ਮੀਟਰ ਰੀਡਰਾ ਦੀ ਹੜਤਾਲ 35 ਦਿਨਾ ਤੋ ਚੱਲ ਰਹੀ ਹੈ ਵਿਭਾਗ ਹੱਲ ਕੱਢਣ ਵਿੱਚ ਅਸਫ਼ਲ
ਪਟਿਆਲਾ,22, ਦਸੰਬਰ (ਮਲਾਗਰ ਖਮਾਣੋਂ);
ਪਾਵਰਕਾਮ ਦੇ ਆਊਟਸੋਰਸ ਸਪੋਟ ਬਿਲਿੰਗ ਮੀਟਰ ਰੀਡਰਾ ਦੀ ਹੜਤਾਲ ਪਿਛਲੇ 35 ਦਿਨਾਂ ਤੋ ਚੱਲ ਰਹੀ ਹੈ।ਤਨਖਾਹਾਂ ਨਾਮਾਤਰ ਮਿਲਦੀਆਂ ਹਨ ਜਿਸ ਸਬੰਧੀ ਜਥੇਬੰਦੀ ਵੱਲੋ ਵਿਭਾਗ ਦੇ ਉੱਚ ਅਧਿਕਾਰੀਆ ਦੇ ਧਿਆਨ ਵਿੱਚ ਪਿਛਲੇ ਕਈ ਸਾਲਾਂ ਤੋ ਲਿਖਤੀ ਮੰਗ ਪੱਤਰਾ ਰਾਹੀ ਲਿਆਂਦਾ ਜਾ ਰਿਹਾ ਹੈ,ਪਰੰਤੂ ਇਸ ਮੰਗ ਦਾ ਹੱਲ ਨਹੀਂ ਹੋ ਰਿਹਾ ਹੈ । ਮਜਬੂਰਨ ਮੀਟਰ ਰੀਡਰਾ ਦੀ ਆਰਥਿਕ ਤੰਗੀ ਦੇ ਚੱਲਦਿਆ ਬਿਜਲੀ ਦੇ ਬਿੱਲ ਕੱਢਣ ਦਾ ਕੰਮ ਬੰਦ ਹੋ ਗਿਆ ਹੈ।ਮੀਟਰਾ ਦੀ ਰਿਡਿੰਗ ਲਏ ਬਿਨਾ ਹੀ ਬਿਜਲੀ ਦੇ ਬਿੱਲ ਐਵਰੇਜ ਦੇ ਆਉਣਗੇ। ਹੜਤਾਲ ਦੌਰਾਨ ਵਿਭਾਗ ਵੱਲੋਂ ਜਥੇਬੰਦੀ ਨਾਲ ਮੀਟਿੰਗਾਂ ਵੀ ਕੀਤੀਆਂ ਗਈਆਂ । ਵਿਭਾਗ ਦੇ ਉੱਚ ਅਧਿਕਾਰੀਆ ਵੱਲੋ ਮੀਟਰ ਰੀਡਰਾ ਨੂੰ ਲੇਬਰ ਕਾਨੂੰਨਾ ਤੋ ਘੱਟ ਮਿਲਦੀ ਤਨਖਾਹ ਸਬੰਧੀ ਕੋਈ ਵੀ ਠੋਸ ਕਦਮ ਨਹੀ ਚੁੱਕੀਆਂ ਜਾ ਰਿਹਾ ਹੈ।ਮੀਟਰ ਰੀਡਰਾ ਨੂੰ ਵਰਕ ਆਰਡਰ ਅਤੇ ਲੇਵਰ ਕਾਨੂੰਨਾ ਤੋ ਘੱਟ ਮਿਲ ਰਹੀ ਤਨਖਾਹ ਦਾ ਮੁੱਦਾ ਜਦੋ ਵੀ ਜਥੇਬੰਦੀ ਦੇ ਆਗੂਆਂ ਵੱਲੋ ਉੱਚ ਅਧਿਕਾਰੀਆ ਦੇ ਧਿਆਨ ਵਿੱਚ ਲਿਖਤੀ ਲਿਆਂਦਾ ਜਾਦਾ ਹੈ ਤਾ ਜਥੇਬੰਦੀ ਨੂੰ ਜੁਬਾਨੀ ਤੌਰ ਤੇ ਇਹ ਕਹਿ ਦਿੱਤਾ ਜਾਦਾ ਹੈ ਕਿ ਮੀਟਰ ਰੀਡਰ ਨੂੰ ਤਨਖਾਹ ਪ੍ਤੀ ਬਿੱਲ ਦੇ ਹਿਸਾਬ ਨਾਲ ਦਿੱਤੀ ਜਾਦੀ ਹੈ।