ਚੇਅਰਮੈਨ ਬਸੰਤ ਗਰਗ,ਪੀ. ਐਸ.ਪੀ.ਸੀ.ਐਲ. ਵੱਲੋ ਮੰਗਾ ਹੱਲ ਕਰਨ ਲਈ ਦਿੱਤਾ ਸੀ ਭਰੋਸਾ ਮੁਲਾਜਮ ਉਡੀਕ ਵਿੱਚ
ਪਟਿਆਲਾ,29, ਦਸੰਬਰ,ਬੋਲੇ ਪੰਜਾਬ ਬਿਊਰੋ,ਮਲਾਗਰ ਖਮਾਣੋਂ;
ਪਾਵਰਕਾਮ ਦੇ ਆਊਟਸੋਰਸ ਸਪੋਟ ਬਿਲਿੰਗ ਮੀਟਰ ਰੀਡਰਾ ਦਾ ਧਰਨਾ ਪਾਵਰਕਾਮ ਹੈਡ ਆਫਿਸ ਪਟਿਆਲਾ ਅੱਗੇ 12ਵੇਂ ਦਿਨ ਵਿੱਚ ਪ੍ਰਵੇਸ਼
ਪਾਵਰਕਾਮ ਦੇ ਆਊਟਸੋਰਸ ਸਪੋਟ ਬਿਲਿੰਗ ਮੀਟਰ ਰੀਡਰਾ ਦੀ ਹੜਤਾਲ ਪਿਛਲੇ 42 ਦਿਨਾਂ ਤੋ ਚੱਲ ਰਹੀ ਹੈ।ਮੁਲਾਜਮ ਆਪਣੀਆਂ ਮੰਗਾ ਦਾ ਹੱਲ ਕਰਵਾਉਣ ਲਈ ਪਿਛਲੇ 12 ਦਿਨਾਂ ਤੋਂ ਪਾਵਰਕਾਮ ਦੇ ਹੈਡ ਆਫਿਸ ਪਟਿਆਲਾ ਅੱਗੇ ਪੱਕਾ ਧਰਨਾ ਲਗਾ ਕੇ ਬੈਠੇ ਹਨ। ਦੋ ਦਿਨ ਦੀ ਭੁੱਖ ਹੜਤਾਲ ਵੀ ਕੀਤੀ ਗਈ ਸੀ।ਇਸ ਸਮੇਂ ਪੰਜਾਬ ਵਿੱਚ ਕੜਾਕੇ ਦੀ ਠੰਡ ਪੈ ਰਹੀ ਹੈ। ਠੰਡ ਵਿੱਚ ਆਮ ਜਨਜੀਵਨ ਪ੍ਭਾਵਿਤ ਹੋ ਰਿਹਾ ਹੈ । ਪਰੰਤੂ ਵਿਭਾਗ ਦੇ ਕਿੰਨੇ ਹੀ ਅਫਸਰ ਜਿਨ੍ਹਾਂ ਅੱਗੇ ਇਸ ਠੰਡ ਵਿੱਚ ਧਰਨਾ ਚੱਲ ਰਿਹਾ ਹੈ।ਉਹ ਇਸ ਹੋ ਰਹੇ ਮਨੁੱਖੀ ਅਧਿਕਾਰਾਂ ਦੇ ਘਾਣ ਤੋ ਅਣਜਾਣ ਬਣੇ ਬੈਠੇ ਹਨ। ਵੈਸੇ ਤਾਂ ਇਹ ਮੁਲਾਜਮ ਆਪਣੀ ਡਿਊਟੀ ਵੀ ਕੜਾਕੇ ਦੀ ਠੰਡ ਅਤੇ ਅੱਤ ਦੀ ਗਰਮੀ ਵਿੱਚ ਕਰਕੇ ਵਿਭਾਗ ਵਿੱਚ ਸੇਵਾ ਨਿਭਾ ਰਹੇ ਹਨ। ਇਹ ਮੁਲਾਜਮ ਕੜਾਕੇ ਦੀ ਠੰਡ, ਗਰਮੀ, ਬਰਸਾਤਾਂ ਦੇ ਮੌਸਮ ਵਿੱਚ ਘਰ-ਘਰ, ਦੁਕਾਨਾਂ, ਹਸਪਤਾਲਾ, ਟਾਵਰਾਂ, ਟੈਪਰੇਰੀ ਮੀਟਰਾਂ, ਜੀ.