ਚੰਡੀਗੜ੍ਹ, 4 ਜਨਵਰੀ, ਬੋਲੇ ਪੰਜਾਬ ਬਿਊਰੋ :
ਗੋਆ ਵਿੱਚ ਅਦਾਕਾਰਾ ਸੋਨਮ ਬਾਜਵਾ ਵਲੋਂ ਨਵੇਂ ਸਾਲ ਦੇ ਮੌਕੇ ਕੀਤੇ ਡਾਂਸ ਤੋਂ ਪੰਜਾਬੀ ਗੁੱਸੇ ਵਿੱਚ ਹਨ। ਪੰਜਾਬੀਆਂ ਨੇ ਸੋਸ਼ਲ ਮੀਡੀਆ ‘ਤੇ ਸੋਨਮ ਦੇ ਪ੍ਰਦਰਸ਼ਨ ਦੌਰਾਨ ਛੋਟੇ ਪਹਿਰਾਵੇ ‘ਤੇ ਆਪਣਾ ਇਤਰਾਜ਼ ਪ੍ਰਗਟ ਕੀਤਾ ਹੈ।
ਸੋਨਮ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ, ਲੋਕਾਂ ਨੇ ਸੋਸਲ ਮੀਡੀਆ ‘ਤੇ ਲਿਖਿਆ ਕਿ ਸੋਨਮ ਛੋਟੇ ਕੱਪੜੇ ਪਾ ਕੇ ਪੰਜਾਬੀਆਂ ਦਾ ਜਲੂਸ ਕੱਢ ਰਹੀ ਹੈ। ਇਹ ਪੰਜਾਬ ਦਾ ਸੱਭਿਆਚਾਰ ਨਹੀਂ ਹੈ। ਗੁੱਸੇ ਵਿੱਚ ਆਏ ਵਿਅਕਤੀ ਨੇ ਸੋਨਮ ਨੂੰ ਇੱਕ ਅਸਫਲ ਹੀਰੋਇਨ ਵੀ ਕਿਹਾ।
ਪ੍ਰਦਰਸ਼ਨ ਦੌਰਾਨ ਸੋਨਮ ਦੇ ਡਾਂਸ ਮੂਵਜ਼ ਦੇਖਣ ਤੋਂ ਬਾਅਦ, ਸ਼ੋਸ਼ਲ ਮੀਡੀਆ ‘ਤੇ ਇੱਕ ਯੂਜਰ ਨੇ ਕਿਹਾ ਕਿ ਖਾੜਕੂਆਂ ਦਾ ਸਮਾਂ ਇਸ ਤੋਂ ਬਿਹਤਰ ਸੀ, ਉਦੋਂ ਅਜਿਹੀ ਗੰਦਗੀ ਨਹੀਂ ਸੀ।
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸੋਨਮ ਬਾਜਵਾ ਵਿਵਾਦਾਂ ਵਿੱਚ ਫਸੀ ਹੈ। ਇਸ ਤੋਂ ਪਹਿਲਾਂ, ਉਹ ਇੱਕ ਫਿਲਮ ਵਿੱਚ ਸ਼ਰਾਬ ਅਤੇ ਸਿਗਰਟ ਪੀਣ ਅਤੇ ਫਿਰ ਇੱਕ ਮਸਜਿਦ ਵਿੱਚ ਸ਼ੂਟਿੰਗ ਕਰਨ ਨੂੰ ਲੈ ਕੇ ਵਿਵਾਦਾਂ ਵਿੱਚ ਫਸ ਚੁੱਕੀ ਹੈ।












