ਢਾਡੀ ਬੀਬੀ ਦਲੇਰ ਕੌਰ ਨਾਲ ਕੀਤਾ ਗਿਆ ਦੁਰਵਿਵਹਾਰ ਨਿੰਦਾਜਨਕ : ਬੀਬੀ ਰਣਜੀਤ ਕੌਰ

ਨੈਸ਼ਨਲ ਪੰਜਾਬ

ਨਵੀਂ ਦਿੱਲੀ 25 ਦਸੰਬਰ (ਮਨਪ੍ਰੀਤ ਸਿੰਘ ਖਾਲਸਾ):-

ਢਾਡੀਆਂ ਦੀ ਵਿਰਾਸਤ ਦਾ ਬੁੱਟਾ ਮੀਰੀ ਪੀਰੀ ਦੇ ਮਾਲਕ ਛੇਵੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਜੀ ਨੇ ਅਪਣੇ ਹੱਥੀਂ ਲਾਇਆ ਹੈ ਅਤੇ ਢਾਡੀਆਂ ਨੂੰ ਗੁਰੂ ਘਰ ਵਿੱਚ ਨਿਵਾਜਿਆ ਹੈ । ਦਿੱਲੀ ਕਮੇਟੀ ਦੇ ਸੀਨੀਅਰ ਮੈਂਬਰ ਬੀਬੀ ਰਣਜੀਤ ਕੌਰ ਨੇ ਕਿਹਾ ਕਿ ਢਾਡੀ ਕੌਮੀ ਇਤਿਹਾਸ ਅਤੇ ਜਜ਼ਬਾਤਾਂ ਨੂੰ ਬੀਰ ਰਸ ਦੇ ਨਾਲ ਪ੍ਰਸੰਗਾ ਰਾਹੀਂ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਦੇ ਹਨ । ਪੰਥ ਕੌਮ ਦੇ ਢਾਡੀਆਂ ਪ੍ਰਚਾਰਕਾਂ ਤੋ ਇਹ ਹੀ ਸੁਣਦਾ ਆ ਰਿਹਾ ਹੈ ਕਿ ਬਾਬਾ ਜੀਵਨ ਸਿੰਘ ਜੀ ਰੰਘਰੇਟਾ ਸਰਸਾ ਨਦੀ ਦੇ ਕੰਢੇ ਸ਼ਹੀਦ ਹੋ ਗਏ ਸਨ ਅਤੇ ਕਲਗ਼ੀਧਰ ਦਸਮੇਸ ਪਿਤਾ ਜੀ ਨੇ ਚਮਕੌਰ ਦੀ ਕੱਚੀ ਗੜੀ ਵਿੱਚ ਕਲਗੀ ਭਾਈ ਸੰਗਤ ਸਿੰਘ ਜੀ ਨੂੰ ਹੀ ਦਿੱਤੀ ਹੈ । ਵਿਦਵਾਨਾਂ ਦਾ ਲਿਖਿਆ ਇਤਹਾਸ ਹੀ, ਬੀਬੀ ਦਲੇਰ ਕੌਰ ਜੀ ਜਾਂ ਬਾਕੀ ਢਾਡੀਆਂ ਨੁੰ ਪਰਾਪਰਤ ਹੋਇਆ ਊਹਨਾ ਨੇ ਅੱਗੇ ਸੰਗਤਾਂ ਨੂੰ ਸਨਾਊਣਾ ਸ਼ੁਰੂ ਕਰ ਦਿੱਤਾ । ਕੌਮ ਵਿੱਚ ਪਹਿਲਾਂ ਹੀ ਬਹੁਤ ਵਿਵਾਦ ਹਨ ਸਾਨੂੰ ਹੋਰ ਵਿਵਾਦ ਖੜੇ ਕਰਨ ਤੋਂ ਬਚਣਾ ਚਾਹੀਦਾ ਹੈ । ਬੀਬੀ ਦਲੇਰ ਕੌਰ ਦਾ ਇਸ ਕਿਸਮ ਦੇ ਮਸਲਿਆਂ ਨੂੰ ਲੈ ਕੇ ਅਪਮਾਨ ਕਰਨਾ ਬਿੱਲਕੁੱਲ ਗਲਤ ਹੈ । ਮਸਾਂ ਤਾਂ ਲੜਕੀਆਂ ਢਾਡੀ ਖੇਤਰ ਵਿੱਚ ਆਉਣ ਲੱਗੀਆਂ ਹਨ ਜੇ ਅਸੀਂ ਊਹਨਾ ਦਾ ਇਸ ਤਰਾ ਅਪਮਾਨ ਕਰਨ ਲੱਗ ਪਏ ਫਿਰ ਕੱਲ ਨੂੰ ਕਿਹੜੀ ਲੜਕੀ ਢਾਡੀ ਖੇਤਰ ਵਿੱਚ ਆਏਗੀ । ਇਸ ਲਈ ਪੰਥ ਵਿਚ ਵਿਵਾਦ ਖੜੇ ਕਰਣ ਵਾਲਿਆਂ ਨੂੰ ਬੇਨਤੀ ਹੈ ਕਿ ਕੌਈ ਵੀਂ ਮਸਲਾ ਹੋਏ ਓਸ ਨੂੰ ਮਿਲ਼ ਬੈਠ ਕੇ ਵਿਚਾਰ ਚਰਚਾ ਕਰਣ ਰਾਹੀਂ ਨਿਬੇੜ ਲੈਣਾ ਚਾਹੀਦਾ ਹੈ ਜੇ ਕਰ ਵਿਚਾਰਾਂ ਰਾਹੀਂ ਨਾ ਨਿਬੜ ਸਕੇ ਫਿਰ ਅਕਾਲ ਤਖਤ ਸਾਹਿਬ ਅੱਗੇ ਮਸਲੇ ਨੂੰ ਪੇਸ਼ ਕਰਨਾ ਚਾਹੀਦਾ ਹੈ ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।