ਕੁਦਰਤੀ ਤੇ ਵਿਗਿਆਨਕ ਸੰਤੁਲਨ ਨਾਲ ਕਾਇਮ ਰਹੇਗੀ ਕਣਕ ਦੀ ਉਤਪਾਦਕਤਾ’ – ਮਾਹਿਰਾਂ ਦੀ ਸਲਾਹ

ਚੰਡੀਗੜ੍ਹ ਪੰਜਾਬ

ਹਯਾਤ ਰੀਜੈਂਸੀ ‘ਚ ਦੋ ਦਿਨਾ ‘ਵੀਟ ਇਨ ਟ੍ਰਾਂਸਫਾਰਮੇਸ਼ਨ’ ਰਾਸ਼ਟਰੀ ਸੈਮੀਨਾਰ ਦੀ ਸ਼ੁਰੂਆਤ


ਚੰਡੀਗੜ੍ਹ,ਬੋਲੇ ਪੰਜਾਬ ਬਿਊਰੋ(ਹਰਦੇਵ ਚੌਹਾਨ);

ਕਣਕ ਦੀ ਉਤਪਾਦਕਤਾ ਅਤੇ ਗੁਣਵੱਤਾ ਦੇ ਬਦਲਦੇ ਦੌਰ ‘ਤੇ ਕੇਂਦ੍ਰਤ ਦੋ ਰੋਜਾ ਰਾਸ਼ਟਰੀ ਸੈਮੀਨਾਰ “ਵੀਟ ਇਨ ਟ੍ਰਾਂਸਫਾਰਮੇਸ਼ਨ” ਹੋਟਲ ਹਯਾਤ ਰੀਜੈਂਸੀ, ਚੰਡੀਗੜ੍ਹ ਵਿਖੇ ਸ਼ੁਰੂ ਹੋਇਆ। ਵੀਟ ਪ੍ਰੋਡਕਟਸ ਪ੍ਰਮੋਸ਼ਨ ਸੋਸਾਇਟੀ (ਡਬਲਯੂਪੀਪੀਐਸ) ਅਤੇ ਰੋਲਰ ਫਲੋਰ ਮਿੱਲਰਜ਼ ਐਸੋਸੀਏਸ਼ਨ ਆਫ਼ ਪੰਜਾਬ (ਆਰਐਫਐਮਏਪੀ) ਦੁਆਰਾ ਆਯੋਜਿਤ, ਸੈਮੀਨਾਰ ਵਿੱਚ ਕਣਕ ਉਦਯੋਗ ਦੇ ਵੱਖ-ਵੱਖ ਸ਼ਟੇਕਹੋਲਡਰਸ ਸ਼ਾਮਲ ਹੋ ਰਹੇ ਹਨ, ਜਿਨ੍ਹਾਂ ਵਿੱਚ ਨੀਤੀ ਨਿਰਮਾਤਾ, ਖੋਜਕਰਤਾ, ਆਟਾ ਮਿੱਲਰ, ਪ੍ਰੋਸੈਸਰ ਅਤੇ ਦੇਸ਼ ਭਰ ਦੇ ਕਿਸਾਨ ਸ਼ਾਮਲ ਹਨ।

ਸੈਮੀਨਾਰ ਤੋਂ ਪਹਿਲਾਂ ਹੋਈ ਪ੍ਰੈਸ ਕਾਨਫ਼ਰੰਸ ‘ਚ ਡਬਲਯੂਪੀਪੀਐਸ ਦੇ ਚੇਅਰਮੈਨ ਅਜੈ ਗੋਇਲ ਅਤੇ ਆਰਐਫਐਮਏਪੀ ਦੇ ਚੇਅਰਮੈਨ ਧਰਮਿੰਦਰ ਸਿੰਘ ਗਿੱਲ ਨੇ ਬਦਲਦੇ ਮੌਸਮੀ ਹਾਲਾਤਾਂ ਅਤੇ ਉਪਭੋਗਤਾ ਦੀ ਸੋਚ ਦੇ ਵਿਚਕਾਰ ਕਣਕ ਦੀ ਲੰਬੇ ਸਮੇਂ ਤਕ ਸਥਿਰਤਾ ਯਕੀਨੀ ਬਣਾਉਣ ਲਈ ਸੰਯੁਕਤ ਕੋਸ਼ਿਸ਼ਾਂ ਦੀ ਲੋੜ ‘ਤੇ ਜ਼ੋਰ ਦਿੱਤਾ।

