ਲੁਧਿਆਣਾ, 19 ਨਵੰਬਰ,ਬੋਲੇ ਪੰਜਾਬ ਬਿਊਰੋ;
ਥਾਣਾ ਡਿਵੀਜ਼ਨ ਨੰਬਰ 3 ਦੇ ਇਲਾਕੇ ਵਿੱਚ ਇੱਕ ਮੁਲਜ਼ਮ ਨੇ ਕਾਲਜ ਪੜ੍ਹਨ ਗਈ ਇੱਕ ਨਾਬਾਲਗ ਲੜਕੀ ਨੂੰ ਵਿਆਹ ਕਰਵਾਉਣ ਦੇ ਇਰਾਦੇ ਨਾਲ ਅਗਵਾ ਕਰ ਲਿਆ। ਪਰਿਵਾਰ ਨੇ ਇਲਾਕਾ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਜਾਂਚ ਅਧਿਕਾਰੀ ਗੁਰਮੇਲ ਸਿੰਘ ਨੇ ਦੱਸਿਆ ਕਿ 17 ਸਾਲਾ ਲੜਕੀ ਘਰੋਂ ਕਾਲਜ ਪੜ੍ਹਨ ਗਈ ਸੀ। ਲੜਕੀ ਦੀ ਰੋਹਿਤ ਨਾਮ ਦੇ ਨੌਜਵਾਨ ਨਾਲ ਦੋਸਤੀ ਸੀ। ਪਰਿਵਾਰ ਅਨੁਸਾਰ ਰੋਹਿਤ ਨੇ ਉਨ੍ਹਾਂ ਦੀ ਨਾਬਾਲਗ ਧੀ ਨੂੰ ਵਿਆਹ ਕਰਵਾਉਣ ਦੇ ਇਰਾਦੇ ਨਾਲ ਅਗਵਾ ਕੀਤਾ ਹੈ। ਜਿਸ ਤੋਂ ਬਾਅਦ ਲੜਕੀ ਦੇ ਪਿਤਾ ਦੇ ਬਿਆਨ ‘ਤੇ ਪੁਲਿਸ ਨੇ ਜੀਕੇ ਅਸਟੇਟ ਦੇ ਮੁਹੱਲਾ ਹਰੀ ਨਗਰ ਦੇ ਰਹਿਣ ਵਾਲੇ ਰੋਹਿਤ ਵਿਰੁੱਧ ਮਾਮਲਾ ਦਰਜ ਕਰਕੇ ਲੜਕੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।












