“ਹੈਲਦੀ ਫੂਡ ਹੈਲਦੀ ਲਾਈਫ” ਵਿਸ਼ੇ ‘ਤੇ ਖਾਲਸਾ ਕਾਲਜ ਮੋਹਾਲੀ ਵਿੱਚ ਸੈਮੀਨਾਰ ਦਾ ਆਯੋਜਨ

ਪੰਜਾਬ

ਖੁਸ਼ੀ ਜਿਹੀ ਖੁਰਾਕ ਨਹੀਂ ਹੁੰਦੀ — ਗੁਲਜਾਰ ਕੌਰ

ਵਿਦਿਆਰਥੀਆਂ ਨੂੰ ਤੰਦਰੁਸਤ ਜੀਵਨ ਸ਼ੈਲੀ ਦੇ ਮੁੱਖ ਗੁਣਾਂ ਬਾਰੇ ਦਿੱਤੀ ਗਈ ਜਾਣਕਾਰੀ

ਮੋਹਾਲੀ, 8 ਨਵੰਬਰ ,ਬੋਲੇ ਪੰਜਾਬ ਬਿਊਰੋ;

“ਖੁਸ਼ੀ ਜਿਹੀ ਖੁਰਾਕ ਨਹੀਂ ਹੁੰਦੀ; ਜੇਕਰ ਖੁਸ਼ ਰਹੋਗੇ ਤਾਂ ਲੰਮਾ ਜੀਓਗੇ, ਜੇਕਰ ਦੁਖੀ ਰਹੋਗੇ ਤਾਂ ਉਮਰ ਘਟੇਗੀ।” ਇਹ ਪ੍ਰੇਰਕ ਵਿਚਾਰ ਪ੍ਰਗਟ ਕਰਦਿਆਂ ਤੰਦਰੁਸਤੀ ਕੋਚ ਅਤੇ ਸੰਪੂਰਨ ਪੋਸ਼ਣ ਸਲਾਹਕਾਰ ਗੁਲਜ਼ਾਰ ਕੌਰ ਨੇ ਖਾਲਸਾ ਕਾਲਜ ਮੋਹਾਲੀ ਵਿੱਚ “ਹੈਲਦੀ ਫੂਡ ਹੈਲਦੀ ਲਾਈਫ” ਵਿਸ਼ੇ ਤੇ ਹੋਏ ਸੈਮੀਨਾਰ ਦੌਰਾਨ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ।ਉਹਨਾਂ ਕਿਹਾ ਕਿ ਜਿਸ ਵਿਅਕਤੀ ਕੋਲ ਸਿਹਤ ਨਹੀਂ, ਉਹ ਦੁਨੀਆ ਦਾ ਸਭ ਤੋਂ ਗਰੀਬ ਵਿਅਕਤੀ ਹੈ—ਭਾਵੇਂ ਘਰ ਅੱਗੇ ਕਿੰਨੀਆਂ ਵੀ ਮਹਿੰਗੀਆਂ ਗੱਡੀਆਂ ਖੜੀਆਂ ਹੋਣ।

 ਸਿਹਤ ਨਾਲ ਸਮਝੌਤਾ ਕਰਕੇ ਜੇਕਰ ਪੈਸਾ ਕਮਾ ਵੀ ਲਿਆ ਜਾਵੇ, ਤਾਂ ਉਸ ਪੈਸੇ ਦਾ ਕੀ ਫਾਇਦਾ ਜਦੋਂ ਜੀਵਨ ਹੀ ਤੰਦਰੁਸਤ ਨਾ ਰਹੇ? ਸੈਸ਼ਨ ਦੌਰਾਨ ਗੁਲਜਾਰ ਕੌਰ ਵੱਲੋਂ ਵਿਦਿਆਰਥੀਆਂ ਨੂੰ ਦਿਨ ਵਿੱਚ ਸਹੀ ਸਮੇਂ ਤੇ, ਸਹੀ ਮਾਤਰਾ ਵਿੱਚ ਖਾਣੇ ਦੀ ਮਹੱਤਤਾ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।

