ਦਵਿੰਦਰ ਸਿੰਘ ਸਾਹਨੀ ਵਲੋਂ ਮਹਿਲਾਵਾ ਲਈ ਪ੍ਰੇਰਨਾ ਐਨਜੀਓ ਦਾ ਹੋਇਆ ਆਗਾਜ ਅਤੇ ਤਰੁਨੀ ਰਸਾਲਾ ਹੋਇਆ ਆਰੰਭ

ਨੈਸ਼ਨਲ

ਨਵੀਂ ਦਿੱਲੀ 15 ਦਸੰਬਰ ,ਬੋਲੇ ਪੰਜਾਬ ਬਿਊਰੋ(ਮਨਪ੍ਰੀਤ ਸਿੰਘ ਖਾਲਸਾ):-

ਦਿੱਲੀ ਦੇ ਪਛਚਿਮ ਵਿਹਾਰ ਇਲਾਕੇ ਵਿਖ਼ੇ ਰੇਡੀਸਨ ਬਲੂ ਐਪਲ ਗੋਲ੍ਡ ਵਿਖ਼ੇ ਸਿਟੀ ਐਡ ਫਾਉਂਡੇਸ਼ਨ ਵਲੋਂ ਮਹਿਲਾਵਾ ਦੀ ਸ਼ਕਤੀ ਨੂੰ ਨਮਸਕਾਰ ਕਰਦਿਆਂ ਉਨ੍ਹਾਂ ਲਈ ਇਕ ਨਵੀਂ ਪ੍ਰੇਰਨਾ ਐਨਜੀਓ ਦਾ ਆਗਾਜ ਕੀਤਾ ਗਿਆ । ਕਰਵਾਏ ਗਏ ਪ੍ਰੋਗਰਾਮ ਵਿਚ ਵਡੀ ਗਿਣਤੀ ਅੰਦਰ ਮਹਿਲਾਵਾ ਨੇ ਸ਼ਮੂਲੀਅਤ ਕਰਕੇ ਪ੍ਰਬੰਧਕਾਂ ਦਾ ਹੌਸਲਾ ਵਧਾਇਆ ਸੀ । ਇਸ ਮੌਕੇ ਮੁੱਖ ਪ੍ਰਬੰਧਕ ਸਰਦਾਰ ਦਵਿੰਦਰ ਸਿੰਘ ਸਾਹਨੀ ਜੋ ਕਿ ਸਿਟੀ ਐਡ ਫਾਉਂਡੇਸ਼ਨ ਵੀਂ ਚਲਾ ਰਹੇ ਹਨ, ਨੇ ਕਿਹਾ ਕਿ ਅੱਜ ਦੇਸ਼ ਦੇ ਮੌਜੂਦਾ ਹਾਲਾਤਾਂ ਨੂੰ ਦੇਖਦਿਆਂ ਮਹਿਲਾਵਾ ਜੋ ਕਿ ਇਸ ਸਮੇਂ ਵੱਖ ਵੱਖ ਖੇਤਰ ਵਿਚ ਆਪਣੀ ਸ਼ਮੂਲੀਅਤ ਕਰਕੇ ਆਪਣਾ ਨਾਮ ਰੋਸ਼ਨ ਕਰ ਰਹੀਆਂ ਹਨ ਉਨ੍ਹਾਂ ਲਈ ਇਕ ਸੰਸਥਾ ਦੀ ਬਹੁਤ ਜਰੂਰਤ ਸੀ ਜੋ ਉਨ੍ਹਾਂ ਦੀ ਹੋਂਸਲਾਫਜਾਈ ਕਰ ਸਕੇ ਅਤੇ ਉਨ੍ਹਾਂ ਦੇ ਹੁਨਰ ਨੂੰ ਦੁਨੀਆਂ ਸਾਹਮਣੇ ਰੱਖ ਸਕੇ । ਉਨ੍ਹਾਂ ਕਿਹਾ ਕਿ ਇਸ ਮੌਕੇ ਅਸੀਂ ਇਕ ਰਸਾਲਾ ਤਰੁਨੀ ਨੂੰ ਲਾਂਚ ਕਰ ਰਹੇ ਹਾਂ ਜਿਸ ਵਿਚ ਦਸ ਬਾਰਾਂ ਮਹਿਲਾਵਾ ਦਾ ਜਿਕਰ ਹੋਵੇਗਾ ਜਿਨ੍ਹਾਂ ਨੂੰ ਪੜ ਕੇ ਹੋਰ ਮਹਿਲਾਵਾ ਉਨ੍ਹਾਂ ਕੋਲੋਂ ਸਿੱਖ ਕੇ ਆਪੋ ਆਪਣੇ ਖੇਤਰ ਵਿਚ ਅੱਗੇ ਆ ਸਕਣ ਤੇ ਇਸ ਰਸਾਲੇ ਨੂੰ ਦਿੱਲੀ ਦੇ ਕੈਬਿਨੇਟ ਮੰਤਰੀ ਆਸ਼ਿਸ਼ ਸੂਦ ਪ੍ਰੋਗਰਾਮ ਵਿਚ ਲਾਂਚ ਕਰਣਗੇ । ਬੀਬੀ ਰਣਜੀਤ ਕੌਰ ਨੇ ਇਸ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਪ੍ਰਬੰਧਕਾਂ ਨੂੰ ਹਰ ਪੱਖੋਂ ਸਾਥ ਦੇਣ ਦਾ ਭਰੋਸਾ ਦਿਵਾਇਆ । ਪ੍ਰੋਗਰਾਮ ਵਿਚ ਉਚੇਚੇ ਤੌਰ ਤੇ ਪਹੁੰਚੇ ਦਿੱਲੀ ਦੇ ਕੈਬਿਨਟ ਮੰਤਰੀ ਆਸ਼ਿਸ਼ ਸੂਦ, ਦਿੱਲੀ ਕਮੇਟੀ ਦੇ ਸੀਨੀਅਰ ਮੈਂਬਰ ਸਰਦਾਰ ਐਮ ਪੀ ਐਸ ਚੱਢਾ, ਵਕੀਲ ਬੀਬੀ ਰਵਿੰਦਰ ਕੌਰ ਬਤਰਾ, ਜਨਰਲ ਬਲਬੀਰ ਸਿੰਘ ਸੰਧੂ ਸਮੇਤ ਬਹੁਤ ਸਾਰੀ ਸ਼ਖਸ਼ੀਅਤਾਂ ਨੇ ਹਾਜ਼ਿਰੀ ਭਰ ਕੇ ਆਪਣੇ ਵਿਚਾਰ ਰੱਖੇ ਸਨ ਉਪਰੰਤ ਪ੍ਰਬੰਧਕਾਂ ਵਲੋਂ ਸਭ ਨੂੰ ਜੀ ਆਇਆ ਆਖਦਿਆਂ ਸਨਮਾਨਿਤ ਕੀਤਾ ਗਿਆ ਸੀ । ਇਸ ਮੌਕੇ ਕੁਝ ਮਹਿਲਾਵਾ ਵਲੋਂ ਆਪਣੀ ਕਾਰੀਗਰੀ ਦੇ ਸਟਾਲ ਲਗਾਏ ਗਏ ਸਨ ਜੋ ਹਾਜਿਰੀਨ ਨੂੰ ਆਪਣੇ ਵਲ ਖਿੱਚ ਰਹੇ ਸਨ । ਪ੍ਰੋਗਰਾਮ ਦੀ ਸਮਾਪਤੀ ਤੇ ਪ੍ਰਬੰਧਕਾਂ ਵਲੋਂ ਸਭ ਦਾ ਧੰਨਵਾਦ ਕੀਤਾ ਗਿਆ ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।