ਹਵਸ ‘ਚ ਅੰਨ੍ਹੇ ਨੌਜਵਾਨਾਂ ਨੇ ਟ੍ਰਾਂਸਜੈਂਡਰ ਨਾਲ ਕੀਤਾ ਗੈਂਗਰੇਪ, ਮੁਕੱਦਮਾ ਦਰਜ

ਪੰਜਾਬ

ਲੁਧਿਆਣਾ 10 ਦਸੰਬਰ ,ਬੋਲੇ ਪੰਜਾਬ ਬਿਊਰੋ:

ਹਵਸ ਵਿੱਚ ਅੰਨ੍ਹੇ ਹੋਏ ਤਿੰਨ ਨੌਜਵਾਨਾਂ ਨੇ ਟ੍ਰਾਂਸਜੈਂਡਰ ਨਾਲ ਗੈਂਗ ਰੇਪ ਕੀਤਾ। ਬੁਰੀ ਤਰ੍ਹਾਂ ਪਰੇਸ਼ਾਨ ਹੋਇਆ ਟ੍ਰਾਂਸਜੈਂਡਰ ਆਪਣੇ ਘਰ ਫਰੀਦਾਬਾਦ ਪਰਤ ਗਿਆ ਅਤੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ। ਇਸ ਕੇਸ ਵਿੱਚ ਫਰੀਦਾਬਾਦ ਦੀ ਪੁਲਿਸ ਨੇ 2025 ਨੂੰ ਤਰਨਪਾਲ ਸਿੰਘ ਮੌਗਾ ਉਸਦੇ ਭਰਾ ਦਵਿੰਦਰ ਪਾਲ ਸਿੰਘ ਮੌਗਾ ਅਤੇ ਸਤਜੋਤ ਨਗਰ ਗੁਰਕਰਨ ਸਿੰਘ ਖਿਲਾਫ ਵੱਖ-ਵੱਖ ਧਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਜ਼ੀਰੋ ਐਫਆਈਆਰ ਦਰਜ ਕੀਤੀ। ਫਰੀਦਾਬਾਦ ਦੀ ਪੁਲਿਸ ਨੇ ਇਹ ਮੁਕੱਦਮਾ ਲੁਧਿਆਣਾ ਦੇ ਥਾਣਾ ਸ਼ਿਮਲਾਪੁਰੀ ਨੂੰ ਟ੍ਰਾਂਸਫਰ ਕਰ ਦਿੱਤਾ ਹੈ। ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਫਰੀਦਾਬਾਦ ਦੇ ਰਹਿਣ ਵਾਲੇ ਟ੍ਰਾਂਸਜੈਂਡਰ ਨੇ ਦੱਸਿਆ ਕਿ ਉਹ ਕੁਝ ਸਮਾਂ ਪਹਿਲਾਂ ਲੁਧਿਆਣਾ ਵਿੱਚ ਰਹਿੰਦਾ ਸੀ। ਕੁਝ ਅਰਸਾ ਪਹਿਲਾਂ ਤਿੰਨੋਂ ਮੁਲਜ਼ਮ ਉਸਨੂੰ ਬਸੰਤ ਐਵਨਿਊ ਸਤਜੋਤ ਨਗਰ ਵਿੱਚ ਪੈਂਦੀ ਲਾਲ ਕੋਠੇ ਵਿੱਚ ਲੈ ਗਏ। ਮੁਲਜ਼ਮਾਂ ਟ੍ਰਾਂਸਜੈਂਡਰ ਦੀ ਮਾਸੂਮੀਅਤ ਦਾ ਫਾਇਦਾ ਚੁੱਕਦੇ ਹੋਏ ਵਾਰੀ ਵਾਰੀ ਉਸਦਾ ਸਰੀਰਕ ਸ਼ੋਸ਼ਣ ਕੀਤਾ। ਇੰਨਾ ਹੀ ਨਹੀਂ ਮੁਲਜ਼ਮਾਂ ਨੇ ਸਰੀਰਕ ਸਬੰਧ ਬਣਾਉਣ ਤੋਂ ਬਾਅਦ ਉਸਦੀ ਬੁਰੀ ਤਰ੍ਹਾਂ ਕੁੱਟਮਾਰ ਵੀ ਕੀਤੀ। ਉਧਰੋਂ ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸ਼ਿਮਲਾਪੁਰ ਦੀ ਏਐਸਆਈ ਸਲਵਿੰਦਰ ਪਾਲ ਨੇ ਦੱਸਿਆ ਕਿ ਮੁਕੱਦਮਾ ਦਰਜ ਹੋਣ ਤੋਂ ਬਾਅਦ ਤਿੰਨਾਂ ਮੁਲਜ਼ਮਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ ਪੁਲਿਸ ਜਲਦੀ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਵੇਗੀ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।