ਟੀ. ਮੀਟਰਾਂ, ਸੋਲਰ ਮੀਟਰਾਂ ਦੇ ਬਿਜਲੀ ਬਿੱਲ ਬਣਾ ਕੇ ਖਪਤਕਾਰਾਂ ਤੱਕ ਹਰ ਰੋਜ਼ ਪਹੁੰਚਾਉਦੇ ਹਨ। ਇਨ੍ਹਾਂ ਮੁਲਾਜਮਾ ਦੀ ਬਿਲਿੰਗ ਦਾ ਸਿੱਧਾ ਸਬੰਧ ਵਿਭਾਗ ਦੇ ਰੈਵੀਨਿਊ ਨਾਲ ਹੈ।ਬਿਜਲੀ ਬਿੱਲ ਬਣਨ ਉਪਰੰਤ ਹੀ ਵਿਭਾਗ ਕੋਲ ਪੈਸਾ ਇਕੱਠਾ ਹੁੰਦਾ ਹੈ।ਪਰੰਤੂ ਇਹ ਮੁਲਾਜਮ ਆਪ ਗਰੀਬੀ ਵਿੱਚੋ ਗੁਜਰ ਕੇ ਜਿੰਦਗੀ ਵਤੀਤ ਕਰਨ ਲਈ ਮਜਬੂਰ ਹਨ ਇਨਾ ਦਾ ਆਰਥਿਕ ਸ਼ੋਸ਼ਣ ਲਗਾਤਾਰ ਪਿਛਲੇ 12 ਸਾਲਾ ਤੋ ਹੋ ਰਿਹਾ ਹੈ।ਇਸ ਕੰਮ ਨੂੰ ਕਰਨ ਤੇ ਇਨ੍ਹਾਂ ਮੁਲਾਜਮਾ ਦਾ ਪ੍ਤੀ ਮਹੀਨਾ 4000 ਰੁਪਏ ਦਾ ਪੈਟਰੋਲ ਖਰਚ ਹੋ ਜਾਦਾ ਹੈ। ਵਿਭਾਗ ਦਾ ਖਪਤਕਾਰਾਂ ਤੱਕ ਬਿਜਲੀ ਬਿੱਲ ਵੀ ਆਨਲਾਈਨ ਸਾਫਟਵੇਅਰ ਅਤੇ ਆਨਲਾਈਨ ਵਿਧੀ ਰਾਹੀ ਬਣਦਾ ਹੈ । ਉਸ ਲਈ ਜੋ ਮੋਬਾਈਲ ਅਤੇ ਇਟਰਨੈਟ ਦਾ ਪ੍ਤੀ ਮਹੀਨਾ 1000 ਰੁਪਏ ਖਰਚ ਵੀ ਇਹ ਮੀਟਰ ਰੀਡਰ ਆਪਣੀ ਜੇਬ ਵਿੱਚੋਂ ਹੀ ਕਰਦੇ ਹਨ। ਭਾਵ ਕਿ ਮਹੀਨੇ ਦਾ ਬਿਲਿੰਗ ਕਰਨ ਤੇ 5000 ਖਰਚ ਆਉਦਾ ਹੈ।ਦੂਜੇ ਪਾਸੇ ਇਨ੍ਹਾਂ ਨੂੰ ਤਨਖਾਹ 5000 ਤੋ 6000 ਰੁਪਏ ਦੇ ਕੇ ਸ਼ੋਸ਼ਣ ਲਗਾਤਾਰ ਪਿਛਲੇ 12 ਸਾਲਾ ਤੋ ਚੱਲ ਰਿਹਾ ਹੈ। ਜਦੋਂ ਵੀ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਇਸ ਮਸਲੇ ਨੂੰ ਲਿਖਤੀ ਅਤੇ ਜੁਬਾਨੀ ਤੌਰ ਤੇ ਲਿਆਦਾਂ ਜਾਦਾ ਹੈ ਤਾਂ ਵਿਭਾਗ ਦੇ ਅਧਿਕਾਰੀ ਵੀ ਇਹ ਕਹਿ ਦਿੰਦੇ ਹਨ ਕਿ ਮੀਟਰ ਰੀਡਰ ਦੀ ਤਨਖਾਹ ਪ੍ਤੀ ਬਿੱਲ ਦੇ ਹਿਸਾਬ ਨਾਲ ਦਿੱਤੀ ਜਾਂਦੀ ਹੈ ਜਦੋਂ ਕਿ ਵਰਕ ਆਰਡਰ ਵਿੱਚ ਲੇਬਰ ਕਾਨੂੰਨਾਂ ਅਨੁਸਾਰ ਤਨਖਾਹ ਦੇਣ ਦਾ ਜਿਕਰ ਹੈ। ਇਨ੍ਹਾਂ ਮੁਲਾਜਮਾ ਨੂੰ ਦਿੱਤੀ ਜਾਂਦੀ ਤਨਖਾਹ ਦੀ ਸੈਲਰੀ ਸਲਿੱਪ ਵੀ ਜਾਰੀ ਨਹੀਂ ਕੀਤੀ ਜਾਂਦੀ ਹੈ। ਕਈ ਕੰਪਨੀਆਂ ਟੈਡਰ ਖਤਮ ਹੋਣ ਤੇ ਇਨ੍ਹਾਂ ਮੁਲਾਜਮਾ ਦੀਆਂ 6 ਮਹੀਨੇ ਦੀਆਂ ਤਨਖਾਹਾਂ ਲੈ ਕੇ ਰਫੂਚੱਕਰ ਹੋ ਗਈਆਂ ਹਨ ਵਿਭਾਗ ਵੱਲੋਂ ਅੱਜ ਤੱਕ ਉਹ ਮਿਹਨਤਾਨਾ ਵੀ ਇਨ੍ਹਾਂ ਮੀਟਰ ਰੀਡਰਾ ਨੂੰ ਨਹੀ ਦਿੱਤਾ ਹੈ ਜਿਸ ਸਬੰਧੀ ਵਾਰ ਵਾਰ ਲਿਖਤੀ ਤੌਰ ਤੇ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ।ਆਰਥਿਕ ਅਤੇ ਮਾਨਸਿਕ ਤੌਰ ਤੇ ਪੀੜਤ ਇਨ੍ਹਾਂ ਮੁਲਾਜਮਾ ਨੂੰ ਇਨਸਾਫ਼ ਨਾ ਮਿਲਣ ਕਾਰਣ ਮਜਬੂਰੀ ਵੱਸ ਇਨ੍ਹਾਂ ਮੁਲਾਜਮਾ ਨੂੰ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪਿਆ। ਆਪਣੀਆਂ ਵੱਖ ਵੱਖ ਹੱਕੀ ਮੰਗਾਂ ਦਾ ਹੱਲ ਕਰਵਾਉਣ ਦੀ ਮੰਗ ਕਰ ਰਹੇ ਇਨ੍ਹਾਂ ਮੀਟਰ ਰੀਡਰਾ ਦੀਆਂ ਮੰਗਾ ਹੱਲ ਕਰਨ ਦੀ ਬਜਾਏ ਇਨ੍ਹਾਂ ਮੀਟਰ ਰੀਡਰਾ ਨੂੰ ਵਾਰਨਿੰਗ ਪੱਤਰ, ਟਰਮੀਨੇਟ ਪੱਤਰ,ਸਪੋਟ ਬਿਲਿੰਗ ਆਈ. ਡੀ. ਬੰਦ ਕਰਕੇ ਇਨ੍ਹਾਂ ਦੀ ਥਾ ਨਵੇ ਮੀਟਰ ਰੀਡਰਾ ਦੀ ਭਰਤੀ ਕਰਕੇ ਹੋਰ ਮਨੁੱਖੀ ਅਧਿਕਾਰਾਂ ਦਾ ਘਾਣ ਲਗਾਤਾਰ ਜਾਰੀ ਹੈ।