ਚੰਡੀਗੜ੍ਹ, 13 ਜਨਵਰੀ ,ਬੋਲੇ ਪੰਜਾਬ ਬਿਊਰੋ;
ਚੰਡੀਗੜ੍ਹ ਦੇ ਸਕੂਲਾਂ ਵਿੱਚ 17 ਜਨਵਰੀ ਤੱਕ ਛੁੱਟੀਆਂ ਵੱਧ ਗਈਆਂ ਹਨ। 18 ਜਨਵਰੀ ਨੂੰ ਐਤਵਾਰ ਹੋਣ ਕਾਰਨ ਹੁਣ 19 ਜਨਵਰੀ ਨੂੰ ਸਕੂਲ ਲੱਗਣਗੇ।ਦੱਸ ਦਈਏ ਕਿ ਠੰਡ ਦੇ ਮੱਦੇਨਜ਼ਰ ਸਕੂਲਾਂ ਵਿੱਚ ਛੁੱਟੀਆਂ ਵਧਾਈਆਂ ਗਈਆਂ ਹਨ ਸਿੱਖਿਆ ਵਿਭਾਗ ਚੰਡੀਗੜ੍ਹ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਹੈ।ਅੱਜ ਚੰਡੀਗੜ੍ਹ ਵਿੱਚ ਛੁੱਟੀਆਂ ਵਧਾਉਣ ਦਾ ਸਿੱਖਿਆ ਵਿਭਾਗ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ।
ਪਹਿਲਾਂ ਚੰਡੀਗੜ੍ਹ ਵਿੱਚ 13 ਜਨਵਰੀ ਤੱਕ ਛੁੱਟੀਆਂ ਵਧਾਈਆਂ ਗਈਆਂ ਸੀ ਅਤੇ 14 ਜਨਵਰੀ ਨੂੰ ਸਕੂਲ ਖੋਲਣ ਦੇ ਆਦੇਸ਼ ਜਾਰੀ ਕੀਤੇ ਗਏ ਸੀ।ਪਰ ਅੱਜ ਦੁਪਹਿਰ ਸਮੇਂ ਚੰਡੀਗੜ੍ਹ ਸਿੱਖਿਆ ਵਿਭਾਗ ਦੇ ਵੱਲੋਂ ਸਕੂਲੀ ਛੁੱਟੀਆਂ ਵਿੱਚ ਵਾਧਾ ਕਰ ਦਿੱਤਾ ਗਿਆ ਤੇ ਹੁਣ 17 ਜਨਵਰੀ ਤੱਕ ਛੁੱਟੀਆਂ ਰਹਿਣਗੀਆਂ।18 ਜਨਵਰੀ ਨੂੰ ਐਤਵਾਰ ਹੋਣ ਦੇ ਕਾਰਨ ਹੁਣ ਸਿੱਧਾ 19 ਜਨਵਰੀ ਨੂੰ ਹੀ ਸਕੂਲ ਖੁੱਲ੍ਹਣਗੇ।












