ਮੋਹਾਲੀ 28 ਦਸੰਬਰ ,ਬੋਲੇ ਪੰਜਾਬ ਬਿਊਰੋ:
ਜਿਲਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਦੀ ਅਦਾਲਤ ਵੱਲੋਂ ਇੱਕ ਵਿਅਕਤੀ ਨੂੰ ਜਾਅਲੀ ਨੋਟ ਮਾਮਲੇ ਵਿੱਚ ਇੱਕ ਸਾਲ ਦੀ ਕੈਦ ਤੇ 5000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ। ਜ਼ਿਲਾ ਅਤੇ ਸੈਸ਼ਨ ਜੱਜ ਅਤੁਲ ਕਸਾਨਾ ਦੀ ਅਦਾਲਤ ਨੇ ਇਹ ਸਜ਼ਾ 8 ਸਾਲ ਪਹਿਲਾਂ 16 ਸਤੰਬਰ 2017 ਨੂੰ ਲਾਲੜੂ ਥਾਣੇ ਵਿੱਚ ਦਰਜ ਕੀਤੀ ਗਈ ਐਫਆਈਆਰ ਨੰਬਰ 180 ਦੇ ਮਾਮਲੇ ਵਿੱਚ ਨਾਮਜਦ ਜਗਤਾਰ ਸਿੰਘ ਨੂੰ ਸੁਣਾਈ। ਉਸ ਵੇਲੇ ਪੁਲਿਸ ਵੱਲੋਂ ਇਹ ਪਰਚਾ ਆਈਪੀਸੀ ਦੀ ਧਾਰਾ 489 ਸੀ ਅਧੀਨ ਦਰਜ ਕੀਤਾ ਗਿਆ ਸੀ। ਜਗਤਾਰ ਸਿੰਘ ਮੂਲ ਰੂਪ ਵਿੱਚ ਕੇਸਰ ਨਗਰ ਜਗਾਧਰੀ ਹਰਿਆਣਾ ਦਾ ਰਹਿਣ ਵਾਲਾ ਸੀ ਅਤੇ ਪਰਚਾ ਦਰਜ ਹੋਣ ਵੇਲੇ ਸੈਕਟਰ 14 ਪੰਚਕੂਲਾ ਵਿਖੇ ਰਹਿ ਰਿਹਾ ਸੀ। ਇਹ ਫੈਸਲਾ 24 ਦਸੰਬਰ 2025 ਨੂੰ ਅਦਾਲਤ ਵੱਲੋਂ ਸੁਣਾਇਆ ਗਿਆ ਹੈ।











