ਜਗਤਾਰ ਸਿੰਘ ਮਹੈਣ ਸ੍ਰੀ ਅਨੰਦਪੁਰ ਸਾਹਿਬ ਨੂੰ ਸਰਬ ਸੰਮਤੀ ਨਾਲ ਜੋਨ ਪ੍ਰਧਾਨ ਚੁਣਿਆ ਗਿਆ
ਮੋਰਿੰਡਾ,30, ਨਵੰਬਰ ,ਬੋਲੇ ਪੰਜਾਬ ਬਿਊਰੋ;
ਪੀ ਡਬਲਿਊ ਡੀ ਭਵਨ ਤੇ ਮਾਰਗ ,ਜਲ ਸਪਲਾਈ ਅਤੇ ਸੈਨੀਟੇਸ਼ਨ, ਸਿਚਾਈ ਡਰੇਨਜ੍ ਤੇ ਸੀਵਰੇਜ ਬੋਰਡ ਦੇ ਫੀਲਡ ਮੁਲਾਜ਼ਮਾਂ ਦੀ ਜਥੇਬੰਦੀ ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ਼ ਯੂਨੀਅਨ ਸਰਕਲ ਪਟਿਆਲਾ ਤੇ ਚੰਡੀਗੜ੍ਹ ਦੇ ਅਧਾਰਤ ਜੋਨ ਕਮੇਟੀ ਦਾ ਚੋਣ ਅਜਲਾਸ ਸੂਬਾ ਪ੍ਰਧਾਨ ਮਲਾਗਰ ਸਿੰਘ ਖਮਾਣੋ ਦੀ ਪ੍ਰਧਾਨਗੀ ਹੇਠ ਹੋਇਆ। ਜਿਸ ਵਿੱਚ ਬਰਾਂਚ ਫਤਿਹਗੜ੍ਹ ਸਾਹਿਬ, ਬਰਾਂਚ ਰੋਪੜ ,ਮੋਹਾਲੀ, ਕਜੌਲੀ ਸ੍ਰੀ ਅਨੰਦਪੁਰ ਸਾਹਿਬ ਦੇ ਆਗੂ ਤੇ ਵਰਕਰ ਸ਼ਾਮਿਲ ਹੋਏ। ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਜੋਨ ਪ੍ਰੈਸ ਸਕੱਤਰ ਜਸਵੀਰ ਸਿੰਘ ਨੇ ਦੱਸਿਆ ਕਿ ਜੋਨ ਕਮੇਟੀ ਚੇਅਰਮੈਨ ਦੀਦਾਰ ਸਿੰਘ ਢਿੱਲੋ, ਪ੍ਰਧਾਨ ਜਗਤਾਰ ਸਿੰਘ ਮੈਹਣ ਸ੍ਰੀ ਅਨੰਦਪੁਰ ਸਾਹਿਬ,ਸੀਨੀਅਰ ਮੀਤ ਪ੍ਰਧਾਨ ਸੁਖਦੇਵ ਸਿੰਘ ਕੁਬਾਹੇੜੀ, ਸੀਨੀਅਰ ਮੀਤ ਪ੍ਰਧਾਨ ਸੁਖ ਰਾਮ ਕਾਲੇਵਾਲ, ਮੀਤ ਪ੍ਰਧਾਨ ਤਰਲੋਚਨ ਸਿੰਘ ਮੋਹਾਲੀ, ਮੀਤ ਪ੍ਰਧਾਨ ਹਰਮੀਤ ਸਿੰਘ ਡੇਕਵਾਲਾ, ਜਨਰਲ ਸਕੱਤਰ ਬਲਜਿੰਦਰ ਸਿੰਘ ਕਜੌਲੀ, ਵਿੱਐ ਸਕੱਤਰ ਤਰਲੋਚਨ ਸਿੰਘ ਚੁੰਨੀ, ਪ੍ਰੈਸ ਸਕੱਤਰ ਜਸਵੀਰ ਸਿੰਘ ,ਜੁਆਇੰਟ ਸਕੱਤਰ ਹਿੰਮਤ ਸਿੰਘ ਮੜੌਲੀ, ਵਾਈਸ ਚੇਅਰਮੈਨ ਜਸਵਿੰਦਰ ਸਿੰਘ, ਮੁੱਖ ਸਲਾਹਕਾਰ ਗੁਰਦਿਆਲ ਸਿੰਘ ਆਦਿ ਨੂੰ ਸਰਬ ਸੰਮਤੀ ਨਾਲ ਚੁਣਿਆ ਗਿਆ।












