ਪਾਵਰਕੌਮ ਦੇ ਇੰਜਨੀਅਰ PSPCL ਮੈਨੇਜਮੈਂਟ ਦੀ ਧੱਕੇਸ਼ਾਹੀ ਖ਼ਿਲਾਫ਼ ਧਰਨੇ ’ਤੇ ਬੈਠੇ

ਪੰਜਾਬ

ਪਟਿਆਲਾ 18 ਨਵੰਬਰ ,ਬੋਲੇ ਪੰਜਾਬ ਬਿਊਰੋ;

ਅੱਜ ਸਵੇਰੇ ਪਾਵਰਕਾਮ ਦੇ ਇੰਜਨੀਅਰ ਪੀਐਸਪੀਸੀਐਲ ਮੈਨੇਜਮੈਂਟ ਦੀ ਧੱਕੇਸ਼ਾਹੀ ਖ਼ਿਲਾਫ਼ ਡਾਇਰੈਕਟਰ ਫਾਈਨਾਂਸ, ਪੀਐਸਪੀਸੀਐਲ ਦੀ ਕੋਠੀ ਦੇ ਅੰਦਰ ਧਰਨੇ ’ਤੇ ਬੈਠੇ। ਇੱਕ ਤਾਜ਼ਾ ਅਪਡੇਟ ਵਿੱਚ, 17 ਨਵੰਬਰ ਨੂੰ, ਮੈਨੇਜਮੈਂਟ ਨੇ ਮੁੱਖ ਇੰਜੀਨੀਅਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ ਅਤੇ ਇਸ ਨਾਲ ਪਾਵਰ ਇੰਜੀਨੀਅਰ ਦੇ ਅੰਦੋਲਨ ਵਿੱਚ ਹੋਰ ਵਾਧਾ ਹੋਇਆ ਸੀ।ਪੀਐਸਈਬੀਈਏ ਦੇ ਬੁਲਾਰੇ ਨੇ ਕਿਹਾ ਕਿ ਸਾਨੂੰ ਸੰਘਰਸ਼ ਦੇ ਰਾਹ ਪੈਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਅਤੇ ਵਿਭਾਗ ਵਿੱਚ ਅਸੰਤੋਸ਼ਜਨਕ ਮਾਹੌਲ ਬਣਾਇਆ ਜਾ ਰਿਹਾ ਹੈ।

ਪਾਵਰਕੌਮ ਮੈਨੇਜਮੈਂਟ ਵੱਲੋਂ ਮੁੱਖ ਇੰਜਨੀਅਰ ਰੋਪੜ ਥਰਮਲ ਪਲਾਨ ਨੂੰ ਮੁਅੱਤਲ ਕਰਨ ਅਤੇ ਡਾਇਰੈਕਟਰ ਜਨਰੇਸ਼ਨ ਨੂੰ ਬੇਬੁਨਿਆਦ ਅਤੇ ਗੈਰ-ਤਕਨੀਕੀ ਤੱਥਾਂ ਦੇ ਆਧਾਰ ’ਤੇ ਹਟਾਉਣ ਦੇ ਤਰੀਕੇ ਤੋਂ ਇੰਜਨੀਅਰ ਪ੍ਰੇਸ਼ਾਨ ਹਨ। ਇੰਜੀਨੀਅਰਾਂ ਨੇ ਬਿਜਲੀ ਸੋਧ ਬਿੱਲ 2025 ਅਤੇ ਪਾਵਰ ਸੈਕਟਰ ਦੀ ਜਾਇਦਾਦ ਨੂੰ ਵੇਚਣ ਦੀ ਕੋਸ਼ਿਸ਼ ਦਾ ਵੀ ਸਖ਼ਤ ਵਿਰੋਧ ਕੀਤਾ।

