ਮੋਹਾਲੀ ਵਿੱਚ 2 ਦਰਜਨ ਤੋਂ ਵੀ ਵੱਧ ਨੌਜਵਾਨਾਂ ਨੇ ਫੜਿਆ ਆਮ ਆਦਮੀ ਪਾਰਟੀ ਦਾ ਪੱਲਾ
ਕੌਂਸਲਰ- ਸਰਬਜੀਤ ਸਿੰਘ ਸਮਾਣਾ ਅਤੇ ਗੁਰਪ੍ਰੀਤ ਸਿੰਘ ਬੈਂਸ ਵੀ ਰਹੇ ਹਾਜ਼ਰ
ਮੋਹਾਲੀ, 19 ਦਸੰਬਰ ,ਬੋਲੇ ਪੰਜਾਬ ਬਿਊਰੋ :
ਅੱਜ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਵੱਡਾ ਹੁਲਾਰਾ ਮਿਲਿਆ ਜਦੋਂ 2 ਦਰਜਨ ਤੋਂ ਵੀ ਵੱਧ ਨੌਜਵਾਨਾਂ ਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਦਾ ਫੈਸਲਾ ਕੀਤਾ ਅਤੇ ਇਹਨਾਂ ਨੌਜਵਾਨਾਂ ਨੇ ਕੌਂਸਲਰ ਸਰਬਜੀਤ ਸਿੰਘ ਸਮਾਣਾ,ਗੁਰਪ੍ਰੀਤ ਬੈਂਸ ਜ਼ਿਲ੍ਹਾ ਯੂਥ ਪ੍ਰਧਾਨ, ਜਗਦੇਵ ਸ਼ਰਮਾ ਯੂਥ -ਹਲਕਾ ਪ੍ਰਧਾਨ ਮੋਹਾਲੀ, ਜਗਜੀਤ ਸਿੰਘ ਜੁਆਇੰਟ ਸੈਕਟਰੀ ਯੂਥ ਮੋਹਾਲੀ ਦੀ ਮੌਜੂਦਗੀ ਦੇ ਵਿੱਚ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ, ਜਿਨਾਂ ਦਾ ਸੈਕਟਰ- 79 ਵਿਖੇ ਸਥਿਤ ਆਮ ਆਦਮੀ ਪਾਰਟੀ ਦੇ ਦਫਤਰ ਵਿਖੇ ਵਿਧਾਇਕ ਮੋਹਾਲੀ ਕੁਲਵੰਤ ਸਿੰਘ ਹੋਰਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਅਤੇ ਵੱਖ-ਵੱਖ ਪਿੰਡਾਂ ਨਾਲ ਸੰਬੰਧਿਤ ਇਹਨਾਂ ਨੌਜਵਾਨਾਂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਤੇ ਜੀ ਆਇਆ ਆਖਿਆ। ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਸੂਬੇ ਦੇ ਸਰਪੱਖੀ ਵਿਕਾਸ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਅਤੇ ਯੋਜਨਾਵਾਂ ਤੋਂ ਇਲਾਵਾ ਪੰਜਾਬ ਦੇ ਹਰ ਵਰਗ ਦੀਆਂ ਸਮੱਸਿਆਵਾਂ ਦਾ ਸਥਾਈ ਹੱਲ ਕਰਨ ਤੋਂ ਪ੍ਰਭਾਵਿਤ ਹੋਣ ਦੇ ਚਲਦਿਆਂ ਵੱਡੀ ਗਿਣਤੀ ਦੇ ਵਿੱਚ ਅੱਜ 2 ਦਰਜਨ ਤੋਂ ਵੀ ਵੱਧ ਨੌਜਵਾਨਾਂ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ, ਜਿਸ ਨਾਲ ਬਿਨਾਂ ਸ਼ੱਕ ਆਮ ਆਦਮੀ ਪਾਰਟੀ ਦਾ ਪਰਿਵਾਰ ਹੋਰ ਵੱਡਾ ਹੋ ਗਿਆ ਹੈ।

