ਪਟਿਆਲ਼ਾ, 8 ਨਵੰਬਰ,ਬੋਲੇ ਪੰਜਾਬ ਬਿਊਰੋ;
ਪਟਿਆਲਾ ਜ਼ਿਲ੍ਹੇ ਦੇ ਸਨੌਰ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਹਰਮੀਤ ਪਠਾਨਮਾਜਰਾ ਆਸਟ੍ਰੇਲੀਆ ਭੱਜ ਗਏ ਹਨ। ਉਹ ਬਲਾਤਕਾਰ ਦੇ ਇੱਕ ਮਾਮਲੇ ਵਿੱਚ ਗ੍ਰਿਫ਼ਤਾਰੀ ਤੋਂ ਬਚਦੇ ਹੋਏ ਹਰਿਆਣਾ ਦੇ ਕਰਨਾਲ ਤੋਂ ਭੱਜ ਗਏ ਸਨ। ਇਹ ਖ਼ਬਰ ਪਠਾਨਮਾਜਰਾ ਵਿਰੁੱਧ ਪਹਿਲਾਂ ਹੀ ਲੁੱਕਆਊਟ ਨੋਟਿਸ ਜਾਰੀ ਹੋਣ ਤੋਂ ਬਾਅਦ ਆਈ ਹੈ।
ਪਠਾਨਮਾਜਰਾ ਨੇ ਆਸਟ੍ਰੇਲੀਆ ਦੇ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦਿੱਤਾ ਅਤੇ ਪੰਜਾਬ ਦੇ ਮੁੱਖ ਮੰਤਰੀ ਦੀਆਂ ਉਨ੍ਹਾਂ ਵਿਰੁੱਧ ਕੀਤੀਆਂ ਗਈਆਂ ਕਾਰਵਾਈਆਂ ਲਈ ਆਲੋਚਨਾ ਕੀਤੀ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਤਜਰਬੇ ਤੋਂ ਬਿਨਾਂ ਦੱਸਿਆ ਅਤੇ ਕਿਹਾ ਕਿ ਸੂਬੇ ਦੇ ਮੰਤਰੀ ਅਤੇ ਵਿਧਾਇਕ ਸਿਰਫ਼ ਡੰਮੀ ਬਣ ਗਏ ਹਨ। ਵਿਧਾਇਕ ਦੀ ਸਰਕਾਰ ਵਿੱਚ ‘ਚ ਪੰਜ ਪੈਸੇ ਦੀ ਔਕਾਤ ਨਹੀਂ। ਇਹ ਇੰਟਰਵਿਊ 7 ਨਵੰਬਰ ਨੂੰ ਨਿੱਜੀ ਚੈਨਲ ‘ਤੇ ਅਪਲੋਡ ਕੀਤਾ ਗਿਆ ਸੀ।
ਪਠਾਨਮਾਜਰਾ ਨੇ ਕਿਹਾ ਕਿ ਉਹ ਇਸ ਸਮੇਂ ਆਸਟ੍ਰੇਲੀਆ ਵਿੱਚ ਹਨ।ਉਨ੍ਹਾਂ ਕਿਹਾ ਕਿ “ਮੈਂ ਇਸ ਸਮੇਂ ਕਿਸੇ ਦੇ ਸੰਪਰਕ ਵਿੱਚ ਨਹੀਂ ਹਾਂ। ਜ਼ਮਾਨਤ ਮਿਲਣ ਤੋਂ ਬਾਅਦ, ਮੈਂ ਆਪਣੇ ਹਲਕੇ ਵਿੱਚ ਜਾਵਾਂਗਾ ਅਤੇ ਉੱਥੋਂ ਦੇ ਲੋਕਾਂ ਨਾਲ ਮਿਲ ਕੇ ਆਪਣਾ ਅਗਲਾ ਕਦਮ ਚੁੱਕਾਂਗਾ।”












