ਰਾਜ ਸਭਾ ਮੈਂਬਰ ਰਜਿੰਦਰ ਗੁਪਤਾ ਦੇ ਪੁੱਤਰ ਅਭਿਸ਼ੇਕ ਗੁਪਤਾ ਦੀ ਗੱਡੀ ਨਾਲ ਵਾਪਰਿਆ ਹਾਦਸਾ 

ਪੰਜਾਬ

ਰਾਜਪੁਰਾ, 5 ਨਵੰਬਰ, ਬੋਲੇ ਪੰਜਾਬ ਬਿਊਰੋ;

ਰਾਜ ਸਭਾ ਮੈਂਬਰ ਰਜਿੰਦਰ ਗੁਪਤਾ Trident ਗਰੁੱਪ ਦੇ ਮੁਖੀ ਦੇ ਪੁੱਤਰ ਅਭਿਸ਼ੇਕ ਗੁਪਤਾ ਦੀ ਗੱਡੀ ਬੀਤੀ ਸ਼ਾਮ ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਇਹ ਹਾਦਸਾ ਰਾਜਪੁਰਾ ਨੇੜੇ ਜੀ.ਟੀ. ਰੋਡ ’ਤੇ ਵਾਪਰਿਆ, ਜਦੋਂ ਅਭਿਸ਼ੇਕ ਗੁਪਤਾ ਆਪਣੀ ਐਸ.ਯੂ.ਵੀ ਵਿੱਚ ਦਿੱਲੀ ਤੋਂ ਲੁਧਿਆਣਾ ਵੱਲ ਜਾ ਰਹੇ ਸਨ।

ਮਿਲੀ ਜਾਣਕਾਰੀ ਮੁਤਾਬਕ, ਉਹਨਾਂ ਦੀ ਗੱਡੀ ਦੇ ਅੱਗੇ ਚੱਲ ਰਿਹਾ ਇੱਕ ਟਰੱਕ ਅਚਾਨਕ ਰੁਕ ਗਿਆ, ਜਿਸ ਕਾਰਨ ਅਭਿਸ਼ੇਕ ਦੀ ਗੱਡੀ ਟਰੱਕ ਨਾਲ ਟਕਰਾ ਗਈ। ਟੱਕਰ ਇਤਨੀ ਜ਼ੋਰਦਾਰ ਸੀ ਕਿ ਪਿੱਛੋਂ ਆ ਰਹੀ ਇੱਕ ਹੋਰ ਕਾਰ ਵੀ ਆ ਕੇ ਉਹਨਾਂ ਦੀ ਗੱਡੀ ਨਾਲ ਟਕਰਾ ਗਈ।ਖੁਸ਼ਕਿਸਮਤੀ ਨਾਲ, ਅਭਿਸ਼ੇਕ ਗੁਪਤਾ ਨੂੰ ਵੱਡੀ ਸੱਟ ਨਹੀਂ ਲੱਗੀ। ਹਾਦਸੇ ਤੋਂ ਬਾਅਦ ਉਹਨਾਂ ਨੂੰ ਤੁਰੰਤ ਡੀ.ਐੱਮ.ਸੀ. ਲੁਧਿਆਣਾ ਲਿਜਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਉਹਨਾਂ ਦਾ ਪੂਰਾ ਚੈੱਕਅਪ ਤੇ ਟੈਸਟ ਕੀਤਾ ਗਿਆ।

ਯਾਦ ਰਹੇ ਕਿ ਅਭਿਸ਼ੇਕ ਗੁਪਤਾ Trident Group ਦੇ CEO (Strategy & Marketing) ਹਨ ਅਤੇ ਉਹ CII ਪੰਜਾਬ ਦੇ ਸਾਬਕਾ ਚੇਅਰਮੈਨ ਵੀ ਰਹਿ ਚੁੱਕੇ ਹਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।