 ਇਸ ਮੌਕੇ ਉੱਘੇ ਸਮਾਜ ਸੇਵੀ ਕਪਿਲ ਸ਼ਰਮਾ ਨੇ ਵਿਦਿਆਰਥੀਆਂ ਨੂੰ ਜੰਕ ਫੂਡ ਤੋਂ ਦੂਰ ਰਹਿਣ ਅਤੇ ਸਿਹਤਮੰਦ ਆਦਤਾਂ ਅਪਣਾਉਣ ਲਈ ਪ੍ਰੇਰਿਤ ਕੀਤਾ। ਸੈਸ਼ਨ ਦੌਰਾਨ ਉਹਨਾਂ ਵੱਲੋਂ ਸਿਹਤ ਸਬੰਧੀ ਪੁੱਛੇ ਗਏ ਪ੍ਰਸ਼ਨਾਂ ਦੇ ਸਹੀ ਜਵਾਬ ਦੇਣ ਵਾਲੇ ਵਿਦਿਆਰਥੀਆਂ ਨੂੰ ਨਕਦ ਇਨਾਮਾਂ ਨਾਲ ਸਨਮਾਨਿਤ ਵੀ ਕੀਤਾ ਗਿਆ।ਇਹਨਾਂ ਵਿੱਚੋਂ ਪੰਜ ਵਿਦਿਆਰਥੀਆਂ ਨੇ ਪ੍ਰਤੀ ਵਿਦਿਆਰਥੀ ₹2500 ਦਾ ਇਨਾਮ ਪ੍ਰਾਪਤ ਕੀਤਾ।

 ਮੋਟੀਵੇਸ਼ਨਲ ਸਪੀਕਰ ਹਰਦੀਪ ਕੌਰ ਨੇ ਇਸ ਮੌਕੇ ‘ਤੇ ਖਾਲਸਾ ਕਾਲਜ ਦੀ ਪ੍ਰਿੰਸੀਪਲ ਮੈਡਮ ਹਰੀਸ਼ ਕੁਮਾਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਸੈਮੀਨਾਰ ਸਮੇਂ ਦੀ ਲੋੜ ਹਨ। ਅੱਜ ਦੀ ਯੁਵਾ ਪੀੜ੍ਹੀ ਦੀ ਜੀਵਨ ਸ਼ੈਲੀ ਵਿੱਚ ਖਾਣ-ਪੀਣ ਦਾ ਬਹੁਤ ਵੱਡਾ ਪ੍ਰਭਾਵ ਹੁੰਦਾ ਹੈ। ਜੇਕਰ ਖਾਣਾ ਸਾਫ਼-ਸੁਥਰਾ ਤੇ ਪੋਸ਼ਣ ਭਰਪੂਰ ਹੋਵੇ, ਤਾਂ ਹੀ ਸਿਹਤਮੰਦ ਅਤੇ ਵਿਕਸਿਤ ਸਮਾਜ ਦੀ ਸਿਰਜਨਾ ਹੋ ਸਕਦੀ ਹੈ।ਇਸ ਸੈਮੀਨਾਰ ਵਿੱਚ ਲਗਭਗ 400 ਵਿਦਿਆਰਥੀਆਂ ਅਤੇ ਵੱਡੀ ਗਿਣਤੀ ਵਿੱਚ ਸਟਾਫ ਮੈਂਬਰਾਂ ਨੇ ਸ਼ਿਰਕਤ ਕੀਤੀ। ਪ੍ਰੋਗਰਾਮ ਦੇ ਅੰਤ ‘ਤੇ ਕਾਲਜ ਪ੍ਰਬੰਧਕਾਂ ਵੱਲੋਂ ਮਹਿਮਾਨਾਂ ਨੂੰ ਫੁਲਕਾਰੀ ਅਤੇ ਬੂਟੇ ਭੇਟ ਕਰਕੇ ਸਨਮਾਨਿਤ ਕੀਤਾ ਗਿਆ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।