ਅਤੇ ਮੈਂ ਇਹਨਾਂ ਸਭਨਾਂ ਨੌਜਵਾਨਾਂ ਨੂੰ ਇਹ ਵਿਸ਼ਵਾਸ ਦਿਵਾਉਂਦਾ ਹਾਂ ਕਿ ਭਵਿੱਖ ਵਿੱਚ ਇਹਨਾਂ ਨੌਜਵਾਨਾਂ ਨੂੰ ਪਾਰਟੀ ਵੱਲੋਂ ਅਹਿਮ ਜ਼ਿੰਮੇਵਾਰੀਆਂ ਦਿੱਤੀਆਂ ਜਾਣਗੀਆਂ , ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਪੰਜਾਬ ਭਰ ਦੇ ਵਿੱਚ ਮੁਹੱਲਾ ਕਲੀਨਿਕ ਖੋਲੇ ਗਏ ਹਨ, ਜਿਸ ਤੋਂ ਰੋਜ਼ਾਨਾ ਲੱਖਾਂ ਹੀ ਮਰੀਜ਼ ਆਪਣੀ ਸਿਹਤ ਸਬੰਧੀ ਜਾਂਚ ਕਰਵਾਉਂਦੇ ਹਨ ਅਤੇ ਇਹਨਾਂ ਮੁਹੱਲਾ ਕਲੀਨਕਾਂ ਦੇ ਵਿੱਚ ਜਿੱਥੇ ਮਾਹਿਰ ਡਾਕਟਰਾਂ ਵੱਲੋਂ ਮਰੀਜ਼ਾਂ ਦੀ ਜਾਂਚ ਕੀਤੀ ਜਾਂਦੀ ਹੈ, ਉੱਥੇ ਲੋੜੀਂਦੇ ਟੈਸਟ ਅਤੇ ਦਵਾਈਆਂ ਵੀ ਮੁਫਤ ਦਿੱਤੀਆਂ ਜਾਂਦੀਆਂ ਹਨ, ਉਹਨਾਂ ਕਿਹਾ ਕਿ ਮੋਹਾਲੀ ਹਲਕੇ ਵਿੱਚ ਵੀ ਵੱਡੀ ਪੱਧਰ ਤੇ ਲਿੰਕ ਸੜਕਾਂ ਦੇ ਨਵਿਆਉਣ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਅਤੇ ਮੋਹਾਲੀ ਸ਼ਹਿਰ ਦੇ ਵਿੱਚ ਥਾਂ-ਥਾਂ ਜ਼ਰੂਰੀ ਚੌਂਕ ਬਣਾਏ ਜਾ ਰਹੇ ਹਨ, ਜਿਸ ਨਾਲ ਭਵਿੱਖ ਵਿੱਚ ਟਰੈਫਿਕ ਦੀ ਸਮੱਸਿਆ ਤੇ ਕੰਟਰੋਲ ਰੱਖਿਆ ਜਾ ਸਕੇ ਅਤੇ ਸ਼ਹਿਰ ਦੀ ਖੂਬਸੂਰਤੀ ਵੀ ਵਧ ਸਕੇ, ਇਨਕਰੋਚਮੈਂਟ ਡਰਾਈਵ ਸਬੰਧੀ ਗੱਲ ਕਰਦੇ ਹੋਏ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਇਹ ਸਭ ਕੁਝ ਮਾਣਯੋਗ ਅਦਾਲਤ ਤੇ ਹੁਕਮਾਂ ਤੇ ਚੱਲ ਰਿਹਾ ਹੈ ,ਪਰੰਤੂ ਕੁਝ ਨੇਤਾ ਲੋਕਾਂ ਨੂੰ ਇਹ ਡਰਾਈਵ ਪਸੰਦ ਨਹੀਂ ਆ ਰਹੀ ਅਤੇ ਉਹ ਸਰਕਾਰ ਦੇ ਖਿਲਾਫ ਅਵਾ -ਤਵਾ ਬੋਲ ਰਹੇ ਹਨ , ਇਸ ਮੌਕੇ ਤੇ ਮੌਜੂਦ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਵਾਲੇ ਨੌਜਵਾਨਾਂ ਨੇ ਵਿਧਾਇਕ ਕੁਲਵੰਤ ਸਿੰਘ ਦੀ ਅਗਵਾਈ ਹੇਠ ਹਲਕੇ ਵਿੱਚ ਕੰਮ ਕਰਨ ਦਾ ਤਹੱਈਆ ਕੀਤਾ,ਉਹਨਾਂ ਕਿਹਾ ਕਿ ਉਹ ਹਰ ਵੇਲੇ ਲੋਕਾਂ ਦੇ ਦੁੱਖ ਸੁੱਖ ਵਿੱਚ ਸ਼ਰੀਕ ਹੋ ਕੇ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਗਈਆਂ ਲੋਕ ਪੱਖੀ ਸਕੀਮਾਂ ਕਿਸ ਪੱਧਰ ਤੱਕ ਲਾਗੂ ਹੋ ਰਹੀਆਂ ਹਨ, ਦੇ ਸਬੰਧ ਵਿੱਚ ਵਿਸਥਾਰਤ ਰਿਪੋਰਟ ਤਿਆਰ ਕਰਕੇ ਪਾਰਟੀ ਨੂੰ ਸੌਂਪਣਗੇ, ਤਾਂ ਕਿ ਹਲਕੇ ਦੇ ਲੋਕ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਗਈਆਂ ਸਕੀਮਾਂ ਦਾ ਲਾਭ ਉਠਾ ਸਕਣ, ਸੈਕਟਰ -79 ਸਥਿਤ ਆਮ ਆਦਮੀ ਪਾਰਟੀ ਦੇ ਦਫਤਰ ਵਿਖੇ ਅੱਜ ਆਮ ਆਦਮੀ ਪਾਰਟੀ ਦਾ ਪੱਲਾ ਫੜਨ ਵਾਲਿਆਂ ਦੇ ਵਿੱਚ- ਦਮਨਪ੍ਰੀਤ ਸਿੰਘ ਸੁਖਗੜ, ਜਸਕੀਰਤ ਸਿੰਘ ਵੈਦਵਾਨ ਸੁਖਗੜ, ਕਰਮਨਜੀਤ ਸਿੰਘ ਦੁਰਾਲੀ , ਗੁਰਪ੍ਰੀਤ ਸਿੰਘ ਬੈਦਵਾਨ ਮੋਲੀ, ਬਲਜਿੰਦਰ ਸਿੰਘ, ਹਰਮਨਜੀਤ ਸਿੰਘ, ਰਵੀ ਸਿੰਘ ਤੰਗੋਰੀ ਮੋਹਾਲੀ, ਜੋਤਪ੍ਰੀਤ ਸਿੰਘ ਬੈਦਵਾਨ ਸੁਖਗੜ, ਅਮਰਪਾਲ ਸਿੰਘ ਬੈਦਵਾਨ ਸੁਖਗੜ, ਜਤਿੰਦਰ ਸਿੰਘ ਸੰਧੂ ਸੁਖਗੜ, ਪਰਵਿੰਦਰ ਸਿੰਘ ਰੰਗੀ ਪੋਪਨਾ ਮੋਹਾਲੀ, ਲਵਪ੍ਰੀਤ ਸਿੰਘ ਟਿਵਾਣਾ ਸੁਖਗੜ,ਕਰਨਵੀਰ ਸਿੰਘ ਰੰਗੀ ਬਕਰਪੁਰ , ਕਰਨਪ੍ਰੀਤ ਸਿੰਘ ਬੈਦਵਾਨ ਬਕਰਪੁਰ ,ਨਵਜੋਤ ਸਿੰਘ ਬੈਦਵਾਨ ਸੋਹਾਨਾ , ਤੇਜਵੀਰ ਸਿੰਘ ਅੰਟਾਲ ਮਨੌਲੀ , ਬੰਟੀ ਸੁਖਗੜ, ਸ਼ਿਵਨਾਥ ਸਿੰਘ, ਯਾਦਵਿੰਦਰ ਬਰਾੜ, ਤੋਂ ਇਲਾਵਾ ਆਪ ਨੇਤਾ ਕੁਲਦੀਪ ਸਿੰਘ ਸਮਾਣਾ, ਜਸਪਾਲ ਸਿੰਘ ਮਟੌਰ, ਹਰਪਾਲ ਸਿੰਘ ਚੰਨਾ, ਰਜਿੰਦਰ ਪ੍ਰਸਾਦ ਸ਼ਰਮਾ, ਹਰਮੇਸ਼ ਸਿੰਘ ਕੁੰਬੜਾ,ਅਰੁਣ ਗੋਇਲ, ਅਕਵਿੰਦਰ ਸਿੰਘ ਗੋਸਲ, ਹਰਮੇਲ ਸਿੰਘ ,ਹਰਵਿੰਦਰ ਸਿੰਘ ਸੈਣੀ, ਗੁਰਨਾਮ ਸਿੰਘ
ਵੀ ਹਾਜ਼ਰ ਸਨ ।












