ਗੈਰ-ਕਾਨੂੰਨੀ ਧਰਮ ਪਰਿਵਰਤਨ ਦੇ ਖ਼ਿਲਾਫ਼ ਪੰਜਾਬ ਬਚਾਓ ਮੋਰਚੇ ਦੀ ਲੜਾਈ ਨੂੰ ਮਿਲੀਆ ਭਗਤ ਸਿੰਘ ਦੋਆਬੀ ਦਾ ਸਾਥ

ਚੰਡੀਗੜ੍ਹ ਪੰਜਾਬ

ਚੰਡੀਗੜ੍ਹ,18 ਨਵੰਬਰ ,ਬੋਲੇ ਪੰਜਾਬ ਬਿਊਰੋ;

ਮਿਸਲ ਸ਼ਹੀਦਾ ਤਰਨ ਦਲ ਦੇ ਚੇਅਰਮੈਨ ਸਰਦਾਰ ਭਗਤ ਸਿੰਘ ਦੋਆਬੀ ਨੇ ਚੰਡੀਗੜ੍ਹ ਪ੍ਰੈਸ ਕਲੱਬ ਵਿੱਚ ਹੋਈ ਪ੍ਰੈਸ ਕਾਨਫਰੰਸ ਵਿੱਚ ਪੰਜਾਬ ਬਚਾਓ ਮੋਰਚਾ ਅਤੇ ਇਸ ਦੇ ਪ੍ਰਧਾਨ ਤੇਜਸਵੀ ਮਿੰਹਾਸ ਨੂੰ ਪੂਰਾ ਸਮਰਥਨ ਦੇਣ ਦੀ ਘੋਸ਼ਣਾ ਕੀਤੀ। ਦੋਆਬੀ ਨੇ ਕਿਹਾ ਕਿ ਮੋਰਚਾ ਪੰਜਾਬ ਵਿੱਚ ਤੇਜ਼ੀ ਨਾਲ ਵੱਧ ਰਹੇ ਗੈਰ-ਕਾਨੂੰਨੀ ਧਰਮ-ਪਰਿਵਰਤਨ ਦੇ ਗੰਭੀਰ ਮਾਮਲੇ ਨੂੰ ਬੇਝਿਝਕ ਉਠਾ ਕੇ ਸਮਾਜ ਅਤੇ ਪ੍ਰਸ਼ਾਸਨ ਨੂੰ ਸੱਚਾਈ ਨਾਲ ਰੁ-ਬ-ਰੁ ਕਰਵਾ ਰਿਹਾ ਹੈ।

ਉਨ੍ਹਾਂ ਨੇ ਦੱਸਿਆ ਕਿ ਕਥਿਤ ‘ਪਾਦਰੀ’ ਜਾਦੂ, ਚਮਤਕਾਰ, ਧੋਖੇ ਅਤੇ ਲਾਲਚ ਦੇ ਸਹਾਰੇ ਭੋਲੇ ਲੋਕਾਂ ਨੂੰ ਭਰਮਿਤ ਕਰ ਰਹੇ ਹਨ, ਜਦਕਿ ਮੋਰਚੇ ਦੀਆਂ ਬਿਆਨਬਾਜ਼ੀਆਂ ਅਤੇ ਪ੍ਰੈਸ ਕਾਨਫਰੰਸਾਂ ਪੂਰੀ ਤਰ੍ਹਾਂ ਪੰਜਾਬ ਦੀ ਜ਼ਮੀਨੀ ਹਕੀਕਤਾਂ ‘ਤੇ ਆਧਾਰਿਤ ਹਨ

ਦੋਆਬੀ ਨੇ ਦੋਸ਼ ਲਗਾਇਆ ਕਿ ਬਜਿੰਦਰ ਸਿੰਘ ਵਰਗੇ ਲੋਕ ਦੁਰਵਿਵਹਾਰ ਦੇ ਦੋਸ਼ੀ ਹਨ ਅਤੇ ਉਹਨਾਂ ਨੂੰ ‘ਪਾਦਰੀ’ ਕਹਿਣਾ ਖ਼ੁਦ ਇਸ ਸ਼ਬਦ ਦੀ ਬੇਅਦਬੀ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਅੰਕੁਰ ਨਰੂਲਾ ਨੇ ਬਾਈਬਲ ‘ਤੇ ਕੇਕ ਕੱਟ ਕੇ ਬੇਅਦਬੀ ਕੀਤੀ ਸੀ ਅਤੇ ਉਹ ਵੀ ਜਲਦੀ ਕਾਨੂੰਨ ਦੀ ਪਕੜ ਵਿੱਚ ਆਵੇਗਾ। ਦੋਆਬੀ ਨੇ ਕਿਹਾ ਕਿ ਇਹ ਸਭ ‘ਫ਼ਰਜ਼ੀ ਪਾਸਟਰ’ ਬਿਨਾਂ ਕਿਸੇ ਤਾਲੀਮ, ਸਰਟੀਫਿਕੇਸ਼ਨ ਜਾਂ ਨਿਯਮ ਦੇ ਕੰਮ ਕਰ ਰਹੇ ਹਨ ਅਤੇ ਧਾਰਮਿਕ ਢਾਂਚੇ ਨੂੰ ਆਪਣੇ ਵਪਾਰਕ ਫ਼ਾਇਦੇ ਲਈ ਵਰਤ ਰਹੇ ਹਨ। ਉਹਨਾਂ ਨੇ ਇਹ ਵੀ ਸਾਫ਼ ਕੀਤਾ ਕਿ ਇਸਾਈ ਧਰਮ ਕਦੇ ਵੀ ‘ਤੁਰੰਤ ਚਮਤਕਾਰੀ ਇਲਾਜ’ ਦਾ ਸਮਰਥਨ ਨਹੀਂ ਕਰਦਾ, ਪਰ ਇਹ ਡੇਰੇ ਬੀਮਾਰ ਅਤੇ ਸਾਦੇ ਲੋਕਾਂ ਤੋਂ ਪੈਸਾ ਠੱਗਣ ਲਈ ਐਹੋ ਜਿਹੇ ਝੂਠੇ ਦਾਵੇ ਕਰ ਰਹੇ ਹਨ।

