ਮੋਹਾਲੀ 23 ਦਸੰਬਰ ,ਬੋਲੇ ਪੰਜਾਬ ਬਿਊਰੋ;
ਧੰਨ ਧੰਨ ਮਾਤਾ ਗੁਜਰ ਕੌਰ ਜੀ ਚਾਰ ਸਾਹਿਬਜ਼ਾਦਿਆਂ ਅਤੇ ਸਮੂਹ ਸ਼ਹੀਦਾਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਸਮਾਗਮ ਦਾ ਆਯੋਜਨ ਗੁਰਦੁਆਰਾ ਨਾਨਕ ਦਰਬਾਰ ਸਾਹਿਬ ਸੈਕਟਰ 90-91 ਮੋਹਾਲੀ ਵਿਖੇ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ,ਗੁਰਦੁਆਰਾ ਨਾਨਕ ਦਰਬਾਰ ਸਾਹਿਬ ਦੀਆਂ ਸੰਗਤਾਂ ਦੇ ਸ਼ਹੀਦੀ ਸਮਾਗਮ ਮਨਾ ਰਹੀਆਂ ਹਨ ਉੱਥੇ ਬੱਚਿਆਂ ਨੂੰ ਆਪਣੇ ਵਿਰਸੇ ਤੇ ਇਤਿਹਾਸ ਨਾਲ ਜੋੜਨ ਦੇ ਉਪਰਾਲੇ ਵੀ ਹੋ ਰਹੇ ਹਨ ਤੁਸੀਂ ਦੇਖ ਰਹੇ ਹੋ ਬੱਚੇ ਗੁਰਬਾਣੀ ਦਾ ਕੀਰਤਨ ਬਾਣੀ ਕਵਿਤਾਵਾਂ ਤੇ ਧਾਰਮਿਕ ਗੀਤ ਤੇ ਕੁੱਝ ਬੱਚਿਆਂ ਨੇ ਇਤਿਹਾਸ ਦੇ ਵਰਕੇ ਵੀ ਫਰੋਲੇ ਉੱਥੇ ਸਮਾਗਮ ਦੀ ਸਮਾਪਤੀ ਤੇ ਅਰਦਾਸ ਵੀ ਮਹਿਤਾਬ ਸਿੰਘ ਨਾਮ ਦੇ ਬੱਚੇ ਨੇ ਗੁਰੂ ਮਹਾਰਾਜ ਅੱਗੇ ਅਰਦਾਸ ਕੀਤੀ, ਸਮਾਗਮ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਸਟੇਟ ਐਵਾਰਡੀ ਅਤੇ ਗੁਰੂ ਪੰਥ ਦੇ ਦਾਸ-‘ ਫੂਲਰਾਜ ਸਿੰਘ ਹੋਰਾਂ ਦੱਸਿਆ ਕਿ ਸਮਾਗਮ ਦੇ ਦੌਰਾਨ 65 ਬੱਚਿਆਂ ਨੇ ਹਿੱਸਾ ਲਿਆ ਜਿਨਾਂ ਨੇ ਸ਼ਬਦ ਗਾਇਨ, ਪਾਠ ,ਧਾਰਮਿਕ ਗੀਤ ਕਵਿਤਾ ਦੇ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਉਹਨਾਂ ਦੱਸਿਆ ਕਿ ਇਸ ਵਿੱਚ ਜੇਤੂ ਬੱਚਿਆਂ ਨੂੰ ਕੁਲਵੰਤ ਸਿੰਘ ਵਿਧਾਇਕ ਮੋਹਾਲੀ ਦੇ ਵੱਲੋਂ 25 ਦਸੰਬਰ ਨੂੰ ਗਤਕੇ ਵਾਲੀ ਸਥਾਨ ਤੇ ਇਨਾਮ ਤਕਸੀਮ ਕੀਤੇ ਜਾਣਗੇ, ਉਹਨਾਂ ਦੱਸਿਆ ਕਿ ਬੱਚਿਆਂ ਦੇ ਗੁਰਮਤ ਲਿਖਤੀ ਮੁਕਾਬਲਿਆਂ ਦੇ ਵਿੱਚ ਪਹਿਲੇ ਗਰੁੱਪ ਵਿੱਚ 10 ਸਾਲ ਦੀ ਉਮਰ ਤੱਕ ਦੇ ਜਦ ਕਿ ਦੂਸਰੇ ਗਰੁੱਪ ਵਿੱਚ 15 ਸਾਲ ਤੱਕ ਦੀ ਉਮਰ ਦੇ ਬੱਚਿਆਂ ਦੇ 24 ਦਸੰਬਰ ਨੂੰ ਕਰਵਾਏ ਜਾ ਰਹੇ ਹਨ, ਫੂਲਰਾਜ ਸਿੰਘ

