ਰਾਜਪੁਰਾ, 14 ਨਵੰਬਰ ,ਬੋਲੇ ਪੰਜਾਬ ਬਿਊਰੋ;
ਸਰਕਾਰੀ ਮਿਡਲ ਸਕੂਲ ਘੜਾਮਾਂ ਕਲਾਂ ਵਿੱਚ ਅੱਜ ਬਾਲ ਦਿਵਸ ਮਨਾਇਆ ਗਿਆ। ਸਕੂਲ ਇੰਚਾਰਜ ਕਿਰਨ ਬਾਲਾ ਅਤੇ ਜਤਿੰਦਰ ਸਿੰਘ ਸਾਇੰਸ ਮਾਸਟਰ ਦੀ ਅਗਵਾਈ ਹੇਠ ਵਿਦਿਆਰਥੀਆਂ ਨੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰਲਾਲ ਨਹਿਰੂ ਦੇ ਜਨਮ ਦਿਵਸ ਨੂੰ ਸਮਰਪਿਤ ਰੰਗਾਰੰਗ ਤੇ ਜਾਣਕਾਰੀ ਪੂਰਵਕ ਪੇਸ਼ਕਾਰੀਆਂ ਕੀਤੀਆਂ।
ਬੱਚਿਆਂ ਨੇ ਭਾਰਤ ਦੀ ਏਕਤਾ, ਅਖੰਡਤਾ, ਭਾਈਚਾਰੇ ਅਤੇ ਰਾਸ਼ਟਰੀ ਏਕਤਾ ਬਾਰੇ ਵੱਖ-ਵੱਖ ਗਤੀਵਿਧੀਆਂ, ਭਾਸ਼ਣਾਂ, ਜਾਦੂ ਦੇ ਸ਼ੋਅ, ਫੈੰਸੀ ਡਰੈੱਸ ਆਦਿ ਪ੍ਰੋਗਰਾਮਾਂ ਰਾਹੀਂ ਆਪਣੇ ਵਿਚਾਰ ਪ੍ਰਗਟ ਕੀਤੇ। ਇਸ ਮੌਕੇ ਜਤਿੰਦਰ ਸਿੰਘ ਸਾਇੰਸ ਮਾਸਟਰ ਘੜਾਮਾਂ ਕਲਾਂ ਨੇ ਵਿਦਿਆਰਥੀਆਂ ਨੂੰ ਰਾਸ਼ਟਰ ਪ੍ਰਤੀ ਆਪਣੇ ਫਰਜ਼ਾਂ, ਮਿਲਜੁਲ ਕੇ ਰਹਿਣ ਦੀ ਮਹੱਤਤਾ ਅਤੇ ਨਹਿਰੂ ਜੀ ਦੇ ਬੱਚਿਆਂ ਪ੍ਰੇਮ ਬਾਰੇ ਜਾਣਕਾਰੀ ਦਿੱਤੀ।
ਇਸ ਤੋਂ ਇਲਾਵਾ ਸਕੂਲ ਮੈਨੇਜਮੈਂਟ ਕਮੇਟੀ ਮੈਂਬਰ ਅਮਨਪ੍ਰੀਤ ਕੌਰ, ਸਰਬਜੀਤ ਸਿੰਘ ਸਾਇੰਸ ਮਾਸਟਰ ਨੌਗਾਵਾਂ, ਸਿੰਦਰਪਾਲ ਬੀਆਰਸੀ ਅਤੇ ਹੋਰ ਪਤਵੰਤੇ ਸਿੱਖਿਆ ਪ੍ਰੇਮੀਆਂ ਨੇ ਵੀ ਆਪਣੀਆਂ ਵਿਚਾਰਧਾਰਾਵਾਂ ਸਾਂਝੀਆਂ ਕਰਦਿਆਂ ਬੱਚਿਆਂ ਨੂੰ ਪ੍ਰੇਰਿਤ ਕੀਤਾ।
ਸਮਾਰੋਹ ਦੌਰਾਨ ਸਕੂਲ ਦੇ ਬੱਚਿਆਂ ਨੇ ਵੱਡੇ ਉਤਸ਼ਾਹ ਨਾਲ ਭਾਗ ਲਿਆ ਅਤੇ ਆਪਣੀਆਂ ਪ੍ਰਤਿਭਾਵਾਂ ਰਾਹੀਂ ਸਮਾਰੋਹ ਨੂੰ ਯਾਦਗਾਰ ਬਣਾਇਆ।












