ਫੀਲਡ ਕਾਮਿਆਂ ਨੇ ਕਾਰਜਕਾਰੀ ਇੰਜੀਨੀਅਰ ਸੀਵਰੇਜ ਬੋਰਡ ਮੰਡਲ ਨੰ:2 ਬਠਿੰਡਾ ਦੇ ਖਿਲਾਫ ਕੀਤੀ ਰੋਸ ਰੈਲੀ

ਪੰਜਾਬ

ਰੈਲੀ ਦੌਰਾਨ ਮੁੱਖ ਇੰਜਨੀਅਰ ਤੇ ਕਾਰਜਕਾਰੀ ਇੰਜੀਨੀਅਰ ਦੇ ਵਿਸ਼ਵਾਸ ਤੋਂ ਬਾਅਦ ਰੈਲੀ ਕੀਤੀ ਸਮਾਪਤ


ਬਠਿੰਡਾ 23 ਦਸੰਬਰ ,ਬੋਲੇ ਪੰਜਾਬ ਬਿਊਰੋ;

ਪੀ ਡਬਲਿਯੂ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ ਯੂਨੀਅਨ ਬਰਾਂਚ ਸੀਵਰੇਜ ਬੋਰਡ ਬਠਿੰਡਾ ਦੇ ਫੀਲਡ ਕਾਮਿਆਂ ਨੇ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਮੰਡਲ ਨੰਬਰ ਦੋ ਬਠਿੰਡਾ ਦੇ ਖਿਲਾਫ ਰੋਸ ਰੈਲੀ ਕੀਤੀ ਕਿਉਂਕਿ ਫੀਲਡ ਕਰਮਚਾਰੀਆਂ ਦੀਆਂ ਮੰਗਾਂ ਲੰਮੇ ਸਮੇਂ ਤੋਂ ਲਟਕਾਈਆਂ ਜਾ ਰਹੀਆਂ ਹਨ ਕੋਟ ਫੱਤਾ ਮੰਡੀਆਂ ਦੇ ਕਰਮਚਾਰੀਆਂ ਨੂੰ ਅੱਠ-ਅੱਠ ਮਹੀਨਿਆਂ ਤੋਂ ਤਨਖਾਹਾਂ ਅਤੇ ਡੇਢ ਤੋਂ ਦੋ ਸਾਲ ਦਾ ਜੀਪੀਐਫ ਵੀ ਜਮਾਂ ਨਹੀਂ ਕਰਵਾਇਆ ਜਾ ਰਿਹਾ ਇਸ ਦੇ ਨਾਲ 50,30,20 ਅਨੁਪਾਤ ਅਨੁਸਾਰ ਗਰੇਡੇਸ਼ਨ ਨਹੀਂ ਕੀਤੀ ਜਾ ਰਹੀ ਫੀਲਡ ਕਰਮਚਾਰੀਆਂ ਦੇ ਕੇਡਰ ਬਦਲਣ ਸਬੰਧੀ ਆਡਿਟ ਅਤਰਾਜਾਂ ਨੂੰ ਜਾਣ ਬੁਝ ਕੇ ਦੂਰ ਨਹੀਂ ਕਰਵਾਇਆ ਜਾ ਰਿਹਾ ਰਿਟਾਇਰਡ ਕਰਮਚਾਰੀਆਂ ਦੇ ਨੂੰ ਉਹਨਾਂ ਦੇ ਬਣਦੇ ਬਕਾਏ ਲੰਮੇ ਸਮੇਂ ਤੋਂ ਨਹੀਂ ਦਿੱਤੇ ਜਾ ਰਹੇ ਅੱਜ ਦੀ ਰੋਸ ਰੈਲੀ ਦੀ ਸੰਬੋਧਨ ਕਰਦਿਆਂ ਬਰਾਂਚ ਪ੍ਰਧਾਨ ਦਰਸ਼ਨ ਸ਼ਰਮਾ,ਜਰਨਲ ਸਕੱਤਰ ਹਰਪ੍ਰੀਤ ਸਿੰਘ ਜਿਲਾ ਆਗੂ ਹਰਨੇਕ ਸਿੰਘ ਗਹਿਰੀ,ਸੁਖਚੈਨ ਸਿੰਘ,ਕਿਸ਼ੋਰ ਚੰਦ ਗਾਜ,ਗੁਰਮੀਤ ਸਿੰਘ

ਭੋਡੀਪੁਰਾ,ਸੁਨੀਲ ਕੁਮਾਰ, ਸੁਖਮੰਦਰ ਸਿੰਘ,ਕ੍ਰਿਸ਼ਨ ਕੁਮਾਰ ਕੋਟ ਫੱਤਾ,ਕੁਲਦੀਪ ਸਿੰਘ,ਗੁਰਚਰਨ ਸਿੰਘ ਨੇ ਕਿਹਾ ਕਿ ਫੀਲਡ ਕਰਮਚਾਰੀਆਂ ਦੀਆਂ ਮੰਗਾਂ ਨੂੰ ਦਾ ਮੰਡਲ ਦਫਤਰ ਵੱਲੋਂ ਨਿਪਟਾਰਾ ਨਹੀਂ ਕੀਤਾ ਜਾ ਰਿਹਾ ਜਿਸ ਕਾਰਨ ਫੀਲਡ ਕਰਮਚਾਰੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਰੈਲੀ ਤੋਂ ਬਾਅਦ ਮੁੱਖ ਇੰਜਨੀਅਰ ਦੱਖਣ ਸੀਵਰੇਜ ਬੋਰਡ ਬਠਿੰਡਾ ਦੇ ਦਫਤਰ ਤੱਕ ਰੋਸ ਮਾਰਚ ਕਰਕੇ ਮੁੱਖ ਇੰਜਨੀਅਰ ਨੂੰ ਮੰਗ ਪੱਤਰ ਦੇ ਕੇ ਮੰਗਾਂ ਦਾ ਜਲਦੀ ਨਿਪਟਾਰਾ ਕਰਨ ਦਾ ਲਈ ਕਿਹਾ ਗਿਆ ਮੁੱਖ ਇੰਜਨੀਅਰ ਸੀਵਰੇਜ ਬੋਰਡ ਤੇ ਰੈਲੀ ਦੌਰਾਨ ਕਾਰਜਕਾਰੀ ਇੰਜੀਨੀਅਰ ਸੀਵਰੇਜ ਬੋਰਡ ਮੰਡਲ ਨੰਬਰ ਦੋ ਬਠਿੰਡਾ ਨੇ ਜਥੇਬੰਦੀ ਨੂੰ ਵਿਸ਼ਵਾਸ ਦਵਾਇਆ ਕਿ ਕੇਸ ਮੁੱਖ ਦਫਤਰ ਨੂੰ ਤਨਖਾਹਾਂ ਦੇ ਨਿਪਟਾਰੇ ਲਈ ਭੇਜਿਆ ਗਿਆ ਹੈ ਜਲਦੀ ਸਮੁੱਚੀਆਂ ਤਨਖਾਹਾਂ ਦਾ ਨਿਪਟਾਰਾ ਕਰ ਦਿੱਤਾ ਜਾਵੇਗਾ ਅਤੇ ਹੋਰ ਮੰਗਾਂ ਜਲਦੀ ਉੱਚ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਅਤੇ ਕਾਰਪੋਰੇਸ਼ਨ ਤੋਂ ਫੰਡ ਪ੍ਰਾਪਤ ਕਰਕੇ ਰਿਟਾਇਰ ਮੁਲਾਜ਼ਮਾਂ ਦੇ ਮਸਲੇ ਕੇਡਰ ਬਦਲਣ ਸੰਬੰਧੀ, ਅਤੇ 50,30,20 ਅਨੁਪਾਤ ਅਨੁਸਾਰ ਮਸਲਾ ਜਲਦੀ ਹੱਲ ਕਰਨ ਦਾ ਜਥੇਬੰਦੀ ਨੂੰ ਭਰੋਸਾ ਦਵਾਇਆ ਉਚ ਅਧਿਕਾਰੀਆਂ ਦੇ ਭਰੋਸੇ ਤੋਂ ਬਾਅਦ ਰੈਲੀ ਖਤਮ ਕਰਦਿਆਂ ਆਗੂਆਂ ਨੇ ਕਿਹਾ ਕਿ ਅਧਿਕਾਰੀਆਂ ਵੱਲੋਂ ਦਿੱਤੇ ਗਏ 15 ਦਿਨਾਂ ਦੇ ਸਮੇਂ ਦੌਰਾਨ ਜੇਕਰ ਸੀਵਰੇ ਬੋਰਡ ਮੁਲਾਜ਼ਮਾਂ ਦੇ ਮਸਲੇ ਹੱਲ ਨਾਂ ਕੀਤੇ ਗਏ ਤਾਂ ਦੁਬਾਰਾ ਕਾਰਜਕਾਰੀ ਇੰਜਨੀਅਰ, ਨਿਗਰਾਨ ਦਫਤਰ ਤੇ ਮੁੱਖ ਇੰਜਨੀਅਰ ਦੱਖਣ ਬਠਿੰਡਾ ਵਿਖੇ ਰੋਸ ਰੈਲੀ ਕੀਤੀ ਜਾਵੇਗੀ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।