ਹੋਰਾਂ ਦੱਸਿਆ ਕਿ 24 ਦਸੰਬਰ ਨੂੰ ਹੀ ਸ਼ਾਮ ਸਵਾ 6 ਵਜੇ ਤੋਂ 7 ਵਜੇ ਤੱਕ ਭਾਈ ਰਮਨਦੀਪ ਸਿੰਘ ਜੀ ਹਜੂਰੀ ਰਾਗੀ ਗੁਰਦੁਆਰਾ ਨਾਨਕ ਦਰਬਾਰ ਅਤੇ ਭਾਈ ਦਵਿੰਦਰ ਸਿੰਘ ਜੀ ਖਾਲਸਾ ਸੁਹਾਣੇ ਵਾਲੇ ਸ਼ਾਮ 7 ਵਜੇ ਤੋ ਸਵਾ 8 ਵਜੇ ਤੱਕ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ, ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਗੁਰਦੁਆਰਾ ਨਾਨਕ ਦਰਬਾਰ ਪ੍ਰਬੰਧਕ ਕਮੇਟੀ ਵੱਲੋਂ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਧੰਨ ਧੰਨ ਮਾਤਾ ਗੁਜਰ ਕੌਰ ਜੀ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਧਾਰਮਿਕ ਸਮਾਗਮ ਦਾ ਆਯੋਜਨ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਦੇ ਤਹਿਤ ਵਿਸ਼ਾਲ ਖਾਲਸਾ ਪਰੇਡ ਵੀ ਵੱਖ-ਵੱਖ ਸੈਕਟਰਾਂ ਦੇ ਵਿੱਚੋਂ ਦੀ ਨਿਕਲੀ ਜਿਸ ਵਿੱਚ ਬੱਚਿਆਂ ਨੂੰ ਬੱਚਿਆਂ ਜਿਸ ਵਿੱਚ ਨੌਜਵਾਨਾਂ ਦੇ ਲਈ ਦਸਤਾਰਾਂ ਦਾ ਲੰਗਰ ਲਗਾਇਆ ਗਿਆ ਅਤੇ ਸੰਗਤਾਂ ਵੱਲੋਂ ਬੜੀ ਸ਼ਰਧਾ ਦੇ ਨਾਲ ਖਾਲਸਾ ਪਰੇਡ ਵਿੱਚ ਹਿੱਸਾ ਲਿਆ ਗਿਆ, ਇਸ ਮੌਕੇ ਤੇ ਗੁਰਮੀਤ ਸਿੰਘ ਸੈਣੀ, ਨਿਹਾਲ ਸਿੰਘ ਵਿਰਕ, ਗੁਰਦੀਪ ਸਿੰਘ ਟਿਵਾਣਾ, ਵਿਕਰਮ ਸਿੰਘ ਹਰਪਾਲ ਸਿੰਘ, ਪਲਵਿੰਦਰ ਸਿੰਘ ਗੋਰਾਇਆ, ਕੁਲਦੀਪ ਸਿੰਘ, ਬਲਵੰਤ ਰਾਏ ਗਾਬਾ, ਤਰਲੋਚਨ ਸਿੰਘ, ਬਚਿੱਤਰ ਸਿੰਘ, ਗੁਰਬੀਰ ਸਿੰਘ , ਵੀ ਹਾਜ਼ਰ ਸਨ