ਅਜੈ ਗੋਇਲ ਨੇ ਕਿਹਾ ਕਿ ਕਣਕ ਸਾਡੀ ਸਭਿਆਚਾਰ ਦਾ ਹਿੱਸਾ ਹਜ਼ਾਰਾਂ ਸਾਲਾਂ ਤੋਂ ਰਿਹਾ ਹੈ ਤੇ ਕਰੋੜਾਂ ਲੋਕਾਂ ਦਾ ਮੁੱਖ ਭੋਜਨ ਹੈ। ਉਨ੍ਹਾਂ ਨੇ ਕਿਹਾ ਕਿ ਅੱਜਕੱਲ੍ਹ ਸੋਸ਼ਲ ਮੀਡੀਆ ‘ਤੇ ਕਣਕ ਬਾਰੇ ਜੋ ਨਕਾਰਾਤਮਕ ਪ੍ਰਚਾਰ ਹੋ ਰਿਹਾ ਹੈ, ਉਸਨੂੰ ਤੱਥਾਂ ਤੇ ਵਿਗਿਆਨਕ ਜਾਣਕਾਰੀ ਨਾਲ ਦੂਰ ਕਰਨ ਦੀ ਲੋੜ ਹੈ। ਉਨ੍ਹਾਂ ਦੇ ਅਨੁਸਾਰ, ਸੈਮੀਨਾਰ ਦਾ ਵਿਸ਼ਾ “ਵੀਟ ਇਨ ਟ੍ਰਾਂਸਫਾਰਮੇਸ਼ਨ” ਤਿੰਨ ਮਹੱਤਵਪੂਰਨ ਪੱਖਾਂ ਮੌਸਮ, ਗੁਣਵੱਤਾ ਅਤੇ ਉਪਭੋਗਤਾ ‘ਤੇ ਕੇਂਦ੍ਰਿਤ ਹੈ। ਉਨ੍ਹਾਂ ਨੇ ਕਿਹਾ ਕਿ ਸ਼ੈਲਫ਼ ਲਾਈਫ਼ ਅਤੇ ਫੂਡ ਸੇਫ਼ਟੀ ਲਈ ਸਪਸ਼ਟ ਮਾਪਦੰਡ ਤੇ ਨਿਗਰਾਨੀ ਪ੍ਰਣਾਲੀ ਬਣੀ ਹੋਣੀ ਚਾਹੀਦੀ ਹੈ।

ਉਨ੍ਹਾਂ ਨੇ ਕਿਹਾ ਕਿ ਜੈਵਿਕ ਕਣਕ ਮਹੱਤਵਪੂਰਨ ਹੈ, ਪਰ ਕੇਵਲ ਕੁਦਰਤੀ ਉਤਪਾਦਨ ‘ਤੇ ਨਿਰਭਰ ਰਹਿਣਾ ਕਾਫ਼ੀ ਨਹੀਂ।
ਭਾਵੇਂ ਗੇਂਹੂਂ ਵਿੱਚ ਜੈਨੇਟਿਕ ਮੋਡੀਫ਼ਿਕੇਸ਼ਨ ਦੀ ਆਗਿਆ ਨਹੀਂ, ਪਰ ਹੋਰ ਵਿਗਿਆਨਕ ਨਵੀਨਤਾਵਾਂ ਨੂੰ ਉਤਸ਼ਾਹਤ ਕਰਨਾ ਚਾਹੀਦਾ ਹੈ ਤਾਂ ਜੋ ਉਤਪਾਦਕਤਾ ਅਤੇ ਲਚੀਲਾਪਨ ਵਧ ਸਕੇ।
ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਜੇ ਅਸੀਂ ਪੂਰੀ ਤਰ੍ਹਾਂ ਕੁਦਰਤ ‘ਤੇ ਨਿਰਭਰ ਹੋ ਗਏ ਤਾਂ ਖਾਦ ਸੁਰੱਖਿਆ ਨੂੰ ਖ਼ਤਰਾ ਹੋ ਸਕਦਾ ਹੈ।

ਧਰਮਿੰਦਰ ਸਿੰਘ ਗਿੱਲ, ਚੇਅਰਮੈਨ, ਰੋਲਰ ਫ਼ਲੋਰ ਮਿਲਰਜ਼ ਐਸੋਸੀਏਸ਼ਨ ਆਫ ਪੰਜਾਬ, ਨੇ ਹਾਲ ਹੀ ‘ਚ ਪੰਜਾਬ ਵਿੱਚ ਆਈ ਹੜ੍ਹ ਦੀ ਸਥਿਤੀ ‘ਤੇ ਚਰਚਾ ਕੀਤੀ। ਉਨ੍ਹਾਂ ਨੇ ਕਿਹਾ ਕਿ ਭਾਵੇਂ ਬਿਆਸ ਦਰਿਆ ਦੇ ਨੇੜਲੇ ਇਲਾਕੇ ਪ੍ਰਭਾਵਿਤ ਹੋਏ ਹਨ, ਪਰ ਇਸ ਹੜ੍ਹ ਨਾਲ ਮਿੱਟੀ ਵਿੱਚ ਉਪਜਾਊ ਗਾਰ (ਸਿਲਟ) ਇਕੱਠੀ ਹੋਈ ਹੈ, ਜੋ ਭਵਿੱਖ ਵਿੱਚ ਫਸਲ ਉਤਪਾਦਨ ਲਈ ਲਾਹੇਵੰਦ ਸਾਬਤ ਹੋ ਸਕਦੀ ਹੈ। ਉਨ੍ਹਾਂ ਨੇ ਦੱਸਿਆ ਕਿ ਸ਼ੁਰੂ ਵਿੱਚ ਨੁਕਸਾਨ ਹੋਇਆ, ਪਰ ਹੁਣ ਮਿੱਟੀ ਵਿੱਚ ਪੋਸ਼ਕ ਤੱਤਾਂ ਦੀ ਮਾਤਰਾ ਵਧ ਗਈ ਹੈ, ਜਿਸ ਨਾਲ ਆਉਣ ਵਾਲੀ ਫਸਲ ਵਿੱਚ ਉਤਪਾਦਕਤਾ ਸੁਧਰਨ ਦੀ ਉਮੀਦ ਹੈ।
ਇਸ ਦੋ ਦਿਨਾਂ ਸੈਮੀਨਾਰ ਵਿੱਚ ਖੇਤੀਬਾੜੀ, ਭੋਜਨ ਪ੍ਰੌਧੋਗਿਕੀ ਅਤੇ ਪੋਸ਼ਣ ਖੇਤਰ ਦੇ ਮਾਹਿਰ ਵੱਖ-ਵੱਖ ਵਿਸ਼ਿਆਂ ‘ਤੇ ਵਿਚਾਰ ਸਾਂਝੇ ਕਰਨਗੇ। ਇਨ੍ਹਾਂ ਵਿੱਚ ਕਣਕ ਦੀ ਮੌਸਮੀ ਸਹਿਨਸ਼ੀਲਤਾ, ਫੋਰਟੀਫਿਕੇਸ਼ਨ ਤੇ ਗੁਣਵੱਤਾ ਮਾਪਦੰਡ, ਉਪਭੋਗਤਾ ਜਾਗਰੂਕਤਾ ਅਤੇ ਮਿਲਿੰਗ ਟੈਕਨਾਲੋਜੀ ਵਿੱਚ ਨਵੇਂ ਵਿਕਾਸ ਸ਼ਾਮਲ ਹਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।