ਉਨ੍ਹਾਂ ਨੇ ਪੰਜਾਬ ਬਚਾਓ ਮੋਰਚਾ ਦੀਆਂ ਮੁੱਖ ਮੰਗਾਂ ਨੂੰ ਵੀ ਦੁਹਰਾਇਆ—ਜਿਨ੍ਹਾਂ ਵਿੱਚ ਪੰਜਾਬ ਵਿੱਚ ਐਂਟੀ-ਕਨਵਰਜ਼ਨ ਬਿੱਲ, ਧਾਰਮਿਕ ਜਨਗਣਨਾ, ਧਰਮ-ਪਰਿਵਰਤਨ ਕਰਨ ਵਾਲਿਆਂ ਲਈ ਰਿਜ਼ਰਵੇਸ਼ਨ ਬੰਦ, ਪਰਿਵਰਤਨ ਤੋਂ ਬਾਅਦ ‘ਸਿੰਘ’, ‘ਕੌਰ’, ਸਿੱਖ ਸਵਰੂਪ ਤੇ ਨਿਸ਼ਾਨਿਆਂ ਦੇ ਇਸਤੇਮਾਲ ‘ਤੇ ਰੋਕ, ਚਮਤਕਾਰੀ ਇਲਾਜ ਦੇ ਝੂਠੇ ਪਰਚਾਰ ‘ਤੇ ਪਾਬੰਦੀ, ਹੁਣ ਤੱਕ ਹੋਏ ਫ਼ਰਜ਼ੀ ‘ਮੈਡਿਕਲ ਚਮਤਕਾਰਾਂ’ ਦੀ ਜਾਂਚ, ਵਿਦੇਸ਼ੀ ਏਜੰਸੀਆਂ ਦੀ ਭੂਮਿਕਾ ‘ਤੇ ਰਾਅ/ਸੀਬੀਆਈ ਜਾਂਚ, ਪੰਜਾਬ ਵਿੱਚ ਇਸਾਈਆਂ ਨੂੰ ਅਲਪਸੰਖਿਆਕ ਦਾ ਦਰਜਾ ਹਟਾਉਣ, ਅਤੇ ਐਹੋ ਜਿਹੇ ਡੇਰਿਆਂ ਨੂੰ ਪ੍ਰੋਤਸਾਹਿਤ ਕਰਨ ਵਾਲੇ ਨੇਤਾਵਾਂ ਦਾ ਸਰਵਜਨਿਕ ਬਿਹਿਸਕਾਰ ਸ਼ਾਮਲ ਹਨ।

ਪ੍ਰੈਸ ਕਾਨਫਰੰਸ ਦੇ ਅੰਤ ‘ਤੇ ਦੋਆਬੀ ਨੇ ਕਿਹਾ ਕਿ ਪੰਜਾਬ ਬਚਾਓ ਮੋਰਚੇ ਦੀ ਇਹ ਮੁਹਿੰਮ ਨਾ ਸਿਰਫ਼ ਸਮੇਂ ਦੀ ਲੋੜ ਹੈ, ਸਗੋਂ ਸਮਾਜ ਨੂੰ ਅੰਧਵਿਸ਼ਵਾਸ, ਪਖੰਡ ਤੇ ਧੋਖਾਧੜੀ ਤੋਂ ਮੁਕਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਵੀ ਹੈ। ਉਹਨਾਂ ਨੇ ਸਾਰੇ ਜਾਗਰੂਕ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ PBM ਦਾ ਸਾਥ ਦੇ ਕੇ ਇਸ ਸਮਾਜਕ ਜੰਗ ਨੂੰ ਹੋਰ ਮਜ਼ਬੂਤ ਬਣਾਉਣ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।