ਦੋਆਬਾ ਕਾਲਜ, ਖਰੜ ਵਿਖੇ ਆਈਬੀਐਮ ਦਾ ਇੰਟਰਨਸ਼ਿਪ ਡਰਾਈਵ

ਪੰਜਾਬ

300 ਤੋਂ ਵੱਧ ਵਿਦਿਆਰਥੀਆਂ ਦੀ ਭਾਗੀਦਾਰੀ

ਖਰੜ , ਮੋਹਾਲੀ 13 ਦਸੰਬਰ ,ਬੋਲੇ ਪੰਜਾਬ ਬਿਊਰੋ:

ਆਈਬੀਐਮ (ਇੰਟਰਨੈਸ਼ਨਲ ਬਿਜ਼ਨਸ ਮਸ਼ੀਨਜ਼ ਕਾਰਪੋਰੇਸ਼ਨ) ਵੱਲੋਂ ਦੋਆਬਾ ਗਰੁੱਪ ਆਫ ਕਾਲਜਜ਼, ਖਰੜ ਵਿੱਚ ਇੰਟਰਨਸ਼ਿਪ ਭਰਤੀ ਡਰਾਈਵ ਆਯੋਜਿਤ ਕੀਤੀ ਗਈ। ਇਹ ਡਰਾਈਵ ਬੀ.ਟੈਕ (ਸੀਐਸਈ), ਇਲੈਕਟ੍ਰਾਨਿਕਸ ਐਂਡ ਕਮਿਊਨੀਕੇਸ਼ਨ ਅਤੇ ਬੀ.ਸੀ.ਏ ਵਿਦਿਆਰਥੀਆਂ ਲਈ ਕਰਵਾਈ ਗਈ।

ਖਰੜ ਅਤੇ ਨਵਾਂਸ਼ਹਿਰ ਕੈਂਪਸਾਂ ਤੋਂ 300 ਤੋਂ ਵੱਧ ਵਿਦਿਆਰਥੀਆਂ ਨੇ ਇਸ ਡਰਾਈਵ ਵਿੱਚ ਭਾਗ ਲਿਆ। ਆਈਬੀਐਮ ਟੀਮ ਦੇ ਨਮਨ ਸੈਣੀ ਅਤੇ ਰਜਨੀ ਸੋਨੀ ਨੇ ਵਿਦਿਆਰਥੀਆਂ ਨੂੰ ਇੰਟਰਨਸ਼ਿਪ ਮੌਕਿਆਂ ਬਾਰੇ ਜਾਣਕਾਰੀ ਦਿੱਤੀ ਅਤੇ ਚੋਣ ਪ੍ਰਕਿਰਿਆ ਚਲਾਈ।

ਦੋਆਬਾ ਗਰੁੱਪ ਆਫ ਕਾਲਜਜ਼ ਦੇ ਡਾਇਰੈਕਟਰ ਡਾ. ਮੀਨੂ ਜੈਤਲੀ, ਡਾ. ਸੰਦੀਪ ਸ਼ਰਮਾ, ਡਾ. ਰਾਜੇਸ਼ਵਰ ਸਿੰਘ ਅਤੇ ਡਾ. ਹਰਪ੍ਰੀਤ ਰਾਇ ਨੇ ਆਈਬੀਐਮ ਦੀ ਇਸ ਪਹਲ ਦੀ ਪ੍ਰਸੰਸਾ ਕਰਦਿਆਂ ਭਵਿੱਖ ਵਿੱਚ ਵੀ ਅਜਿਹੇ ਸਹਿਯੋਗ ਜਾਰੀ ਰੱਖਣ ਦੀ ਅਪੀਲ ਕੀਤੀ।

ਸਮਾਪਤੀ ਮੌਕੇ ਸ਼੍ਰੀ ਮਨਜੀਤ ਸਿੰਘ, ਐੱਸ . ਐੱਸ ਸੰਘਾ ਅਤੇ ਡਾ. ਬਾਠ ਵੱਲੋਂ ਆਈਬੀਐਮ ਟੀਮ ਨੂੰ ਸਨਮਾਨਿਤ ਕੀਤਾ ਗਿਆ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।