ਮੇਅਰ ਹਮੇਸ਼ਾ ਬੋਲਦੇ ਨੇ ਕੋਰਾ ਝੂਠ ਅਤੇ ਨਹੀਂ ਰਹਿੰਦੇ ਆਪਣੇ ਕਿਸੇ ਗੱਲ ਤੇ ਕਾਇਮ : ਸਰਬਜੀਤ ਸਿੰਘ ਸਮਾਣਾ.

ਪੰਜਾਬ
ਸਮਾਣਾ ਨੇ ਕਿਹਾ : ਦੰਗਾ ਪੀੜਤਾਂ ਦੇ ਮਾਮਲੇ ਵਿੱਚ ਰਾਜ ਨੇਤਾ ਨਾ ਕਰਨ ਕਿਸੇ ਨੂੰ ਗੁਮਰਾਹ.  

ਮੋਹਾਲੀ 15 ਦਸੰਬਰ ,ਬੋਲੇ ਪੰਜਾਬ ਬਿਊਰੋ;

ਮੋਹਾਲੀ ਕਾਰਪੋਰੇਸ਼ਨ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਹਮੇਸ਼ਾ ਕੋਰਾ ਝੂਠ ਬੋਲਦੇ ਹਨ ਅਤੇ ਕਦੇ ਵੀ ਆਪਣੇ ਕਿਸੇ ਬਿਆਨ ਤੇ ਕਾਇਮ ਨਹੀਂ ਰਹਿੰਦੇ, ਇੱਕ ਦਿਨ ਕੁਝ ਬੋਲਦੇ ਨੇ ਅਤੇ ਉਸ ਤੋਂ ਅਗਲੇ ਦਿਨ ਹੀ ਉਹ ਆਪਣਾ ਬਿਆਨ ਬਦਲ ਕੇ ਕੁਝ ਹੋਰ ਕਾਵਾਂ- ਰੌਲੀ ਪਾਉਂਦੇ ਹਨ, ਇਹ ਗੱਲ ਕੌਂਸਲਰ ਅਤੇ ਯੂਥ ਨੇਤਾ- ਆਮ ਆਦਮੀ ਪਾਰਟੀ- ਸਰਬਜੀਤ ਸਿੰਘ ਸਮਾਣਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਹੀ, ਕੌਂਸਲਰ -ਸਰਬਜੀਤ ਸਿੰਘ ਸਮਾਣਾ ਫੇਜ਼- 11 ਵਿਖੇ ਦੁਕਾਨਦਾਰਾਂ ਅਤੇ ਦੰਗਾ ਪੀੜਤਾਂ ਦੇ ਅੰਦੋਲਨ ਦੀ ਹਿਮਾਇਤ ਕਰਨ ਦੇ ਲਈ ਪਹੁੰਚੇ ਸਨ, ਉਹਨਾਂ ਕਿਹਾ ਕਿ ਉਹ ਹਮੇਸ਼ਾ ਇਹਨਾਂ ਪਰਿਵਾਰਾਂ ਦੇ ਹਰ ਸੁੱਖ- ਦੁੱਖ ਵਿੱਚ ਸ਼ਰੀਕ ਰਹਿੰਦੇ ਹਨ ਅਤੇ ਅਗਾਂਹ ਵੀ ਜਿੱਥੇ ਵੀ ਉਹਨਾਂ ਨੂੰ ਕਾਨੂੰਨੀ ਤੌਰ ਤੇ ਜਾਂ ਸਮਾਜਿਕ ਤੌਰ ਤੇ ਕਿਸੇ ਵੀ ਚੀਜ਼ ਦੀ ਜਰੂਰਤ ਹੋਵੇਗੀ, ਤਾਂ ਉਹ ਹਰ ਹੀਲੇ ਇੱਥੇ ਖੜੇ ਨਜ਼ਰ ਆਉਣਗੇ। ਉਹਨਾਂ ਕਿਹਾ ਕਿ ਇਹ ਸਭ ਕੁਝ ਮਾਨਯੋਗ ਅਦਾਲਤ ਦੇ ਹੁਕਮਾਂ ਦੇ ਤਹਿਤ ਹੀ ਕਾਰਵਾਈ ਹੋ ਰਹੀ ਹੈ। ਪ੍ਰੰਤੂ ਸਰਕਾਰ ਇਹ ਚਾਹੁੰਦੀ ਹੈ ਕਿ ਇਹਨਾਂ ਦਾ ਮਸਲਾ ਹੱਲ ਹੋ ਸਕੇ ਅਤੇ ਉਹ ਇਸ ਮਾਮਲੇ ਦੇ ਪ੍ਰਤੀ ਇਹਨਾਂ ਲੋਕਾਂ ਦੇ ਨਾਲ ਖੜੀ ਹੈ, ਪ੍ਰੰਤੂ ਇਸ ਬੇਹਦ ਸੰਵੇਦਨਸ਼ੀਲ ਮਾਮਲੇ ਸਬੰਧੀ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਸਿਆਸਤ ਨਹੀਂ ਕਰਨੀ ਚਾਹੀਦੀ, ਮੇਰੀ ਇੱਥੇ ਲੋਕਾਂ ਨੂੰ ਇਹ ਵੀ ਅਪੀਲ ਹੈ ਕਿ ਜਿਹੜੀਆਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਇੱਥੇ ਆਉਂਦੇ ਹਨ,ਉਹਨਾਂ ਦੀਆਂ ਸਰਕਾਰਾਂ ਕਿਸੇ ਦੀ 5, ਸਾਲ, ਕਿਸੇ ਦੀ 15 ਸਾਲ ਰਹੀ ਹੈ ਅਤੇ ਉਹਨਾਂ ਤੋਂ ਪੁੱਛਿਆ ਜਾਣਾ ਚਾਹੀਦਾ ਹੈ ਕਿ ਉਹਨਾਂ ਦੀ ਆਪਣੇ ਸਰਕਾਰਾਂ ਦੇ ਕਾਰਜਕਾਲ ਦੇ ਦੌਰਾਨ ਦੰਗਾ ਪੀੜਿਤ ਪਰਿਵਾਰਾਂ ਦੀ ਬਿਹਤਰੀ ਅਤੇ ਖੁਸ਼ਹਾਲੀ ਦੇ ਲਈ ਕੀ ਕਦਮ ਉਠਾਏ ਸਨ, ਕੌਂਸਲਰ ਸਮਾਣਾ ਨੇ ਸਪਸ਼ਟ ਕਿਹਾ ਕਿ ਮੇਰੀ ਇਹ ਇੱਥੇ ਆਉਣ ਵਾਲੇ ਹਰ ਰਾਜਨੇਤਾ ਨੂੰ ਇਹ ਅਪੀਲ ਹੈ ਕਿ ਉਹ ਇੱਥੋਂ ਦੇ ਵਸਿੰਦਿਆਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਪ੍ਰਤੀ ਗੁਮਰਾਹ ਨਾ ਕਰਨ, ਅਤੇ ਸਭਨਾਂ ਨੂੰ ਮਿਲ ਕੇ ਇਸ ਅਤੀ ਸੰਵੇਦਨਸ਼ੀਲ ਮਾਮਲੇ ਦਾ ਹੱਲ ਕਰਵਾਉਣਾ ਦੇ ਲਈ ਉਪਰਾਲਾ ਕਰਨਾ ਚਾਹੀਦਾ ਹੈ। ਸਰਬਜੀਤ ਸਿੰਘ ਸਮਾਣਾ ਨੇ ਕਿਹਾ ਕਿ ਮੇਅਰ ਜੀਤੀ ਸਿੱਧੂ ਪਹਿਲਾਂ ਇਹ ਕਹਿ ਚੁੱਕੇ ਹਨ ਕਿ ਸਰਕਾਰਾਂ ਧੱਕੇਸ਼ਾਹੀ ਕਰਦੀਆਂ ਹੀ ਹੁੰਦੀਆਂ ਹਨ ਅਤੇ ਇਹ ਗੱਲ ਬਿਲਕੁਲ ਸੱਚ ਹੈ ਕਿ ਕਾਂਗਰਸ ਪਾਰਟੀ ਹਮੇਸ਼ਾ ਧੱਕੇਸ਼ਾਹੀ ਕਰਕੇ ਹੀ ਸੱਤਾ ਹਥਿਆਉਂਦੀ ਰਹੀ ਹੈ, ਪ੍ਰੰਤੂ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਨਾ ਹੀ ਧੱਕੇਸ਼ਾਹੀ ਕੀਤੀ ਹੈ ਅਤੇ ਨਾ ਹੀ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਇੱਕ ਪਾਸੇ ਅਮਰਜੀਤ ਸਿੰਘ ਜੀਤੀ ਸਿੱਧੂ ਕਹਿੰਦੇ ਹਨ ਕਿ ਉਹਨਾਂ ਨੂੰ ਬਤੌਰ ਮੇਅਰ ਮੋਹਾਲੀ ਕਾਰਪੋਰੇਸ਼ਨ -ਸਰਕਾਰ ਵੱਲੋਂ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ, ਪ੍ਰੰਤੂ ਇੱਕ ਪਾਸੇ ਉਹ ਹਰ ਛੋਟੇ- ਵੱਡੇ ਕੰਮ ਦਾ ਉਦਘਾਟਨ ਕਰਦੇ ਵੇਖੇ ਜਾ ਸਕਦੇ ਹਨ, ਮੇਅਰ ਜੀਤੀ ਸਿੱਧੂ ਨੂੰ ਆਪਣੇ ਕਹੇ ਬਿਆਨਾਂ ਤੇ ਕਾਇਮ ਰਹਿਣਾ ਚਾਹੀਦਾ ਹੈ, ਜੇਕਰ ਸਰਕਾਰ ਅਮਰਜੀਤ ਸਿੰਘ ਜੀਤੀ ਸਿੱਧੂ ਮੇਅਰ ਨੂੰ ਕੰਮ ਹੀ ਕਰਨ ਨਹੀਂ ਦੇ ਰਹੀ, ਤਾਂ ਫਿਰ ਉਹ ਉਦਘਾਟਨ ਆਖਿਰ ਕਿਹੜੇ ਕੰਮਾਂ ਦਾ ਕਰਦੇ ਨਜ਼ਰ ਆਉਂਦੇ ਹਨ , ਕੌਂਸਲਰ -ਸਰਬਜੀਤ ਸਿੰਘ ਸਮਾਣਾ ਨੇ ਕਿਹਾ ਕਿ ਮੇਅਰ ਮੋਹਾਲੀ ਕਾਰਪੋਰੇਸ਼ਨ ਆਪਣੀਆਂ ਨਾਕਾਮੀਆਂ ਨੂੰ ਛੁਪਾਉਣ ਦੇ ਲਈ ਝੂਠੀ ਬਿਆਨਬਾਜ਼ੀ ਕਰ ਰਹੇ ਹਨ ਜੇਕਰ ਬਤੌਰ ਮੇਅਰ ਜੀਤੀ ਸਿੱਧੂ ਕੰਮ ਕਰਨ ਦੇ ਵਿੱਚ ਅਸਫਲ ਹਨ, ਤਾਂ ਉਸ ਨੂੰ ਤੁਰੰਤ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ,ਸਰਬਜੀਤ ਸਿੰਘ ਸਮਾਣਾ ਨੇ ਕਿਹਾ ਕਿ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਵੱਲੋਂ ਮੋਹਾਲੀ ਹੱਦਬੰਦੀ ਨੂੰ ਲੈ ਕੇ ਵਾਰਡ ਦੀ ਭੰਨ- ਤੋੜ ਦੀ ਗੱਲ ਉਠਾਈ ਜਾ ਰਹੀ ਹੈ, ਪਰੰਤੂ ਉਹਨਾਂ ਨੂੰ ਆਪਣੇ ਵੱਲੋਂ ਕੀਤੇ ਗਏ ਕੰਮਾਂ ਦੇ ਆਧਾਰ ਤੇ ਲੋਕਾਂ ਦੀ ਕਚਹਿਰੀ ਵਿੱਚ ਜਾਣਾ ਚਾਹੀਦਾ ਹੈ, ਫਿਰ ਉਹ ਕਿਉਂ ਘਬਰਾ ਰਹੇ ਹਨ, ਇੱਕ ਪਾਸੇ ਤਾਂ ਜੀਤੀ ਸਿੱਧੂ ਕਹਿ ਰਹੇ ਹਨ ਕਿ ਉਹ ਮੋਹਾਲੀ ਕਾਰਪੋਰੇਸ਼ਨ ਦੀਆਂ ਆਗਾਮੀ ਚੋਣਾਂ ਦੇ ਵਿੱਚ ਵੱਡੇ ਪੱਧਰ ਤੇ ਜਿੱਤ ਦਰਜ ਕਰਨਗੇ ਅਤੇ ਇੱਕ ਪਾਸੇ ਉਹ ਵਾਰਡਬੰਦੀ ਦੀ ਭੰਨ -ਤੋੜ ਦਾ ਰੌਲਾ ਪਾ ਰਹੇ ਹਨ, ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਲੋਕਾਂ ਦੀਆਂ ਚਿਰਕਾਉਣੀਆਂ ਮੰਗਾਂ ਦਾ ਸਥਾਈ ਹੱਲ ਕੀਤਾ ਜਾ ਰਿਹਾ ਹੈ ਅਤੇ ਵਿਕਾਸ ਦੇ ਕੰਮਾਂ ਵਿੱਚ ਲਗਾਤਾਰ ਤੇਜ਼ੀ ਆ ਰਹੀ ਹੈ ਜਿਸ ਦੇ ਚਲਦਿਆਂ ਕਾਂਗਰਸ ਪਾਰਟੀ ਦੇ ਇਹਨਾਂ ਨੇਤਾਵਾਂ ਨੂੰ ਕੁਝ ਸਮਝ ਨਹੀਂ ਆ ਰਹੀ ਜਿਸ ਕਰਕੇ ਉਹ ਰੋਜ਼ਾਨਾ ਅਵਾ- ਤਵਾ ਬੋਲਦੇ ਰਹਿੰਦੇ ਹਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।