ਮੀਟਰ ਰੀਡਰਾ ਵੱਲੋ ਹੋ ਰਹੇ ਭਰਿਸ਼ਟਾਚਾਰ ਦੀ ਜਾਂਚ ਕਰਨ ਲਈ ਬੇਨਤੀਆਂ ਕੀਤੀਆਂ ਜਾ ਰਹੀਆਂ ਹਨ ਕਿ ਤਨਖਾਹਾਂ, ਫੰਡਾ ਵਿੱਚ ਹੋ ਰਹੀਆਂ ਧਾਦਲੀਆ ਦੀ ਜਾਂਚ ਕੀਤੀ ਜਾਵੇ ਅਤੇ ਮੀਟਰ ਰੀਡਰਾ ਦੀ ਤਨਖਾਹਾਂ ਦਾ ਸਹੀ ਪ੍ਬੰਧ ਵਿਭਾਗ ਆਪਣੇ ਲੈਵਲ ਤੇ ਕਰੇ। ਮੀਟਰ ਰੀਡਰਾ ਦੀ ਇਹ ਵੀ ਮੰਗ ਹੈ ਕਿ ਉਨ੍ਹਾਂ ਦੇ ਨਾਲ ਹੋ ਰਹੇ ਸ਼ੋਸ਼ਣ ਅਤੇ ਖਰਾਬ ਕੀਤੇ ਜਾ ਰਹੇ ਭਵਿੱਖ ਨੂੰ ਸੁਰੱਖਿਅਤ ਕੀਤਾ ਜਾਵੇ। ਕਿਉਂਕਿ ਇਨ੍ਹਾਂ ਦੀ ਲੁੱਟ ਲਗਾਤਾਰ ਜਾਰੀ ਹੈ।ਜਥੇਬੰਦੀ ਦੇ ਆਗੂਆਂ ਵੱਲੋ ਪੈ੍ਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਮਾਰਟ ਮੀਟਰ ਲਗਾਉਣ ਦਾ ਵਿਰੋਧ ਵੀ ਜਥੇਬੰਦੀ ਵੱਲੋ ਕੀਤਾ ਜਾ ਰਿਹਾ ਹੈ। ਕਿਉਂਕਿ ਜਿੱਥੇ ਸਮਾਰਟ ਮੀਟਰਾ ਨਾਲ ਪੰਜਾਬ ਦੇ ਲੋਕਾਂ ਤੇ ਆਰਥਿਕ ਬੋਝ ਪਵੇਗਾ ਉੱਥੇ ਹੀ ਪੰਜਾਬ ਦੇ ਹਜਾਰਾਂ ਨੌਜਵਾਨਾਂ ਦਾ ਰੋਜਗਾਰ ਵੀ ਖਤਮ ਹੋਵੇਗਾ।ਜੇਕਰ ਮੰਗਾ ਦਾ ਹੱਲ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਨਾ ਮੁਲਾਜਮਾ ਦੀਆਂ ਮੰਗਾ ਸਬੰਧੀ ਮਿਤੀ 23-12-2025 ਨੂੰ
