ਹੁਣ ਥਾਣਿਆਂ‘ਚ ਸਾਬਕਾ ਪੁਲਿਸ ਮੁਲਾਜਮਾਂ ਨੂੰ ਮਾਣ-ਸਤਿਕਾਰ ਨਾਂ ਦੇਣ ਵਾਲੇ ਅਧਿਕਾਰੀਆਂ ਦੀ ਖ਼ੈਰ ਨਹੀਂ,SSP ਨੇ ਕੱਢਿਆ ਪੱਤਰ

ਪੰਜਾਬ

ਬਠਿੰਡਾ 9 ਨਵੰਬਰ ,ਬੋਲੇ ਪੰਜਾਬ ਬਿਊਰੋ;

ਪੁਲਿਸ ਥਾਣਿਆਂ ਅਤੇ ਚੌਕੀਆਂ ਵਿੱਚ ਸਾਬਕਾ ਪੁਲਿਸ ਮੁਲਾ ਜਮਾਂ ਦੀ ਸੁਣਵਾਈ ਨਾਂ ਹੋਣ ਦੇ ਮਾਮਲੇ ਨੂੰ ਪ੍ਰਮੁੱਖਤਾ
ਨਾਲ ਪ੍ਰਕਾਸ਼ਤ ਹੋਣ ਤੋਂ ਬਾਅਦ ਹੁਣਹੁ 24 ਘੰਟਿਆਂ ਦੇ ਅੰਦਰ ਹੀ ਇਸਦੇ ਉੱਪਰ ਅਸਰ ਹੁੰਦਾ ਵਿਖਾਈ ਦੇ ਰਿਹਾ। ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਬਠਿੰਡਾ ਦੇ ਐਸਐਸਪੀ ਅਮਨੀਤ ਕੌਂਡਲ ਵੱਲੋਂ ਬੀਤੀ ਸ਼ਾਮ ਹੀ ਇੱਕ ਪੱਤਰ ਜ਼ਿਲ੍ਹੇ ਦੇ ਸਮੂਹ ਗਜਟਿਡ ਅਫ਼ਸਰਾਂ, ਥਾਣਾ ਤੇ ਚੌਕੀ ਮੁਖੀਆਂ,ਯੂਨਿਟ ਇੰਚਾਰਜ਼ਾਂ, ਇੰਚਾਰਜ਼ ਡੀਪੀਓ ਅਤੇ ਪੁਲਿਸ ਲਾਈਨ ਨੂੰ ਲਿਖਕੇ ਸਪੱਸ਼ਟ ਹਿਦਾਇਤਾਂ ਦਿੱਤੀਆਂ ਹਨ। ਇਸ ਪੱਤਰ ਵਿਚ ਤਾਕੀਦ ਕੀਤੀ ਗਈ ਹੈਕਿ ਜੇਕਰ ਕੋਈ ਸਾਬਕਾ ਪੁਲਿਸ ਅਧਿਕਾਰੀ ਤੇ ਮੁਲਾਜਮ ਦਫ਼ਤਰ, ਥਾਣਾ ਜਾਂ ਚੌਕੀ ਵਿਚ ਆਉਂਦਾ ਉਂ ਹੈਤਾਂ ਉਨ੍ਹਾਂ ਨੂੰ
ਬਣਦਾ ਮਾਣ-ਸਤਿਕਾਰ ਦਿੱਤਾ ਜਾਵੇ ਤਾਂ ਨਾਲ ਹੀ ਉਨ੍ਹਾਂ ਦੇ ਜਾਇਜ਼ ਕੰਮਾਂ ਨੂੰ ਪਹਿਲ ਦੇ ਆਧਾਰ ‘ਤੇ ਕੀਤਾ ਜਾਵੇ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।