ਦੇਸ਼ ਦੀ ਤਰੱਕੀ ਚ ਅੰਬੇਡਕਰ ਦਾ ਰੋਲ ਮਹੱਤਵਪੂਰਨ ਹੈ- ਗੁਰਪ੍ਰੀਤ ਜੀਪੀ
ਖੰਨਾ,6ਦਸੰਬਰ ( ਅਜੀਤ ਖੰਨਾ );
ਆਮ ਆਦਮੀ ਪਾਰਟੀ ਐੱਸੀ ਵਿੰਗ ਵੱਲੋਂ ਭਾਰਤ ਰਤਨ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ 69ਵਾਂ ਪ੍ਰੀ ਨਿਰਵਾਣ ਦਿਵਸ ਐੱਸੀ ਵਿਗ ਵਿਧਾਨ ਸਭਾ ਹਲਕਾ ਖੰਨਾ ਦੇ ਪ੍ਰਧਾਨ ਕਰਮਜੀਤ ਸਿੰਘ ਸਿਫਤੀ ਦੀ ਅਗਵਾਈ ਹੇਠ ਮਨਾਇਆ ਗਿਆ ।ਜਿਸ ਵਿੱਚ ਮੁੱਖ ਮਹਿਮਾਨ ਵਜੋਂ ਆਮ ਆਦਮੀ ਪਾਰਟੀ ਐੱਸੀ ਵਿੰਗ ਪੰਜਾਬ ਦੇ ਪ੍ਰਧਾਨ ਸਰਦਾਰ ਗੁਰਪ੍ਰੀਤ ਸਿੰਘ ਜੀਪੀ ਨੇ ਸ਼ਿਰਕਤ ਕੀਤੀ । ਸ਼ਰਧਾ ਅਤੇ ਸਤਿਕਾਰ ਭੇਂਟ ਕਰਨ ਉਪਰੰਤ ਗੁਰਪ੍ਰੀਤ ਸਿੰਘ ਜੀਪੀ ਨੇ ਆਪਣੇ ਸੰਬੋਧਨ ਵਿੱਚ ਦੱਸਿਆ ਕਿ ਡਾਕਟਰ ਅੰਬੇਡਕਰ ਜੀ ਨੇ ਆਪਣੇ ਬਚਪਨ ਵਿੱਚ ਕਿੰਨੀਆਂ ਕਠਿਨਾਈਆਂ ਸਹਿਨ ਕਰਦੇ ਹੋਏ ਉੱਚ ਸਿੱਖਿਆ ਪ੍ਰਾਪਤ ਕੀਤੀ , ਉਹਨਾਂ ਅੱਗੇ ਦੱਸਿਆ ਕਿ ਕਿਵੇਂ ਅੰਬੇਡਕਰ ਸਾਹਿਬ ਨੇ ਵੱਖ ਵੱਖ ਦੇਸ਼ਾਂ ਦੇ ਸੰਵਿਧਾਨਾਂ ਦਾ ਅਧਿਐਨ ਕਰਕੇ ਭਾਰਤ ਨੂੰ ਦੁਨੀਆਂ ਦਾ ਸਭ ਤੋਂ ਮਹਾਨ ਸੰਵਿਧਾਨ ਲਿਖ ਕੇ ਦਿੱਤਾ । ਉਹਨਾਂ ਅੱਗੇ ਦੱਸਿਆ ਕਿ ਦੇਸ਼ ਦੀ ਤਰੱਕੀ ਚ ਅੰਬੇਡਕਰ ਦਾ ਰੋਲ ਮਹੱਤਵਪੂਰਨ ਹੈ ।ਇਸ ਮੌਕੇ ਕੌਂਸਲਰ ਸੁਖਮਨਜੀਤ ਸਿੰਘ ਬਡਗੁੱਜਰ , ਪਾਲ ਸਿੰਘ ਕੈੜੇ , ਸਵਰਨ ਸਿੰਘ ਛਿੱਬਰ , ਭੁਪਿੰਦਰ ਸਿੰਘ ਬਲਾਕ ਪ੍ਰਧਾਨ , ਕੁਲਵੰਤ ਸਿੰਘ ਮਹਿਮੀ , ਕੈਪਟਨ ਹਰਜਿੰਦਰ ਸਿੰਘ , ਗੁਰਮੁਖ ਸਿੰਘ ਭਮਰਾ , ਬਲਰਾਮ ਬਾਲੂ , ਕਮਲਜੀਤ ਸਿੰਘ ਦੁਲਵਾਂ , ਡਾਕਟਰ ਸੋਹਣ ਸਿੰਘ , ਪ੍ਰੇਮ ਸਿੰਘ ਬੰਗੜ , ਈਸ਼ਰ ਸਿੰਘ , ਮਹਿੰਦਰ ਸਿੰਘ , ਨਛੱਤਰ ਸਿੰਘ ਬਲਾਕ ਪ੍ਰਧਾਨ , ਮੁਹੱਬਤ ਸਿੰਘ , ਲਖਬੀਰ ਸਿੰਘ ਭੱਟੀਆਂ , ਅਜਮੇਰ ਸਿੰਘ , ਹਰਵਿੰਦਰ ਸਿੰਘ ਫੌਜੀ , ਗੁਰਪ੍ਰੀਤ ਸਿੰਘ , ਜਤਿੰਦਰ ਸਿੰਘ , ਦੀਦਾਰ ਸਿੰਘ ਆਦਿ ਮੈਂਬਰ ਹਾਜ਼ਰ ਸਨ ।












