਭਾਵਨਾ ਦੇ ਚਲਦੇ ਸਮੂਹਿਕ ਗਾਇਨ ਕੀਤਾ ਅਤੇ ਧਾਰਮਿਕ ਸ਼ਬਦ ਦਾ ਉਚਾਰਨ ਕੀਤਾ, ਇਹ ਇੱਕ ਚੰਗੀ ਗੱਲ ਹੈ। ਸਟੇਟ ਅਵਾਰਡੀ ਫੂਲਰਾਜ ਸਿੰਘ ਨੇ ਕਿਹਾ ਕਿ ਸਕੂਲ ਪ੍ਰਿੰਸਪਿਲ ਮੈਡਮ ਕਲਪਨਾ ਜੀ ਅਤੇ ਹੋਰਨਾਂ ਸਟਾਫ ਮੈਂਬਰਾਂ ਨੇ ਸਕੂਲ ਬੱਚਿਆਂ ਨੂੰ ਇਸ ਕੰਮ ਲਈ ਪ੍ਰੇਰਨਾ ਦਿੱਤੀ, ਇਸ ਵਿਸ਼ੇਸ਼ ਤੌਰ ‘ਤੇ ਗੁਰਮੀਤ ਸਿੰਘ ਸੈਣੀ, ਜਸਪਾਲ ਸਿੰਘ, ਲਾਭ ਸਿੰਘ, ਭਾਈ ਗੁਰਸੇਵਕ ਸਿੰਘ, ਨਿਹਾਲ ਸਿੰਘ ਵਿਰਕ ਵੀ ਮੌਜੂਦ ਹਨ ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।