ਲੁਧਿਆਣਾ : ਵਿਆਹ ਦੀਆਂ ਖੁਸ਼ੀਆਂ ਮਾਤਮ ‘ਚ ਬਦਲੀਆਂ, ਹਾਦਸੇ ‘ਚ ਲਾੜੀ ਦੇ ਮਾਤਾ-ਪਿਤਾ ਤੇ ਚਾਚੀ ਦੀ ਮੌਤ 

ਚੰਡੀਗੜ੍ਹ ਪੰਜਾਬ

ਲੁਧਿਆਣਾ, 2 ਦਸੰਬਰ, ਬੋਲੇ ਪੰਜਾਬ ਬਿਊਰੋ :

ਲੁਧਿਆਣਾ ਵਿੱਚ ਵਿਆਹ ਸਮਾਗਮ ਤੋਂ ਬਾਅਦ ਜਾ ਰਹੇ ਇੱਕ ਪਰਿਵਾਰ ਦੀ ਕਾਰ ਇੱਕ ਇਨੋਵਾ ਗੱਡੀ ਨਾਲ ਟਕਰਾ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇੱਕ ਟਰੱਕ ਨੇ ਅਚਾਨਕ ਬ੍ਰੇਕ ਲਗਾਈ।

ਜਾਣਕਾਰੀ ਮੁਤਾਬਕ ਪਰਿਵਾਰ ਦੀ ਇਨੋਵਾ, ਜੋ ਕਿ ਪਿੱਛੇ ਤੋਂ ਤੇਜ਼ ਰਫ਼ਤਾਰ ਨਾਲ ਆ ਰਹੀ ਸੀ, ਸਿੱਧੀ ਕਾਰ ਨਾਲ ਟਕਰਾ ਗਈ। ਲਾੜੀ ਦੇ ਮਾਤਾ-ਪਿਤਾ ਅਸ਼ੋਕ ਕੁਮਾਰ ਨੰਦਾ ਅਤੇ ਕਿਰਨ ਨੰਦਾ, ਚਾਚੀ ਰੇਣੂ ਬਾਲਾ, ਮੋਹਨ ਕੁਮਾਰ ਨੰਦਾ ਅਤੇ ਸ਼ਰਮੀਲੀ ਨੰਦਾ ਕਾਰ ਵਿੱਚ ਸਫ਼ਰ ਕਰ ਰਹੇ ਸਨ।

ਅਸ਼ੋਕ ਨੰਦਾ, ਕਿਰਨ ਨੰਦਾ ਅਤੇ ਰੇਣੂ ਬਾਲਾ ਦੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮੌਤ ਹੋ ਗਈ, ਜਦੋਂ ਕਿ ਦੋ ਹੋਰਾਂ ਦੀ ਹਾਲਤ ਗੰਭੀਰ ਹੈ। ਪੁਲਿਸ ਨੇ ਟਰੱਕ ਡਰਾਈਵਰ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।