ਪ੍ਰਤੀ ਬਿੱਲ ਨਾਲ ਤਨਖਾਹ ਦੇਣ ਦਾ ਜਿਕਰ ਵਰਕ ਆਰਡਰ ਵਿੱਚ ਵੀ ਨਹੀ ਹੈ। ਮੀਟਰ ਰੀਡਰ ਇਸ ਗੱਲ ਤੋ ਪੇ੍ਸ਼ਾਨ ਹਨ ਕਿ ਉਹ ਇਸ ਮਹਿੰਗਾਈ ਵਿੱਚ ਪ੍ਤੀ ਮਹੀਨਾ 4 ਤੋ 5 ਹਜਾਰ ਤਨਖਾਹ ਨਾਲ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਕਿਸ ਤਰ੍ਹਾਂ ਕਰਨ। ਜਥੇਬੰਦੀ ਦੇ ਸੂਬਾ ਪ੍ਰਧਾਨ ਜਤਿੰਦਰ ਸਿੰਘ ਭੰਗੂ ਵੱਲੋ ਪੈ੍ਸ ਨਾਲ ਗੱਲਬਾਤ ਕਰਦਿਆਂ ਦੱਸਿਆ ਗਿਆ ਕਿ ਮੀਟਰ ਰੀਡਰਾ ਦੀਆਂ ਤਨਖਾਹਾਂ ਵਿੱਚ ਹੋ ਰਹੇ ਭਿ੍ਸ਼ਟਾਚਾਰ, ਸ਼ੋਸ਼ਣ ਅਤੇ ਧੱਕੇਸਾਹੀ ਸਬੰਧੀ ਵਿਭਾਗ ਦੇ ਅਧਿਕਾਰੀਆਂ ਦੇ ਧਿਆਨ ਵਿੱਚ ਕਈ ਵਾਰ ਲਿਖਤੀ ਅਤੇ ਜੁਬਾਨੀ ਤੌਰ ਤੇ ਲਿਆਂਦਾ ਜਾ ਚੁੱਕਾ ਹੈ।ਮੀਟਰ ਰੀਡਰਾ ਦੀ ਲਗਭਗ 10 ਮਹੀਨਿਆਂ ਦੀ ਤਨਖਾਹ ਵੀ ਜਾਰੀ ਨਹੀ ਕੀਤੀ ਜਾ ਰਹੀ ਹੈ।ਇੱਥੋ ਤੱਕ ਕਿ ਬਿਜਲੀ ਦੇ ਬਿੱਲ ਬਣਾਉਣ ਲਈ ਵਰਤੋ ਹੋਣ ਵਾਲੇ ਮੋਬਾਈਲ ਅਤੇ ਨੈਟਵਰਕ ਨੂੰ ਆਪਣੀ ਜੇਬ ਵਿੱਚੋਂ ਕੀਤਾ ਜਾਦਾ ਹੈ।ਫੀਲਡ ਵਿੱਚ ਕੰਮ ਕਰਨ ਲਈ ਪੈਟਰੋਲ ਖਰਚ ਵੀ ਮੀਟਰ ਰੀਡਰ ਵੱਲੋ ਆਪਣੀ ਜੇਬ ਵਿੱਚੋਂ ਕੀਤਾ ਜਾਦਾ ਹੈ।
ਸਮਾਰਟ ਮੀਟਰ ਲਗਾਉਣ ਦਾ ਵਿਰੋਧ ਵੀ ਜਥੇਬੰਦੀ ਵੱਲੋ ਕੀਤਾ ਜਾ ਰਿਹਾ ਹੈ। ਕਿਉਂਕਿ ਜਿੱਥੇ ਸਮਾਰਟ ਮੀਟਰਾ ਨਾਲ ਪੰਜਾਬ ਦੇ ਲੋਕਾਂ ਤੇ ਆਰਥਿਕ ਬੋਝ ਪਵੇਗਾ ਉੱਥੇ ਹੀ ਪੰਜਾਬ ਦੇ ਹਜਾਰਾਂ ਨੌਜਵਾਨਾਂ ਦਾ ਰੋਜਗਾਰ ਵੀ ਖਤਮ ਹੋਵੇਗਾ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਦੇ ਕਿਸਾਨ ਆਗੂ ਬਲਰਾਜ ਜੋਸ਼ੀ, ਰਣਜੀਤ ਸਿੰਘ, ਅਵਤਾਰ ਸਿੰਘ,ਲਖਵਿੰਦਰ ਸਿੰਘ,ਹਰਜੀਤ ਸਿੰਘ,ਸੂਬਾ ਪ੍ਰਧਾਨ ਜਤਿੰਦਰ ਸਿੰਘ ਭੰਗੂ ,ਉਪ ਪ੍ਰਧਾਨ ਗੁਰਵਿੰਦਰ ਸਿੰਘ ਕਾਹਲੋਂ ਉਪ ਪ੍ਰਧਾਨ ਜਗਸੀਰ ਸਿੰਘ, ਸਕੱਤਰ ਗੁਰਦੀਪ ਸਿੰਘ ,ਮੁੱਖ ਸਲਾਹਕਾਰ ਜਸਵਿਦਰ ਸਿੰਘ, ਖਜਾਨਚੀ ਮਨਜਿੰਦਰ ਸਿੰਘ,ਖਜਾਨਚੀ ਕਿ੍ਸ਼ਨ ਕੁਮਾਰ, ਸਮੂਹ ਡਵੀਜ਼ਨ ਪ੍ਧਾਨ ਅਤੇ ਮੀਟਰ ਰੀਡਰ ਵੱਡੀ ਗਿਣਤੀ ਵਿੱਚ ਹਾਜਿਰ ਸਨ।












