ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋਈ ਮਸ਼ਹੂਰ ਅਦਾਕਾਰਾ

ਚੰਡੀਗੜ੍ਹ ਪੰਜਾਬ

ਚੰਡੀਗੜ੍ਹ, 19 ਦਸੰਬਰ,ਬੋਲੇ ਪੰਜਾਬ ਬਿਊਰੋ :

ਅੱਜਕੱਲ੍ਹ ਪੰਜਾਬ ‘ਚ ਸੰਘਣੀ ਧੁੰਦ ਪੈ ਰਹੀ ਹੈ। ਇਨ੍ਹੀ ਦਿਨੀ ਸੜਕ ਹਾਦਸਿਆਂ ਦਾ ਖਤਰਾ ਵੀ ਜ਼ਿਆਦਾ ਵੱਧ ਜਾਂਦਾ ਹੈ। ਪੰਜਾਬ ਅਤੇ ਚੰਡੀਗੜ੍ਹ ਵਿੱਚ ਅੱਜ ਵੀ ਸੰਘਣੀ ਧੁੰਦ ਛਾਈ ਰਹੀ। ਜਿਸ ਕਾਰਨ ਕਈ ਸ਼ਹਿਰਾਂ ‘ਚ ਵਿਜ਼ੀਬਿਲਿਟੀ ਘੱਟ ਕੇ ਜ਼ੀਰੋ ਰਹਿ ਗਈ। ਸੰਘਣੀ ਧੁੰਦ ਦੇ ਚਲਦਿਆ ਪੰਜਾਬੀ ਅਦਾਕਾਰਾ ਰਾਜ ਧਾਲੀਵਾਲ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ।

ਰਾਜ ਧਾਲੀਵਾਲ ਨੇ ਖ਼ੁਦ ਇੰਸਟਾਗ੍ਰਾਮ ‘ਤੇ ਪੋਸਟ ਕਰ ਕੇ ਇਸ ਹਾਦਸੇ ਦੀ ਜਾਣਕਾਰੀ ਦਿੱਤੀ ਹੈ। ਧੁੰਦ ਕਾਰਨ ਉਨ੍ਹਾਂ ਦੀ ਕਾਰ ਦੀ ਕਿਸੇ ਵਾਹਨ ਨਾਲ ਜ਼ੋਰਦਾਰ ਟੱਕਰ ਹੋ ਗਈ। ਇਸ ਹਾਦਸੇ ‘ਚ ਉਨ੍ਹਾਂ ਦੀ ਗੱਡੀ ਬੁਰੀ ਤਰਾਂ ਨੁਕਸਾਨੀ ਗਈ ਹੈ।

ਉਨ੍ਹਾਂ ਨੇ ਪੋਸਟ ਕਰ ਕੇ ਦੱਸਿਆ,”ਧੁੰਦ ਬਹੁਤ ਜ਼ਿਆਦਾ ਹੋਣ ਲੱਗ ਗਈ ਹੈ, ਇਸ ਲਈ ਜੇ ਕੀਤੇ ਜ਼ਰੂਰੀ ਜਾਣਾ ਹੈ ਤਾਂ ਹੀ ਜਾਓ। ਰਾਤ ਦੇ ਸਫ਼ਰ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਸਾਡੀ ਮਜ਼ਬੂਰੀ ਸੀ ਸ਼ੂਟ ਤੋਂ ਆਉਣਾ, ਕਿਉਂਕਿ ਅਗਲੇ ਦਿਨ ਵੀ ਸ਼ੂਟ ਸੀ। ਪਰ ਧੁੰਦ ਇੰਨੀ ਸੀ ਕਿ ਜ਼ੀਰੋ ਵਿਜ਼ੀਬਿਲਟੀ ਸੀ ਤੇ ਸਾਡੇ ਨਾਲ ਹਾਦਸਾ ਵਾਪਰ ਗਿਆ। ਪਰ ਵਾਹਿਗੁਰੂ ਜੀ ਦੀ ਮਿਹਰ ਹੋਈ ਕਿ ਬਚਾਅ ਹੋ ਗਿਆ। ਵਾਹਿਗੁਰੂ ਜੀ ਹਮੇਸ਼ਾ ਸਭ ‘ਤੇ ਮਿਹਰ ਕਰੀਓ…”

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।