ਚੰਡੀਗੜ੍ਹ 13 ਜਨਵਰੀ,ਬੋਲੇ ਪੰਜਾਬ ਬਿਊਰੋ;
ਪੱਤਰਕਾਰਾਂ ‘ਤੇ ਦਰਜ਼ ਕੀਤੇ ਪਰਚਿਆਂ ਨੂੰ ਲੈ ਕੇ ਮਾਣਯੋਗ ਹਾਈਕੋਰਟ ਨੇ ਭਗਵੰਤ ਮਾਨ ਸਰਕਾਰ ਨੂੰ ਸਖ਼ਤ ਝਾੜ ਪਾਉਂਦੇ ਹੋਏ ਸਾਫ਼ ਕਿਹਾ ਹੈ- “ਲੋਕਾਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਨਾ ਕਰੋ।”ਪੱਤਰਕਾਰ ਲੋਕਤੰਤਰ ਦਾ ਚੌਥਾ ਥੰਮ ਹਨ । ਸਰਕਾਰ ਨੂੰ ਪ੍ਰਸ਼ਨ ਕਰਨਾ ਇਨ੍ਹਾਂ ਦਾ ਤੇ ਆਮ ਜਨਤਾ ਦਾ ਹੱਕ ਹੈ ਸਰਕਾਰਾਂ ਲੋਕਾਂ ਦੇ ਤੇ ਪੱਤਰਕਾਰਾਂ ਦਾ ਹੱਕ ਖੌਹਣ ਤੇ ਆਵਾਜ਼ ਦਬਾਉਣ ਦੀ ਕੋਸ਼ਿਸ਼ ਨਾਂ ਕਰਨ।
ਲੋਕਤੰਤਰ ਵਿੱਚ ਲੋਕਾਂ ਦੀ ਆਵਾਜ਼ ਦੀ ਰੱਖਿਆ ਕਰਨ ਲਈ ਮਾਣਯੋਗ ਹਾਈਕੋਰਟ ਦਾ ਅਧਿਕਾਰ ਹੈ।ਪੰਜਾਬੀਆਂ ਦੀ ਆਵਾਜ਼ ਨੂੰ ਤਾਨਾਸ਼ਾਹੀ ਤਰੀਕਿਆਂ ਨਾਲ ਕਦੇ ਵੀ ਰੋਕਿਆ ਨਹੀਂ ਜਾ ਸਕਦਾ।












