ਪੁਣੇ, 17 ਨਵੰਬਰ,ਬੋਲੇ ਪੰਜਾਬ ਬਿਊਰੋ;
ਪੁਣੇ ਦੇ ਮੰਜਰੀ ਬੁਡਰੁਕ ਇਲਾਕੇ ਵਿੱਚ ਐਤਵਾਰ ਰਾਤ ਇੱਕ ਭਿਆਨਕ ਰੇਲ ਹਾਦਸਾ ਵਾਪਰਿਆ, ਜਿਸ ਵਿਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਹਾਦਸਾ ਰਾਤ ਕਰੀਬ 9 ਵਜੇ ਉਸ ਵੇਲੇ ਹੋਇਆ ਜਦੋਂ ਇਹ ਤਿੰਨੇ ਨੌਜਵਾਨ ਰੇਲਵੇ ਪਟੜੀ ‘ਤੇ ਬੈਠੇ ਹੋਏ ਸਨ। ਇਸ ਦੌਰਾਨ ਅਚਾਨਕ ਟ੍ਰੇਨ ਆ ਗਈ ਅਤੇ ਉਹ ਇਸ ਦੀ ਲਪੇਟ ਵਿਚ ਆ ਗਏ।
ਮਰਨ ਵਾਲੇ ਤਿੰਨੋ ਨੌਜਵਾਨਾਂ ਦੀ ਉਮਰ 18 ਤੋਂ 20 ਸਾਲ ਦੇ ਦਰਮਿਆਨ ਦੱਸੀ ਜਾ ਰਹੀ ਹੈ। ਤਿੰਨੇ ਹੀ ਨੇੜਲੇ ਬੱਸਤੀ ਇਲਾਕੇ ਦੇ ਰਹਿਣ ਵਾਲੇ ਸਨ। ਸਥਾਨਕ ਪੁਲੀਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।














