ਸੁਸਾਇਟੀ ਪ੍ਰਧਾਨ ਅਮਰਜੀਤ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ 7ਵਾਂ ਖੇਡ ਮੇਲਾ
ਮੋਹਾਲੀ 21 ਦਸੰਬਰ ,ਬੋਲੇ ਪੰਜਾਬ ਬਿਊਰੋ;
ਸੋਸ਼ਲ ਵੈਲਫੇਅਰ ਸਪੋਰਟਸ ਅਤੇ ਸੋਸ਼ਲ ਵੈਲਫੇਅਰ ਸੋਸਾਇਟੀ ਵੱਲੋਂ ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨ ਦੇ ਸਹਿਯੋਗ ਨਾਲ 7ਵਾਂ ਖੇਡ ਮੇਲਾ ਸੁਸਾਇਟੀ ਦੇ ਪ੍ਰਧਾਨ ਅਮਰਜੀਤ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ, ਜਿਸ ਵਿੱਚ ਬਤੌਰ ਮੁੱਖ ਮਹਿਮਾਨ ਵਿਧਾਇਕ ਮੋਹਾਲੀ ਕੁਲਵੰਤ ਸਿੰਘ ਨੇ ਸ਼ਮੂਲੀਅਤ ਕੀਤੀ, ਵਿਧਾਇਕ ਕੁਲਵੰਤ ਸਿੰਘ ਨੇ ਖਿਡਾਰੀਆਂ ਦਾ ਹੌਸਲਾ ਅਫਜਾਈ ਕੀਤੀ, ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਸਭ ਤੋਂ ਪਹਿਲਾਂ ਤਾਂ ਮੈਂ ਸੁਸਾਇਟੀ ਦੇ ਪ੍ਰਧਾਨ ਅਮਰਜੀਤ ਸਿੰਘ ਅਤੇ ਬਲਿੰਦਰ ਸਿੰਘ ਸਮੇਤ ਸੁਸਾਇਟੀ ਦੀ ਪੂਰੀ ਟੀਮ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਤੇ ਨਾਲ ਹੀ ਮੁਬਾਰਕਬਾਦ ਦਿੰਦਾ ਹਾਂ ਕਿ ਅਮਰਜੀਤ ਸਿੰਘ ਅਤੇ ਬਲਿੰਦਰ ਸਿੰਘ ਤੇ ਅਧਾਰਤ ਸਮੁੱਚੀ ਟੀਮ ਦੀ ਤਰਫੋਂ ਪਿਛਲੇ 11 ਵਰਿਆਂ ਤੋਂ ਖੇਡ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜੋ ਕਿ ਖਿਡਾਰੀਆਂ ਦੇ ਲਈ ਵੱਡਾ ਉਪਰਾਲਾ ਹੈ ਕਿ ਇਹ ਵੱਡੀ ਪੱਧਰ ਤੇ ਬੱਚਿਆਂ ਨੂੰ ਖੇਡ ਮੈਦਾਨ ਵੱਲ ਤੋਰਨ ਦੇ ਲਈ ਲੋੜੀਂਦਾ ਮਾਹੌਲ ਤਿਆਰ ਕਰ ਰਹੇ ਹਨ, ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਪੱਕੇ ਤੌਰ ਤੇ ਜੋੜਿਆ ਜਾ ਰਿਹਾ ਹੈ, ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਇਸ ਟੀਮ ਦੇ ਵੱਲੋਂ ਜਿੱਥੇ ਖਿਡਾਰੀਆਂ ਨੂੰ ਲੋੜੀਂਦਾ ਸਮਾਨ ਉਪਲਬਧ ਕਰਵਾਇਆ ਜਾਂਦਾ ਹੈ, ਉਥੇ ਇਹਨਾ ਵੱਲੋਂ ਸੱਭਿਆਚਾਰਕ ਗਤੀਵਿਧੀਆਂ ਸਮੇਤ ਸਮਾਜ ਸੇਵੀ ਸਰਗਰਮੀਆਂ ਵੀ ਲਗਾਤਾਰ ਜਾਰੀ ਰੱਖੀਆਂ ਜਾ ਰਹੀਆਂ ਹਨ, ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਸਵਰਗੀ ਅਮਰੀਕ ਸਿੰਘ ਤਹਿਸੀਲਦਾਰ ਜੋ ਸਾਡੇ ਵਿੱਚ ਅੱਜ ਨਹੀਂ ਹਨ, ਪਰ ਮੈਨੂੰ ਇਹ ਲੱਗਦਾ ਹੈ ਕਿ ਉਹ ਸਾਡੇ ਨੇੜੇ- ਤੇੜੇ ਹੀ ਹਾਜ਼ਰ ਹਨ, ਕਿਉਂਕਿ ਜਿਹੜਾ ਕੰਮ ਉਹਨਾਂ ਨੇ ਲੋਕ ਸੇਵਾ ਦਾ ਸ਼ੁਰੂ ਕੀਤਾ ਸੀ, ਉਸ ਪਰੰਪਰਾ ਨੂੰ ਉਹਨਾਂ ਦੇ ਬੱਚਿਆਂ ਨੇ ਸੰਭਾਲ ਰੱਖਿਆ ਹੈ, ਸਵਰਗੀ ਅਮਰੀਕ ਸਿੰਘ ਤਹਿਸੀਲਦਾਰ 1995 ਦੇ ਵਿੱਚ ਕੌਂਸਲਰ ਬਣੇ ਸਨ, ਅਤੇ ਮੈਂ ਆਪਣੇ ਸ਼ੁਰੂਆਤੀ ਦਿਨਾਂ ਦੇ ਵਿੱਚ ਉਹਨਾਂ ਕੋਲੋਂ ਹੀ ਕੰਮ ਸਿੱਖਿਆ ਹਾਂ, ਕਿਉਂਕਿ ਅਮਰੀਕ ਸਿੰਘ ਤਹਿਸੀਲਦਾਰ ਜੀ ਸ਼ਾਮ ਵੇਲੇ ਆਪਣੇ ਹੱਥ ਵਿੱਚ ਕਾਪੀ ਫੜ ਕੇ ਆਪਣੇ ਵਾਰਡ ਦਾ ਚੱਕਰ ਲਗਾ ਕੇ ਉਥੋਂ ਦੀਆਂ ਸਮੱਸਿਆਵਾਂ ਕਾਪੀ ਤੇ ਲਿਖ ਕੇ ਉਹਨਾਂ ਦਾ ਹੱਲ ਕਰਦੇ ਸਨ ਅਤੇ ਹਰ ਗਲੀ ਅਤੇ ਨੁੱਕੜ ਵੱਲ ਵੇਖਦੇ ਸਨ ਕਿ ਕਿਹੜੀ ਗਲੀ ਖਰਾਬ ਹੈ ਜਾਂ ਕਿਸ ਤੇ ਲਾਈਟ ਜਾਂ ਕੋਈ ਬੱਲਬ ਖਰਾਬ ਹੈ, ਉਸ ਨੂੰ ਤੁਰੰਤ ਉਹ ਠੀਕ ਕਰਵਾਉਂਦੇ ਸਨ, ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਅਜਿਹੇ ਖੇਡ ਮੇਲੇ ਪਿੰਡਾਂ ਦੇ ਵਿੱਚ ਤਾਂ ਉਹਨਾਂ ਬਹੁਤ ਦੇਖੇ ਹਨ ਅਤੇ ਰੋਜ਼ਾਨਾ ਹੀ ਘੱਟੋ- ਘੱਟ ਇੱਕ ਖੇਡ ਮੇਲੇ ਤੇ ਉਹ ਸ਼ਾਮਿਲ ਵੀ ਹੁੰਦੇ ਹਨ, ਪਰੰਤੂ ਸ਼ਹਿਰ ਦੇ ਵਿੱਚ ਖੇਡ ਮੇਲਾ ਕਰਵਾਉਣਾ, ਉਹ ਵੀ ਮੋਹਾਲੀ ਵਰਗੇ ਸ਼ਹਿਰ ਦੇ ਵਿੱਚ, ਇਹ ਆਪਣੇ ਆਪ ਵਿੱਚ ਇੱਕ ਵਿਲੱਖਣ ਗੱਲ ਹੈ, ਇਸ ਉਪਰਾਲੇ ਦੇ ਲਈ ਅਮਰਜੀਤ ਸਿੰਘ ਬਲਿੰਦਰ ਸਿੰਘ ਤੇ ਅਧਾਰਿਤ ਪੂਰੀ ਟੀਮ ਵਧਾਈ ਦੀ ਪਾਤਰ ਹੈ ਅਤੇ ਮੇਰੀ ਇਹਨਾਂ ਨੂੰ ਅਪੀਲ ਵੀ ਹੈ ਕਿ ਉਹ ਹੋਰਨਾ ਸੈਕਟਰਾਂ ਅਤੇ ਫੇਜ਼ਾਂ ਵਿੱਚ ਦੇ ਵਿੱਚ ਜਾ ਕੇ ਅਜਿਹੇ ਖੇਡ ਮੇਲਿਆਂ ਦਾ ਆਯੋਜਨ ਕਰਨ ਤਾਂ ਕਿ ਨੌਜਵਾਨਾਂ ਨੂੰ ਖੇਡ ਖੇਡਣ ਨਾਲ ਜੋੜਿਆ ਜਾ ਸਕੇ, ਇਸ ਮੌਕੇ ਤੇ ਪ੍ਰਧਾਨ ਅਮਰਜੀਤ ਸਿੰਘ ਤੋਂ ਇਲਾਵਾ ਬਲਿੰਦਰ ਸਿੰਘ, ਡਾਕਟਰ ਕੁਲਦੀਪ ਸਿੰਘ, ਜਗਜੀਤ ਸਿੰਘ ਗੋਬਿੰਦਗ੍ਹੜ , ਹਰਪਾਲ ਸਿੰਘ ਚੰਨਾਂ, ਗੁਰਪ੍ਰੀਤ ਸਿੰਘ ਕੁਰੜਾ , ਧਰਮਪ੍ਰੀਤ ਸਿੰਘ ਪੰਚ, ਵੀ ਹਾਜ਼ਰ ਸਨ,












