ਮਾਨਸਾ -26 ਨਵੰਬਰ ,ਬੋਲੇ ਪੰਜਾਬ ਬਿਊਰੋ;
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਸੈਨੇਟ ਦੀਆਂ ਚੋਣਾਂ ਕਰਵਾਈਆਂ ਜਾਣ,ਪੰਜਾਬ ਦੀਆਂ ਬਾਕੀ ਯੂਨੀਵਰਸਿਟੀਆਂ ਅਤੇ ਸਿੱਖਿਆ ਸੰਸਥਾਵਾਂ ਵਿੱਚ ਵੀ ਸੈਨੇਟ ਜਿਹਾ ਜਮਹੂਰੀ ਪ੍ਰਬੰਧ ਸਥਾਪਿਤ ਕੀਤਾ ਜਾਵੇ ਅਤੇ ਵਿਦਿਆਰਥੀ ਚੋਣਾਂ ਕਰਵਾਈਆਂ ਜਾਣ,ਨਵੀਂ ਸਿੱਖਿਆ ਨੀਤੀ 2020 ਰੱਦ ਕੀਤੀ ਜਾਵੇ,ਹਰ ਇਕ ਨੂੰ ਮੁਫ਼ਤ ਅਤੇ ਵਿਗਿਆਨਿਕ ਸਿੱਖਿਆ ਮਿਲੇ,ਜਲੰਧਰ ਵਿੱਚ 13 ਸਾਲਾਂ ਦੀ ਪਾਰੁਲ ਕੌਰ ਦੇ ਬਲਾਤਕਾਰੀ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ,ਉਕਤ ਵਿਚਾਰਾਂ ਦਾ ਪ੍ਰਗਟਾਵਾ ਅੱਜ ਇੱਥੇ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਮਾਨਸਾ ਵਿੱਚ ਕਰਵਾਈ ਗਈ ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਸੁਖਜੀਤ ਸਿੰਘ ਰਾਮਾਨੰਦੀ ਨੇਂ ਕੀਤਾ।
ਉਹਨਾਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੈਨੇਟ ਇੱਕ ਜ਼ਮਹੂਰੀ ਪ੍ਰਬੰਧ ਹੈ ਜਿਸ ਵਿੱਚ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਅਧਿਆਪਨ ਸਟਾਫ਼ ਸ਼ਾਮਿਲ ਹੁੰਦੇ ਹਨ,ਜੋ ਵਿਦਿਆਰਥੀ ਦੇ ਹੱਕਾਂ ਦੀ ਅਗਵਾਈ ਕਰਦੇ ਹਨ। ਕੇਂਦਰ ਦੀ ਮੋਦੀ ਸਰਕਾਰ ਇਸ ਢਾਂਚੇ ਨੂੰ ਹੋਰ ਜ਼ਮਹੂਰੀ ਬਣਾਉਣ ਦੀ ਬਜਾਏ ਇੱਥੇ ਚੁਣੇ ਹੋਏ ਨੁਮਾਇੰਦਿਆਂ ਦੀ ਜਗ੍ਹਾ ਆਪਣੇ ਵੱਲੋਂ ਨਾਮਜ਼ਦ ਕੀਤੀਆਂ ਕਠਪੁਤਲੀਆਂ ਨੂੰ ਬਿਠਾਉਣਾ ਚਾਹੁੰਦੀ ਹੈ,ਜ਼ੋ ਕਿ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਹੱਕਾਂ ਤੇ ਕੇਂਦਰ ਦਾ ਨਾਂ ਸਹਿਣਯੋਗ ਹਮਲਾ ਹੈ ਅਤੇ ਪੰਜਾਬ ਦੇ ਸੰਘੀ ਹੱਕਾਂ ਤੇ ਵੀ ਕੇਂਦਰੀਕਰਨ ਦਾ ਵੱਡਾ ਹਮਲਾ ਹੈ। ਆਇਸਾ ਪੰਜਾਬ ਇਸ ਹਮਲੇ ਖਿਲਾਫ਼ ਯੂਨਿਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਬਣਾਏ ਪੀ ਯੂ ਬਚਾਓ ਮੋਰਚੇ ਦਾ ਪੁਰਜ਼ੋਰ ਸਮਰਥਨ ਕਰਦੀ ਹੈ ਅਤੇ ਪੰਜਾਬ ਦੇ ਬਾਕੀ ਵਿੱਦਿਅਕ ਅਦਾਰਿਆਂ ਵਿੱਚ ਵੀ ਇਸੇ ਲੜੀ ਤਹਿਤ ਇਸ ਦੇ ਸਮਰਥਨ ਵਿੱਚ ਸਮਾਗਮ ਕੀਤੇ ਜਾਣ ਲਈ ਵਚਨਬੱਧ ਹੈ ਜਿਹਨ੍ਹਾਂ ਵਿੱਚ ਇਹ ਮੰਗ ਵੀ ਰੱਖੀ ਜਾਵੇਗੀ ਕਿ ਪੰਜਾਬ ਦੇ ਸਾਰੇ ਵਿੱਦਿਅਕ ਅਦਾਰਿਆਂ ਵਿੱਚ ਵੀ ਅਜਿਹਾ ਜ਼ਮਹੂਰੀ ਢਾਂਚਾ ਹੋਣਾ ਚਾਹੀਦਾ ਹੈ ਜੋ ਵਿਦਿਆਰਥੀਆਂ ਦੀ ਵਾਧੂ ਫੀਸਾਂ ਆਦਿ ਲੁੱਟ ਖ਼ਿਲਾਫ ਵਿਦਿਆਰਥੀ ਵਰਗ ਦੀ ਅਗਵਾਈ ਕਰੇ।
ਆਗੂਆਂ ਨੇ ਕਿਹਾ ਕਿ ਪੰਜਾਬ ਵਿੱਚ ਵਿਦਿਆਰਥੀਆਂ ਨੂੰ ਲੋਕ ਪੱਖੀ ਸਿਆਸਤ ਤੋਂ ਦੂਰ ਕੀਤਾ ਜਾ ਰਿਹਾ ਤਾਂ ਜੋ ਕੋਈ ਵੀ ਲੁੱਟ ਖਿਲਾਫ਼ ਨਾ ਖੜਾ ਹੋ ਸਕੇ,ਜਿਸ ਲਈ ਨਵੀਂ ਸਿੱਖਿਆ ਨੀਤੀ 2020 ਰਾਹੀਂ ਹੱਥਕੰਡੇ ਅਪਣਾਏ ਜਾ ਰਹੇ ਹਨ। ਇਸ ਖ਼ਿਲਾਫ ਆਇਸਾ ਪੰਜਾਬ ਵਿਦਿਆਰਥੀਆਂ ਨੂੰ ਸਰਗਰਮ ਕਰਨ ਲਈ ਵਚਨਬੱਧ ਹੈ। ਦੁਨੀਆ ਦੇ ਮਹਾਨ ਇਨਕਲਾਬੀਆਂ ਦੇ ਵਿਚਾਰਾਂ ਤੇ ਅਧਾਰ ਮੁਹਿੰਮ ਚਲਾਉਣਗੇ,
ਇਸ ਮੌਕੇ ਜਗਦੇਵ ਸਿੰਘ,ਗੁੱਡੀ ਕੌਰ, ਨਵਜੋਤ ਕੌਰ,ਨਵੀ ਮਾਨਸਾ ਅਤੇ ਸਰਬਜੀਤ ਸਿੰਘ ਆਦਿ ਵੀ ਹਾਜ਼ਰ ਸਨ।












