ਨਵੀਂ ਦਿੱਲੀ, 29 ਨਵੰਬਰ,ਬੋਲੇ ਪੰਜਾਬ ਬਿਊਰੋ;
ਗਾਜ਼ੀਆਬਾਦ ਵਿੱਚ ਵੋਟਰ ਸੂਚੀ ਦੀ ਵਿਸ਼ੇਸ਼ ਸੋਧ ਦੌਰਾਨ ਡਿਊਟੀ ਵਿੱਚ ਲਾਪਰਵਾਹੀ ਦੇ ਦੋਸ਼ ਹੇਠ 21 BLOs ਵਿਰੁੱਧ ਸਿਹਾਨੀ ਗੇਟ ਪੁਲਿਸ ਸਟੇਸ਼ਨ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ।
ਇਹ ਕਾਰਵਾਈ ਇੰਚਾਰਜ ਚੋਣ ਅਧਿਕਾਰੀ ਆਲੋਕ ਕੁਮਾਰ ਯਾਦਵ ਦੀ ਸ਼ਿਕਾਇਤ ‘ਤੇ ਹੋਈ। ਦੋਸ਼ ਹੈ ਕਿ ਇਹ BLOs ਘਰ-ਘਰ ਗਿਣਤੀ ਫਾਰਮ ਇਕੱਠੇ ਕਰਨ ਤੇ ਸਮੇਂ ਸਿਰ ਔਨਲਾਈਨ ਅੱਪਡੇਟ ਕਰਨ ਵਿੱਚ ਅਸਫਲ ਰਹੇ, ਜਿਸ ਕਾਰਨ ਸੋਧ ਪ੍ਰਕਿਰਿਆ ਪ੍ਰਭਾਵਿਤ ਹੋਈ।
ਮੁਲਜ਼ਮ ਕਰਮਚਾਰੀ ਸਿੱਖਿਆ ਵਿਭਾਗ, ਬਿਜਲੀ ਨਿਗਮ, GDA, ਨਗਰ ਨਿਗਮ ਅਤੇ ਲੋਕ ਨਿਰਮਾਣ ਵਿਭਾਗ ਨਾਲ ਸੰਬੰਧਿਤ ਹਨ। ਨਾਇਬ ਤਹਿਸੀਲਦਾਰ ਅਲੋਕ ਯਾਦਵ ਦੇ ਮੁਤਾਬਕ, 4 ਨਵੰਬਰ ਤੋਂ 4 ਦਸੰਬਰ ਤੱਕ BLOs ਨੂੰ ਘਰ-ਘਰ ਦੌਰੇ ਕਰਕੇ ਵੇਰਵੇ ਇਕੱਠੇ ਕਰਨ ਦੇ ਨਿਰਦੇਸ਼ ਸਨ, ਪਰ ਕਈ ਕਰਮਚਾਰੀ ਮਾਪਦੰਡਾਂ ‘ਤੇ ਖਰੇ ਨਹੀਂ ਉਤਰੇ।
ਪ੍ਰਸ਼ਾਸਨ ਨੇ ਚੇਤਾਵਨੀ ਦਿੱਤੀ ਹੈ ਕਿ ਵੋਟਰ ਸੂਚੀ ਅੱਪਡੇਟ ਵਿੱਚ ਦੇਰੀ ਚੋਣ ਤਿਆਰੀਆਂ ਨੂੰ ਪ੍ਰਭਾਵਿਤ ਕਰ ਸਕਦੀ ਹੈ, ਇਸ ਲਈ ਕਾਨੂੰਨੀ ਕਾਰਵਾਈ ਕੀਤੀ ਗਈ ਹੈ। ਮੁਲਜ਼ਮ ਕਰਮਚਾਰੀਆਂ ਦੀ ਭੂਮਿਕਾ ਦੀ ਵਿਸਥਾਰ ਨਾਲ ਜਾਂਚ ਕੀਤੀ ਜਾਵੇਗੀ।