ਮਾਣਯੋਗ ਚੇਅਰਮੈਨ ਸ਼ੀ੍ ਬਸੰਤ ਗਰਗ,ਆਈ.ਏ.ਐਸ.(ਪੰਜਾਬ 2005) ਚੇਅਰਮੈਨ-ਕਮ- ਮੈਨੇਜਿੰਗ ਡਾਇਰੈਕਟਰ (ਸੀ.ਐਮ.ਡੀ.) ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ, ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ, ਪਟਿਆਲਾ ਜੀ ਨਾਲ ਮੀਟਿੰਗ ਪਟਿਆਲਾ ਹੈਡ ਆਫਿਸ ਦੇ ਕਾਨਫਰੰਸ ਹਾਲ ਵਿੱਚ ਹੋਈ ਸੀ। ਮੀਟਿੰਗ ਵਿੱਚ ਚੇਅਰਮੈਨ ਸਾਹਿਬ ਸ਼ੀ੍ ਬਸੰਤ ਗਰਗ ਜੀ ਵੱਲੋ ਮੀਟਰ ਰੀਡਰਾ ਦੀਆਂ ਸਮੱਸਿਆਵਾਂ ਨੂੰ ਬਹੁਤ ਹੀ ਸੁਖਾਵੇ ਮਾਹੌਲ ਵਿੱਚ ਸੁਣਿਆ ਅਤੇ ਹੱਲ ਕਰਨ ਲਈ ਭਰੋਸਾ ਦਿੱਤਾ।ਮੀਟਰ ਰੀਡਰਾ ਦੀ ਜਥੇਬੰਦੀ ਵੱਲੋ ਹੋਈ ਮੀਟਿੰਗ ਵਿੱਚ ਦਿੱਤੇ ਭਰੋਸਿਆਂ ਦੀ ਰਿਪੋਰਟ ਅਤੇ ਇਨਸਾਫ ਦੀ ਉਡੀਕ ਪਿਛਲੇ 7 ਦਿਨਾ ਤੋ ਕੀਤੀ ਜਾ ਰਹੀ ਹੈ। ਮੀਟਿੰਗ ਅਨੁਸਾਰ ਉਨ੍ਹਾਂ ਨੂੰ ਆਸ ਜਾਗੀ ਹੈ ਕਿ ਚੇਅਰਮੈਨ ਸਾਹਿਬ ਉਨ੍ਹਾਂ ਦੀਆਂ ਇਹ ਹੱਕੀ ਅਤੇ ਜਾਇਜ ਮੰਗਾ ਦਾ ਹੱਲ ਜਰੂਰ ਕਰਨਗੇ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਦੇ ਕਿਸਾਨ ਆਗੂ ਬਲਰਾਜ ਜੋਸ਼ੀ, ਰਣਜੀਤ ਸਿੰਘ, ਅਵਤਾਰ ਸਿੰਘ,ਲਖਵਿੰਦਰ ਸਿੰਘ,ਹਰਜੀਤ ਸਿੰਘ,ਸੂਬਾ ਪ੍ਰਧਾਨ ਜਤਿੰਦਰ ਸਿੰਘ ਭੰਗੂ ,ਉਪ ਪ੍ਰਧਾਨ ਗੁਰਵਿੰਦਰ ਸਿੰਘ ਕਾਹਲੋਂ ਉਪ ਪ੍ਰਧਾਨ ਜਗਸੀਰ ਸਿੰਘ, ਸਕੱਤਰ ਗੁਰਦੀਪ ਸਿੰਘ ,ਮੁੱਖ ਸਲਾਹਕਾਰ ਜਸਵਿਦਰ ਸਿੰਘ, ਖਜਾਨਚੀ ਮਨਜਿੰਦਰ ਸਿੰਘ,ਖਜਾਨਚੀ ਕਿ੍ਸ਼ਨ ਕੁਮਾਰ, ਸਮੂਹ ਡਵੀਜ਼ਨ ਪ੍ਧਾਨ ਅਤੇ ਮੀਟਰ ਰੀਡਰ ਵੱਡੀ ਗਿਣਤੀ ਵਿੱਚ ਹਾਜਿਰ ਸਨ।












