ਨਵੀਂ ਦਿੱਲੀ 11 ਜਨਵਰੀ,ਬੋਲੇ ਪੰਜਾਬ ਬਿਊਰੋ (ਮਨਪ੍ਰੀਤ ਸਿੰਘ ਖਾਲਸਾ):-
ਪੰਜਾਬ ਦੇ ਮੁੱਖਮੰਤਰੀ ਭਗਵੰਤ ਮਾਨ ਨੂੰ ਅਕਾਲ ਤਖਤ ਸਕੱਤਰੇਤ ਵਿਖ਼ੇ ਇਕ ਵੀਡੀਓ ਮਸਲੇ ਤੇ ਤਲਬ ਕੀਤੇ ਜਾਣ ਤੋਂ ਬਾਅਦ ਸਿਆਸਤ ਬਹੁਤ ਭਖ ਗਈ ਹੈ ਤੇ ਭਗਵੰਤ ਮਾਨ ਵਲੋਂ ਇਸ ਮਸਲੇ ਤੇ ਪੇਸ਼ੀ ਮੌਕੇ ਲਾਈਵ ਟੈਲੀਕਾਸਟ ਦੀ ਮੰਗ ਕੀਤੀ ਗਈ ਹੈ । ਮੌਜੂਦਾ ਹਾਲਾਤਾਂ ਨੂੰ ਦੇਖਦਿਆਂ ਕੈਨੇਡੀਅਨ ਸਿੱਖਾਂ ਨੇ ਵੀ ਇੰਨ੍ਹਾ ਹਾਲਾਤਾਂ ਨੂੰ ਅਤਿ ਗੰਭੀਰ ਦਸਦਿਆਂ ਭਗਵੰਤ ਮਾਨ ਨੂੰ ਚੇਤਾਵਨੀ ਦੇਦਿਆਂ ਕਿਹਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵੱਲੋਂ ਤੁਹਾਨੂੰ ਤਲਬ ਕਰਨਾ ਕੋਈ ਆਮ ਜਾਂ ਰਸਮੀ ਪ੍ਰਕਿਰਿਆ ਨਹੀਂ ਹੈ, ਸਗੋਂ ਤੁਹਾਡੇ ਉਪਰ ਸਿੱਖ ਸੰਪਰਦਾ ਦੀ ਸਰਵਉੱਚ ਤਖ਼ਤ ਸੰਸਥਾ ਅਤੇ ਸਿੱਖ ਰਹਿਤ ਮਰਿਆਦਾ ਪ੍ਰਤੀ ਕਥਿਤ ਨਿਰਾਦਰ ਦਾ ਇੱਕ ਅਸਾਧਾਰਨ ਅਤੇ ਗੰਭੀਰ ਦੋਸ਼ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿਸੇ ਵੀ ਦੇਸ਼ ਦੀ ਅਦਾਲਤ ਅੰਦਰ ਚਲ ਰਹੇ ਮਾਮਲੇ ਦਾ ਕਦੇ ਲਾਈਵ ਟੈਲੀਕਾਸਟ ਨਹੀਂ ਹੁੰਦਾ ਤੇ ਅਕਾਲ ਤਖਤ ਸਾਹਿਬ ਸਿੱਖ ਪੰਥ ਦੀ ਸੁਪਰੀਮ ਅਦਾਲਤ ਹੀ ਹੈ ਪਰ ਤੁਸੀਂ ਅਭਿਆਸੀ ਸਿੱਖ ਹੋ ਇਸ ਲਈ ਤੁਹਾਨੂੰ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵਿਖ਼ੇ ਤੁਹਾਡੇ ਵਲੋਂ ਕੀਤੀ ਗਈ ਕੋਤਾਹੀ ਦਾ ਪੱਖ ਰੱਖਣ ਲਈ ਸੱਦਿਆ ਗਿਆ ਹੈ ਇਸ ਲਈ ਲਾਈਵ ਟੈਲੀਕਾਸਟ ਦੀ ਮੰਗ ਬੇਲੋੜੀ ਹੈ । ਉਨ੍ਹਾਂ ਕਿਹਾ ਮਸਲਾ ਭਾਵੇਂ ਬੇਅਦਬੀ ਦਾ ਹੋਵੇ ਜਾਂ ਮਸਲਾ 328 ਪਾਵਨ ਸਰੂਪਾਂ ਦਾ ਹੋਵੇ । ਸਿੱਖ ਵਿਰੋਧੀ ਹਮੇਸ਼ਾ ਅਜਿਹੇ ਸਮੇਂ ਦੀ ਉਡੀਕ ਕਰਦੇ ਹਨ ਅਤੇ ਉਸ ਦੀ ਆੜ ਵਿੱਚ ਆਪਣੀ ਰਾਜਨੀਤੀਕ ਖੇਡ ਖੇਡ ਜਾਂਦੇ ਹਨ । ਮੁੱਖ ਮੰਤਰੀ ਭਗਵੰਤ ਮਾਨ ਦੇ ਆਪਣੇ ਸ਼ਬਦ ਅਤੇ ਆਚਰਣ ਸਿੱਖ ਭਾਈਚਾਰੇ ਨੂੰ ਡੂੰਘਾ ਠੇਸ ਪਹੁੰਚਾਉਣ ਲਈ ਕਾਫ਼ੀ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਕਿਸੇ ਵੀ ਤਰ੍ਹਾਂ ਦੀ ਕਾਮੇਡੀ, ਨਸ਼ਾ ਜਾਂ ਹੰਕਾਰ ਸਿੱਖ ਧਰਮ ਦੇ ਸਰਵਉੱਚ ਅਸਥਾਈ ਅਧਿਕਾਰ ਦਾ ਨਿਰਾਦਰ ਕਰਨ ਨੂੰ ਜਾਇਜ਼ ਨਹੀਂ ਠਹਿਰਾ ਸਕਦਾ। ਇੱਕ ਮੁੱਖ ਮੰਤਰੀ ਜੋ ਧਰਮ ਦਾ ਮਜ਼ਾਕ ਉਡਾਉਂਦਾ ਹੈ, ਸਿੱਖ ਸੰਸਥਾਵਾਂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰਦਾ ਹੈ, ਅਤੇ ਫਿਰ ਸੰਵਿਧਾਨਕ ਅਹੁਦੇ ਦੀ ਆੜ ਵਿੱਚ ਜਵਾਬਦੇਹੀ ਤੋਂ ਬਚਦਾ ਹੈ । ਉਨ੍ਹਾਂ ਕਿਹਾ ਭਗਵੰਤ ਮਾਨ ਨੇ ਚਾਰ ਸਾਲ ਆਹੀ ਕੁੱਝ ਕਰਦੇ ਕੱਢ ਦਿੱਤੇ, ਓਹ ਦੱਸੇ ਕਿ ਇਸ ਵਿਚ ਪੰਜਾਬ ਦਾ ਕੀ ਭਲਾ ਹੋਇਆ.? ਸਗੋਂ ਪੰਜਾਬ ਗਲ੍ਹ ਤੱਕ ਕਰਜ਼ੇ ਵਿੱਚ ਡਬੋ ਦਿੱਤਾ ਗਿਆ ਹੈ l ਹਰ ਪਾਸੇ ਲੁੱਟ, ਕਤਲ, ਫਰੋਤੀ ਦਾ ਤਾਂਡਵ ਚੱਲ ਰਿਹਾ ਹੈ, ਬੇਗੁਨਾਹ ਸਿੱਖ ਨੌਜੁਆਨਾਂ ਨੂੰ ਜੇਲ੍ਹਾਂ ਵਿਚ ਡਕਿਆ ਜਾ ਰਿਹਾ ਹੈ ਜਿਸ ਨੂੰ ਰੋਕਣ ਵਿਚ ਨਾਕਾਮਯਾਬ ਰਹਿਣ ਤੇ ਭਗਵੰਤ ਮਾਨ ਹੁਣ ਸਿੱਖ ਧਰਮ ਤੇ ਸ੍ਰੀ ਅਕਾਲ ਤੱਖਤ ਸਾਹਿਬ ਨੂੰ ਦਿੱਲੀ ਦੇ ਇਸਾਰੇ ਤੇ ਬਦਨਾਮ ਕਰਣ ਦੀ ਖੇਡ, ਖੇਡ ਰਿਹਾ ਹੈ । ਉਨ੍ਹਾਂ ਇਸਨੂੰ ਸੱਤਾ ਦੀ ਦੁਰਵਰਤੋਂ ਕਰਾਰ ਦੇਂਦਿਆਂ ਭਗਵੰਤ ਮਾਨ ਕੋਲੋਂ ਤੁਰੰਤ ਅਸਤੀਫੇ ਦੀ ਮੰਗ ਕਰਦਿਆਂ ਕਿਹਾ ਕਿ ਜ਼ੇਕਰ ਓਹ ਸਿੱਖ ਧਰਮ ਵਿਚ ਦਖਲਅੰਦਾਜ਼ੀ ਬੰਦ ਤੋਂ ਬਾਜ਼ ਨਹੀਂ ਆਇਆ ਤਾਂ ਵਿਦੇਸ਼ਾਂ ਅੰਦਰ ਓਸਦੀ ਆਮਦ ਉਪਰ ਓਸਦਾ ਭਾਰੀ ਵਿਰੋਧ ਕੀਤਾ ਜਾਏਗਾ । ਇਸ ਮੌਕੇ ਭਾਈ ਗੁਰਮੀਤ ਸਿੰਘ ਤੁਰ, ਭਾਈ ਨਰਿੰਦਰ ਸਿੰਘ ਰੰਧਾਵਾ, ਭਾਈ ਅਵਤਾਰ ਸਿੰਘ ਖਹਿਰਾ, ਭਾਈ ਮਨਜਿੰਦਰ ਸਿੰਘ ਖਾਲਸਾ, ਕਰਨੈਲ ਸਿੰਘ ਟੁੱਟ, ਭਾਈ ਰਣਜੀਤ ਸਿੰਘ, ਭਾਈ ਸੁਖਬੀਰ ਸਿੰਘ ਕਰਮੀਸ ਵਾਲੇ, ਭਾਈ ਰਜਿੰਦਰ ਨੱਤ ਸਿੰਘ, ਭਾਈ ਜੈਗ ਸਿੱਧੂ ਭਾਈ ਦਲਜੀਤ ਸਿੰਘ, ਭਾਈ ਚਰਨਜੀਤ ਸਿੰਘ, ਭਾਈ ਅਜੈਪਾਲ ਸਿੰਘ ਸਮੇਤ ਵਡੀ ਗਿਣਤੀ ਵਿਚ ਦਰਦਮੰਦ ਸਿੱਖ ਹਾਜ਼ਿਰ ਸਨ ।












