ਚੰਡੀਗੜ੍ਹ 28 ਦਸੰਬਰ ,ਬੋਲੇ ਪੰਜਾਬ ਬਿਊਰੋ;
ਸੰਘਣੀ ਧੁੰਦ ਕਾਰਨ ਵਿਜੀਬਿਲਿਟੀ ਜ਼ੀਰੋ ਹੋਣ ਤੇ ਸਮਰਾਲਾ ਦੇ ਚੰਡੀਗੜ੍ਹ ਲੁਧਿਆਣਾ ਬਾਈਪਾਸ ਤੇ ਇੱਕ ਕਾਰ ਅਤੇ ਬੱਸ ਦੀ ਭਿਆਨਕ ਟੱਕਰ ਹੋ ਗਈ ਵਰਨਾ ਕਾਰ ਦੇਸੀ ਸ਼ਰਾਬ ਦੀਆਂ ਬੋਤਲਾਂ ਨਾਲ ਭਰੀ ਹੋਈ ਸੀ ਕਾਰ ਸਵਾਰ ਮੌਕੇ ਤੋਂ ਕਾਰ ਨੂੰ ਛੱਡ ਕੇ ਫਰਾਰ ਹੋ ਗਏ ਮੌਕੇ ਤੇ ਦੋ ਮੋਟਰਸਾਈਕਲ ਸਵਾਰ ਵੀ ਐਕਸੀਡੈਂਟ ਦਾ ਸ਼ਿਕਾਰ ਹੋਏ ਜਿਨਾਂ ਨੂੰ ਰਾਹਗੀਰਾਂ ਦੁਆਰਾ ਨੇੜੇ ਦੇ ਹਸਪਤਾਲ ਪਹੁੰਚਾਇਆ ਗਿਆ ਜਿਸ ਦੀ ਵਾਇਰਲ ਵੀਡੀਓ ਵੀ ਸਾਹਮਣੇ ਆਈ ਹੈ
ਐਸਐਚ ਓ ਸਮਰਾਲਾ ਹਰਵਿੰਦਰ ਸਿੰਘ ਨੇ ਦੱਸਿਆ ਕਿ ਧੁੰਦ ਕਾਰਨ ਵਿਜੀਬਿਲਿਟੀ ਜ਼ੀਰੋ ਹੈ ਜਿਸ ਕਾਰਨ ਰੋਡ ਦੇ ਉੱਪਰ ਐਕਸੀਡੈਂਟ ਹੋਣ ਦਾ ਖਤਰਾ ਵੱਧ ਗਿਆ ਹੈ ਹੈ। ਸਮਰਾਲਾ ਦੇ ਚੰਡੀਗੜ੍ਹ ਲੁਧਿਆਣਾ ਹਾਈਵੇ ਤੇ ਭਰਥਲਾ ਰੋਡ ਦੇ ਨਜ਼ਦੀਕ ਇੱਕ ਬੱਸ ਅਤੇ ਵਰਨਾ ਕਾਰ ਦੀ ਟੱਕਰ ਹੋਈ ਵਰਨਾ ਕਾਰ ਦੇਸੀ ਸ਼ਰਾਬ ਦੀਆਂ ਬੋਤਲਾਂ ਨਾਲ ਭਰੀ ਹੋਈ ਹੈ ਕਾਰ ਸਵਾਰ ਮੌਕੇ ਤੋਂ ਹਨ ਜਿਨਾਂ ਦੀ ਭਾਲ ਕੀਤੀ ਜਾ ਰਹੀ ਕਾਰ ਅਤੇ ਬੱਸ ਨੂੰ ਕਰੇਨ ਰਾਹੀਂ ਰੋਡ ਤੋਂ ਪਰੇ ਕੀਤਾ ਜਾ ਰਿਹਾ ਹੈ ਕਾਰ ਵਿੱਚ ਕਿੰਨੀਆਂ ਸ਼ਰਾਬ ਦੀਆਂ ਬੋਤਲਾਂ ਹਨ ਇਹਦੇ ਬਾਰੇ ਹਾਲੇ ਕੋਈ ਜਾਣਕਾਰੀ ਨਹੀਂ ਹੈ।












