ਲੁਧਿਆਣਾ, 14 ਨਵੰਬਰ ,ਬੋਲੇ ਪੰਜਾਬ ਬਿਊਰੋ:
ਸ਼ਹਿਰ ਦੇ ਇਕ ਰਿਹਾਇਸ਼ੀ ਇਲਾਕੇ ਵਿੱਚ ਅੱਜ ਸਵੇਰੇ ਗੈਸ ਲੀਕ ਹੋਣ ਕਾਰਨ ਅੱਗ ਲੱਗ ਗਈ, ਜਿਸ ਵਿੱਚ ਚਾਰ ਲੋਕ ਝੁਲਸ ਗਏ। ਜਾਣਕਾਰੀ ਮੁਤਾਬਕ, ਘਰ ਵਿਚ ਖਾਣਾ ਬਣਾਉਣ ਲਈ ਗੈਸ ਚਾਲੂ ਕੀਤੀ ਗਈ ਸੀ ਕਿ ਅਚਾਨਕ ਅੱਗ ਨੇ ਭਿਆਨਕ ਰੂਪ ਧਾਰ ਲਿਆ।
ਅੱਗ ਲੱਗਣ ਨਾਲ ਕਮਰੇ ਵਿੱਚ ਘਣਾ ਧੂੰਆਂ ਫੈਲ ਗਿਆ। ਬੱਚਿਆਂ ਦੀ ਚੀਖ਼-ਪੁਕਾਰ ਸੁਣ ਕੇ ਪੜੋਸੀ ਮੌਕੇ ‘ਤੇ ਦੌੜ ਕੇ ਆਏ ਅਤੇ ਕਾਫ਼ੀ ਮਿਹਨਤ ਨਾਲ ਸਭ ਨੂੰ ਬਾਹਰ ਕੱਢਿਆ। ਸਾਰੇ ਝੁਲਸੇ ਬੱਚਿਆਂ ਨੂੰ ਤੁਰੰਤ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ।
ਜ਼ਖਮੀਆਂ ਦੀ ਪਹਿਚਾਣ ਵਿਕਾਸ, ਅਰਜੁਨ, ਸੁਰਜੀ ਅਤੇ ਰਾਹੁਲ ਵਜੋਂ ਹੋਈ ਹੈ। ਡਾਕਟਰਾਂ ਅਨੁਸਾਰ, ਸਾਰਿਆਂ ਦੀ ਹਾਲਤ ਗੰਭੀਰ ਹੈ।












