ਏਕ ਭਾਰਤ ਸ੍ਰੇਸ਼ਠ ਭਾਰਤ ਰਾਜ ‘ ਪੱਧਰ ਦੇ ਮੁਕਾਬਲੇ ਵਿੱਚ ਸਰਕਾਰੀ ਸਕੂਲ ਦਾਊਂ ਦੀ ਵਿਦਿਆਰਥਣ ਸੰਜਨਾਂ ਨੇ ਲੋਕ ਨਾਚ ਮੁਕਾਬਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ

ਐਜੂਕੇਸ਼ਨ ਪੰਜਾਬ


ਮੋਹਾਲੀ 20 ਦਸੰਬਰ ,ਬੋਲੇ ਪੰਜਾਬ ਬਿਊਰੋ;

ਸਮਗਰਾ ਸਿੱਖਿਆ ਅਧੀਨ ਭਾਰਤ ਵਿੱਚ ਵਿਦਿਆਰਥੀਆਂ ਨੂੰ ਦੂਜੇ ਪ੍ਰਦੇਸ਼ਾਂ ਦੇ ਸੱਭਿਆਚਾਰ,ਸੰਸਕ੍ਰਿਤੀ, ਵਿਰਸੇ ਨਾਲ ਜੋੜਨ ਦੇ ਮੰਤਵ ਨਾਲ ਇਸ ਸਾਲ ਭਾਰਤ ਸਰਕਾਰ ਵੱਲੋਂ 2025-26 ਵਿੱਚ ‘ ਏਕ ਭਾਰਤ ਸ੍ਰੇਸ਼ਠ ਭਾਰਤ ਰਾਜ ‘ ਪੱਧਰ ਦੇ ਮੁਕਾਬਲੇ ਕਰਵਾਏ ਗਏ,। ਹਿਸ ਸਬੰਧੀ ਜਾਣਕਾਰੀ ਦਿੰਦੇ ਹੋਏ  ਸਕੂਲ ਦੀ ਮੁੱਖ ਅਧਿਆਪਕਾ ਸ੍ਰੀਮਤੀ ਕਿਰਨ ਕੁਮਾਰੀ ਜੀ ਨੇ ਦੱਸਿਆ ਕਿ  ਜਿਨ੍ਹਾਂ ਵਿੱਚ ਜਿਲ੍ਹਾ ਸਾਹਿਬਜਾਦਾ ਅਜੀਤ ਸਿੰਘ ਨਗਰ ਦੀ ਸਰਕਾਰੀ ਹਾਈ ਸਕੂਲ ਦਾਊਂ ਦੀ ਦਸਵੀਂ ਜਮਾਤ ਦੀ ਵਿਦਿਆਰਥਣ ਸੰਜਨਾ ਨੇ 9ਵੀਂ ਤੋਂ 12ਵੀਂ ਦੇ ਗਰੁੱਪ ਵਿੱਚ ਲੋਕ ਨਾਚ ਮੁਕਾਬਲੇ ਵਿੱਚ ਪਹਿਲਾ ਸਥਾਨ ਜਿੱਤ ਕੇ ਸਕੂਲ ਦਾਊਂ ਦਾ ਨਾਂ, ਜ਼ਿਲ੍ਹੇ ਦਾ ਨਾਂ ਰਾਜ ਵਿੱਚ ਰੋਸ਼ਨ ਕੀਤਾ | ਵਿਦਿਆਰਥਣ ਸੰਜਨਾ ਨੇ ਗਾਈਡ ਅਧਿਆਪਕਾ ਸ੍ਰੀਮਤੀ ਕੰਵਲਜੀਤ ਕੌਰ ਆਰਟ ਐਂਡ ਕਰਾਫਟ ਅਤੇ ਸ੍ਰੀਮਤੀ ਅੰਜਲੀ ਜੈਨ ਕੰਪਿਊਟਰ ਫੈਕਲਟੀ ਦੀ ਗਾਈਡੈਂਸ ਵਿੱਚ ਆਂਧਰਾ ਪ੍ਰਦੇਸ਼ ਦੇ ਵਣਜਾਰਾ ਲਾਂਬੜੀ ਬਸਤੀ ਦੇ ਲੋਕ ਨਾਚ ਨੂੰ ਬਹੁਤ ਹੀ ਖੂਬਸੂਰਤੀ ਨਾਲ ਪੇਸ਼ ਕੀਤਾ | ਸਕੂਲ ਦੀ ਇਸ ਜਿੱਤ ਦਾ ਸਿਹਰਾ ਜਿਲ੍ਹਾ ਸਿੱਖਿਆ ਅਫ਼ਸਰ ਡਾਕਟਰ ਗਿੰਨੀ ਦੁੱਗਲ ,ਸਕੂਲ ਮੁੱਖ ਅਧਿਆਪਕਾ ਸ੍ਰੀਮਤੀ ਕਿਰਨ ਕੁਮਾਰੀ ਜੀ ਨੂੰ ਜਾਂਦਾ ਹੈ, ਜੋ ਸਕੂਲ ਨੂੰ ਪੜ੍ਹਾਈ ਦੇ ਨਾਲ ਨਾਲ ਸਹਿ -ਵਿੱਦਿਅਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦੇ ਰਹਿੰਦੇ ਹਨ | ਸਿੱਖਿਆ ਵਿਭਾਗ ਨੂੰ ਅਜਿਹੇ ਹੋਣਹਾਰ ਅਧਿਆਪਕਾਂ ਤੇ ਮਾਣ ਹੈ|

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।