ਕੈਪਟਨ ਹਰਚਰਨ ਸਿੰਘ ਰੋਡੇ ਦੇ ਅਕਾਲ ਚਲਾਣੇ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ: ਸਿੱਖ ਫੈਡਰੇਸ਼ਨ ਯੂਕੇ

ਨੈਸ਼ਨਲ ਪੰਜਾਬ

ਨਵੀਂ ਦਿੱਲੀ 3 ਨਵੰਬਰ,ਬੋਲੇ ਪੰਜਾਬ ਬਿਊਰੋ (ਮਨਪ੍ਰੀਤ ਸਿੰਘ ਖਾਲਸਾ):-

ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਵਡੇ ਭਰਾਤਾ ਕੈਪਟਨ ਹਰਚਰਨ ਸਿੰਘ ਰੋਡੇ 1 ਨਵੰਬਰ ਨੂੰ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ। ਸਿੱਖ ਫੈਡਰੇਸ਼ਨ ਯੂਕੇ ਦੇ ਪ੍ਰਧਾਨ ਭਾਈ ਅਮਰੀਕ ਸਿੰਘ ਗਿੱਲ ਅਤੇ ਬੀ ਪੀ ਓ ਭਾਈ ਦਬਿੰਦਰਜੀਤ ਸਿੰਘ ਨੇ ਕਿਹਾ ਕਿ ਸਿੱਖ ਫੈਡਰੇਸ਼ਨ ਯੂਕੇ ਦੇ ਬਹੁਤ ਸਾਰੇ ਸਿੰਘ ਜਥੇਬੰਦਕ ਤੌਰ ਅਤੇ ਪਰਿਵਾਰਿਕ ਤੌਰ ਤੇ ਉਹਨਾਂ ਨਾਲ ਜੁੜੇ ਹੋਏ ਸਨ। ਕੈਪਟਨ ਹਰਚਰਨ ਸਿੰਘ ਜੀ ਰੋਡੇ ਦੇ ਅਕਾਲ ਚਲਾਣੇ ਦੀ ਖ਼ਬਰ ਨਾਲ ਸਾਰੇ ਡੂੰਘੇ ਸਦਮੇ ਵਿੱਚ ਹਨ। ਉਨ੍ਹਾਂ ਕਿਹਾ ਕਿ ਕੈਪਟਨ ਹਰਚਰਨ ਸਿੰਘ ਜੀ ਸਿੱਖ ਸੰਘਰਸ਼ ਦੀਆ ਬਹੁਤ ਇਤਿਹਾਸਕ ਘਟਨਾਵਾਂ ਦੇ ਪ੍ਰਤੱਖ ਦਰਸੀ ਅਤੇ ਅਹਿਮ ਪਾਤਰ ਸਨ ਕੈਪਟਨ ਸਾਬ ਨੇ ਜਿੰਦਗੀ ਦੇ ਆਖਰੀ ਸਮੇ ਤੱਕ ਜਿੰਦਗੀ ਸੰਘਰਸ਼ ਲੇਖੇ ਲਾਈ ਆਪ ਜੀ ਸਿੰਘਾਂ ਸ਼ਹੀਦਾ ਦੇ ਪਰਿਵਾਰ ਦੇ ਬਹੁਤ ਮਦਦਗਾਰ ਸਨ । ਉਨ੍ਹਾਂ ਕਿਹਾ ਅਸੀਂ ਸਿੱਖ ਫੈਡਰੇਸ਼ਨ ਯੂਕੇ ਵਲੋਂ ਸਮੂਹ ਪਰਿਵਾਰ ਸਮੇਤ ਸਾਰੇ ਹੀ ਸਿੰਘਾਂ ਦੇ ਨਾਲ ਹਮਦਰਦ ਹੁੰਦੇ ਹੋਏ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਹਾਂ ਕਿ ਵਾਹਿਗੁਰੂ ਜੀ ਕੈਪਟਨ ਹਰਚਰਨ ਸਿੰਘ ਜੀ ਨੂੰ ਸਦੀਵ ਕਾਲ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਿੱਛੇ ਸਮੂਹ ਰਿਸ਼ਤੇਦਾਰਾਂ ਸਕੇ ਸੰਬੰਧੀਆਂ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।