ਮਿਹਨਤਕਸ਼ ਲੋਕਾਂ ਨੂੰ ਕਿਰਤ ਦੀ ਰਾਖੀ ਕਰਨ ਦਾ ਦਿੱਤਾ ਸੱਦਾ
ਸ੍ਰੀ ਚਮਕੌਰ ਸਾਹਿਬ,5, ਨਵੰਬਰ ,ਬੋਲੇ ਪੰਜਾਬ ਬਿਊਰੋ;
ਮਿਸਤਰੀਆਂ, ਮਜ਼ਦੂਰਾਂ ਦੀ ਜਥੇਬੰਦੀ ਸ੍ਰੀ ਵਿਸ਼ਵਕਰਮਾ ਬਿਲਡਿੰਗ ਉਸਾਰੀ ਕਿਰਤੀ ਕਾਮਾ ਯੂਨੀਅਨ ਰਜਿ ਸਬੰਧਤ ਇਫਟੂ ਬਲਾਕ ਸ੍ਰੀ ਚਮਕੌਰ ਸਾਹਿਬ ਵੱਲੋਂ ਲੇਬਰ ਚੌਂਕ ਵਿਖੇ ਕਿਰਤ ਦੀ ਰਾਖੀ ਦਾ ਸੱਦਾ ਦਿੰਦੇ ਹੋਏ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ ।ਮਜ਼ਦੂਰਾਂ ਮਿਸਤਰੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਪ੍ਰਧਾਨ ਬਲਵਿੰਦਰ ਸਿੰਘ ਭੈਰੋ ਮਾਜਰਾ, ਜੁਇੰਟ ਸਕੱਤਰ ਸਤਵਿੰਦਰ ਸਿੰਘ ਨੀਟਾ ,ਮੁੱਖ ਸਲਾਹਕਾਰ ਮਲਾਗਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਗੁਰੂ ਨਾਨਕ ਜੀ ਦਾ ਪ੍ਰਕਾਸ਼ ਉਸ ਸਮੇਂ ਹੋਇਆ ਸੀ ਜਦੋਂ ਸੰਸਾਰ ਵਿੱਚ ਕੂੜ ਪਸਰਿਆ ਹੋਇਆ ਸੀ ਤੇ ਕਿਰਤ ਦੀ ਲੁੱਟ, ਜਬਰ ਜੁਲਮ ਦਾ ਬੋਲ ਵਾਲਾ ਸੀ ।ਉਹਨਾਂ ਜਿੱਥੇ ਮਿਹਨਤਕਸ਼ ਲੋਕਾਂ ਨੂੰ ਜਮਾਤੀ ਸੋਝੀ ਦਿੱਤੀ ਉੱਥੇ ਹੀ ਕਿਰਤ ਦੀ ਰਾਖੀ ਕਰਨ ਲਈ ਜਥੇਬੰਦ ਹੋਣ ਦਾ ਸੱਦਾ ਦਿੱਤਾ। ਇਹਨਾਂ ਸਮੁੱਚੇ ਮਿਹਨਤਕਸ਼ ਲੋਕਾਂ ਨੂੰ ਜਿੱਥੇ ਬਾਬੇ ਨਾਨਕ ਦੇ ਪ੍ਰਕਾਸ਼ ਦਿਹਾੜੇ ਮੌਕੇ ਮੁਬਾਰਕਬਾਦ ਦਿੱਤੀ ਉੱਥੇ ਹੀ ਫਿਰਕਾਪ੍ਰਸਤ ਲੁਟੇਰੇ ਕਾਰਪੋਰੇਟ ਪੱਖੀ ਹਾਕਮ ਜਮਾਤਾਂ ਦੀਆਂ ਮਿਹਨਤਕਸ਼ ਲੋਕਾਂ ਪ੍ਰਤੀ ਪਾੜੋ ਤੇ ਰਾਜ ਕਰੋ ਦੀ ਨੀਤੀਆਂ ਤੋਂ ਸੁਚੇਤ ਹੋ ਕੇ ਜਥੇਬੰਦ ਹੋਣ ਦਾ ਸੱਦਾ ਦਿੱਤਾ। ਇਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਸਾਰੀ ਨਾਲ ਸੰਬੰਧਤ ਮਿਸਤਰੀਆਂ ਮਜ਼ਦੂਰਾਂ ਲਈ ਮੁਫਤ ਮੈਡੀਕਲ ਸਹੂਲਤਾਂ, 10 ਹਜਾਰ ਮਹੀਨਾ ਪੈਨਸ਼ਨ ਫੈਮਲੀ ਪੈਨਸ਼ਨ, ਮਜ਼ਦੂਰਾਂ ਦੀ ਰਜਿਸਟਰੇਸ਼ਨ , ਮਜ਼ਦੂਰਾਂ ਦੇ ਬੱਚਿਆਂ ਨੂੰ ਫਰੀ ਪੜ੍ਹਾਈ, ਘਰੇਲੂ ਜਰੂਰਤਾਂ ਲਈ ਸਸਤੇ ਲੋਨ ਅਤੇ ਹੋਰ ਭਲਾਈ ਸਕੀਮਾਂ ਚਲਾਉਣ ਸਮੇਤ ਅਧੂਰੇ ਪਏ ਲੇਬਰ ਚੌਂਕ ਨੂੰ ਮੁਕੰਮਲ ਕਰਨ ਦੀ ਮੰਗ ਕੀਤੀ। ਇਸ ਮੌਕੇ ਯੂਨੀਅਨ ਵੱਲੋਂ ਲੱਡੂ ਵੰਡੇ ਗਏ। ਇਸ ਮੌਕੇ ਸੁਰਿੰਦਰ ਸਿੰਘ, ਗੁਰਮੇਲ ਸਿੰਘ, ਅਜੈਬ ਸਿੰਘ ਸਮਾਣਾ, ਮਨਮੋਹਣ ਸਿੰਘ ਕਾਲਾ, ਕਮਲਜੀਤ ਸਿੰਘ ਗੁਰਪ੍ਰੀਤ ਸਿੰਘ ਬਿੱਟੂ, ਪ੍ਰੀਤਮ ਸਿੰਘ, ਮੱਖਣ ਸਿੰਘ, ਜਗਜੀਤ ਸਿੰਘ ,ਦਰਸ਼ਨ ਸਿੰਘ , ਗੁਲਾਬ ਚੰਦ ਚੌਹਾਨ, ਰਮੇਸ਼ ਕੁਮਾਰ ਕਾਕਾ, ਦਲਵੀਰ ਸਿੰਘ ਜਟਾਣਾ, ਮਿਸਤਰੀ ਖਾਨ, ਸ਼ਮਸ਼ੇਰ ਸਿੰਘ ਆਦੀ ਹਾਜਰ ਸਨ।