ਦੋਵਾਂ ਇੰਜੀਨੀਅਰਾਂ ‘ਤੇ ਲਗਾਏ ਗਏ ਦੋਸ਼ ਪ੍ਰਾਈਵੇਟ ਥਰਮਲ ਪਲਾਂਟਾਂ ਦੀ ਨਵੀਂ ਸੁਪਰ-ਕ੍ਰਿਟੀਕਲ ਤਕਨੀਕ ਨਾਲ ਪੁਰਾਣੀ ਸਬਕ੍ਰਿਟੀਕਲ ਤਕਨੀਕ ‘ਤੇ ਆਧਾਰਿਤ ਥਰਮਲ ਪਲਾਂਟਾਂ ਦੀ ਗਲਤ ਤੁਲਨਾ ਹੈ। ਇਸ ‘ਤੇ ਸਰਕਾਰੀ ਥਰਮਲ ਪਲਾਂਟਾਂ ‘ਚ ਈਂਧਨ ਦੀ ਲਾਗਤ (ਕੋਲੇ ਦੀ ਲਾਗਤ) 0.75 ਰੁਪਏ ਤੋਂ ਵਧਾ ਕੇ 1.25 ਰੁਪਏ ਪ੍ਰਤੀ ਯੂਨਿਟ ਕਰਨ ਦਾ ਬੇਬੁਨਿਆਦ ਦੋਸ਼ ਲਾਇਆ ਗਿਆ ਹੈ। ਸਤੰਬਰ-2025 ਦੇ ਮਹੀਨੇ ਦੌਰਾਨ ਥਰਮਲ ਪਲਾਂਟ ਦੇ ਸੰਚਾਲਨ ਲਈ ਮੈਰਿਟ ਆਰਡਰ ਡਿਸਪੈਚ (MOD), PSPCL ਦੁਆਰਾ ਜਾਰੀ ਕੀਤਾ ਗਿਆ ਹੈ। ਇਸ ਅਨੁਸਾਰ ਨਵੀਂ ਤਕਨੀਕ ‘ਤੇ ਆਧਾਰਿਤ ਨਿੱਜੀ ਥਰਮਲ ਪਲਾਂਟ ਤਲਵੰਡੀ ਸਾਬੋ ਲਈ ਗੋਇੰਦਵਾਲ ਸਾਹਿਬ ਅਤੇ ਰੋਪੜ ਥਰਮਲ ਸਥਿਤ ਸਰਕਾਰੀ ਥਰਮਲ ਪਲਾਂਟਾਂ ‘ਤੇ ਕ੍ਰਮਵਾਰ 3.77 ਰੁਪਏ ਪ੍ਰਤੀ ਯੂਨਿਟ ਅਤੇ 3.81 ਰੁਪਏ ਪ੍ਰਤੀ ਯੂਨਿਟ ਬਿਜਲੀ ਪੈਦਾ ਕਰਨ ਦੀ ਲਾਗਤ ਆਈ ਹੈ।

ਪਾਵਰਕੌਮ ਦੇ ਇੰਜਨੀਅਰ ਪੀਐਸਪੀਸੀਐਲ ਮੈਨੇਜਮੈਂਟ ਦੀ ਧੱਕੇਸ਼ਾਹੀ ਖ਼ਿਲਾਫ਼ ਡਾਇਰੈਕਟਰਾਂ ਦੇ ਕਮਰੇ ਅੰਦਰ ਧਰਨੇ ’ਤੇ ਬੈਠੇ ਹਨ

ਇੰਜ ਜਾਪਦਾ ਹੈ ਕਿ ਸਰਕਾਰ ਪਾਵਰਕੌਮ ਅਤੇ ਟਰਾਂਸਕੋ ਦੀਆਂ ਜ਼ਮੀਨਾਂ ਕਾਰਪੋਰੇਟਾਂ ਨੂੰ ਵੇਚਣਾ ਚਾਹੁੰਦੀ ਹੈ ਅਤੇ ਇੰਜਨੀਅਰਾਂ ਖ਼ਿਲਾਫ਼ ਮਾਮੂਲੀ ਆਧਾਰ ’ਤੇ ਕਾਰਵਾਈ ਕਰਨਾ ਕੋਈ ਲੁਕਵਾਂ ਏਜੰਡਾ ਨਹੀਂ ਹੈ ਅਤੇ ਸਿਰਫ਼ ਇੰਜਨੀਅਰਾਂ ਵਿੱਚ ਡਰ ਅਤੇ ਸ਼ੱਕ ਦਾ ਮਾਹੌਲ ਪੈਦਾ ਕਰਨਾ ਹੈ।

ਬੁਲਾਰੇ ਨੇ ਅੱਗੇ ਕਿਹਾ, “ਸਰਕਾਰ ਪਾਵਰਕੌਮ ਦੀ ਖੁਦਮੁਖਤਿਆਰੀ ਨੂੰ ਵੀ ਤਬਾਹ ਕਰ ਰਹੀ ਹੈ ਅਤੇ ਵਿਭਾਗ ਦੇ ਕੰਮਾਂ ਬਾਰੇ ਫੈਸਲੇ ਲੈਣ ਦੇ ਬੋਰਡ ਆਫ ਡਾਇਰੈਕਟਰਜ਼ ਦੇ ਅਧਿਕਾਰਾਂ ਨੂੰ ਕੰਟਰੋਲ ਕਰ ਰਹੀ ਹੈ, ਜਿਸ ਨਾਲ ਤਕਨੀਕੀ ਕੰਮਾਂ ਅਤੇ ਖਰੀਦ ਪ੍ਰਕਿਰਿਆਵਾਂ ਵਿੱਚ ਬੇਲੋੜੀ ਸਿਆਸੀ ਦਖਲਅੰਦਾਜ਼ੀ ਹੋ ਰਹੀ ਹੈ ਅਤੇ ਇਸ ਨਾਲ ਪੀਐਸਪੀਸੀਐਲ ਦੀ ਕਾਰਜਪ੍ਰਣਾਲੀ ਪ੍ਰਭਾਵਿਤ ਹੋਵੇਗੀ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।