ਮੋਹਾਲੀ ,24, ਨਵੰਬਰ (ਮਲਾਗਰ )’
ਪੀ ਡਬਲਿਊ ਡੀ ਜਲ ਸਪਲਾਈ ਤਾਲਮੇਲ ਸੰਘਰਸ਼ ਕਮੇਟੀ ਪੰਜਾਬ ਵੱਲੋਂ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਫੀਲਡ ਦਰਜਾ ਤਿੰਨ ਤੇ ਚਾਰ ਮੁਲਾਜ਼ਮਾਂ ਸਮੇਤ ਕੱਚੇ ਕਾਮਿਆਂ ਦੀਆਂ ਮੰਗਾਂ ਸਬੰਧੀ ਵਿਭਾਗੀ ਮੁਖੀ ਆਈ ਏ ਐਸ ਹਰਪ੍ਰੀਤ ਸਿੰਘ ਨੂੰ ਮੁੱਖ ਦਫਤਰ ਮੋਹਾਲੀ ਵਿਖੇ ਮੰਗ ਪੱਤਰ ਦਿੱਤਾ ਗਿਆ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸੰਘਰਸ਼ ਕਮੇਟੀ ਦੇ ਕਨਵੀਨਰ ਮਲਾਗਰ ਸਿੰਘ ਖਮਾਣੋ, ਕੋ ਕਨਵੀਨਰ ਹਰਦੀਪ ਕੁਮਾਰ ਸੰਗਰੂਰ ਨੇ ਦੱਸਿਆ ਕਿ ਪਿਛਲੇ ਦਿਨੀ ਵਿਭਾਗੀ ਮੰਗਾਂ ਸਬੰਧੀ ਡਿਪਟੀ ਡਾਇਰੈਕਟਰ ਪ੍ਰਸ਼ਾਸਨ ਨਾਲ ਮੀਟਿੰਗ ਹੋਈ ਸੀ। ਜਿਸ ਵਿੱਚ ਫੀਲਡ ਮੁਲਾਜ਼ਮਾਂ ਦੀਆਂ ਕਾਫੀ ਮੰਗਾਂ ਦਾ ਹੱਲ ਕੀਤਾ ਗਿਆ ਸੀ, ਪ੍ਰੰਤੂ ਪ੍ਰਮੋਸ਼ਨਾਂ, ਕੱਚੇ ਕਾਮਿਆਂ ਦੀ ਪ੍ਰਪੋਜਿਲ,ਸਮੇਤ ਨੀਤੀਗਤ ਮੰਗਾਂ ਸਬੰਧੀ ਜੋ ਵਿਭਾਗੀ ਮੁਖੀ ਦੇ ਅਧਿਕਾਰ ਖੇਤਰ ਅਧੀਨ ਸਨ,ਮੰਗਾਂ ਪੈਡਿੰਗ ਪਈਆਂ ਸਨ ਜਿਸ ਦਾ ਨਿਪਟਾਰਾ ਵਿਭਾਗੀ ਮੁਖੀ ਦੇ ਪੱਧਰ ਤੇ ਹੀ ਕੀਤਾ ਜਾਣਾ ਸੀ। ਜ਼ਰੁਰੀ ਪ੍ਰਸ਼ਾਸਕੀ ਰੁਝੇਵੇਂਆ ਕਾਰਨ ਵਿਭਾਗੀ ਮੁਖੀ ਵੱਲੋਂ ਮੀਟਿੰਗ ਨਹੀਂ ਕੀਤੀ ਗਈ । ਇਹਨਾਂ ਆਗੂਆਂ ਨੇ ਦੱਸਿਆ ਕਿ ਫੀਲਡ ਮੁਲਾਜ਼ਮਾਂ ਦੀਆਂ ਵਿਭਾਗੀ ਮੰਗਾਂ, ਵਿਭਾਗੀ ਸੁਝਾਵਾਂ ਸਬੰਧੀ ਸੰਘਰਸ਼ ਕਮੇਟੀ ਦਾ ਵਿਸ਼ੇਸ਼ ਵਫ਼ਦ ਮੁੱਖ ਦਫਤਰ ਮੋਹਾਲੀ ਵਿਖੇ ਵਿਭਾਗੀ ਮੁਖੀ ਨੂੰ ਮਿਲਿਆ। ਜਿਸ ਦੌਰਾਨ ਸੰਘਰਸ਼ ਕਮੇਟੀ ਵੱਲੋਂ ਕੀਤੇ ਫੈਸਲਿਆਂ ਸਮੇਤ ਮੰਗਾਂ ਬਾਰੇ ਜਾਣੂ ਕਰਾਇਆ ਗਿਆਂ। ਵਿਭਾਗੀ ਮੁਖੀ ਵੱਲੋਂ ਆਗੂਆਂ ਨੂੰ ਭਰੋਸਾ ਦਿੱਤਾ ਗਿਆ ਕਿ ਛੇਤੀ ਹੀ ਮੀਟਿੰਗ ਦਾ ਸਮਾਂ ਦੇ ਕੇ ਫੀਲਡ ਕਰਮਚਾਰੀਆਂ ਦੀਆਂ ਰਹਿੰਦੀਆਂ ਮੰਗਾਂ , ਅਤੇ ਵਿਭਾਗ ਦੀ ਹੋਰ ਬੇਹਤਰੀ ਲਈ ਸੰਘਰਸ਼ ਕਮੇਟੀ ਵੱਲੋਂ ਦਿੱਤੇ ਸੁਝਾਵਾਂ ਤੇ ਵਿਸ਼ੇਸ਼ ਚਰਚਾ ਕੀਤੀ ਜਾਵੇਗੀ। ਇਸ ਮੌਕੇ ਸੁੱਖ ਰਾਮ ਕਾਲੇਵਾਲ, ਮਲਕੀਤ ਦਾਸ, ਭਰਪੂਰ ਸਿੰਘ ,ਸ਼ਮਸ਼ੇਰ ਸਿੰਘ ਲਖਵਿੰਦਰ ਸਿੰਘ ਕਸ਼ਮੀਰ ਸਿੰਘ ਆਦੀ ਹਾਜਰ ਸਨ












