ਚਿਪਸ ਦਾ ਪੈਕਟ ਫਟਣ ਕਾਰਨ ਬੱਚੇ ਦੀ ਅੱਖ ਦੀ ਰੌਸ਼ਨੀ ਗਈ

ਨੈਸ਼ਨਲ

ਨਵੀਂ ਦਿੱਲੀ, 14 ਜਨਵਰੀ, ਬੋਲੇ ਪੰਜਾਬ ਬਿਊਰੋ :

ਇੱਕ 8 ਸਾਲ ਦੇ ਮੁੰਡੇ ਦੀ ਇੱਕ ਅੱਖ ਦੀ ਰੌਸ਼ਨੀ ਚਿਪਸ ਦਾ ਪੈਕਟ ਫਟਣ ਕਾਰਨ ਚਲੀ ਗਈ। ਮੁੰਡਾ ਚਿਪਸ ਦਾ ਪੈਕੇਟ ਰਸੋਈ ਵਿੱਚ ਲੈ ਕੇ ਗਿਆ ਸੀ ਇਸ ਦੌਰਾਨ ਜਦੋਂ ਇਹ ਗੈਸ ਚੁੱਲ੍ਹੇ ਦੇ ਨੇੜੇ ਡਿੱਗ ਪਿਆ ਅਤੇ ਇੱਕ ਜ਼ੋਰਦਾਰ ਧਮਾਕੇ ਨਾਲ ਫਟ ਗਿਆ। ਧਮਾਕਾ ਇੰਨਾ ਜ਼ੋਰਦਾਰ ਸੀ ਕਿ ਇਸਦਾ ਸਿੱਧਾ ਅਸਰ ਬੱਚੇ ਦੇ ਚਿਹਰੇ ‘ਤੇ ਪਿਆ ਅਤੇ ਉਸਦੀ ਇੱਕ ਅੱਖ ਪੂਰੀ ਤਰ੍ਹਾਂ ਖਰਾਬ ਹੋ ਗਈ।ਇਹ ਘਟਨਾ ਓਡੀਸ਼ਾ ਦੇ ਸ਼ਗੜਘਾਟ ਪਿੰਡ ਵਿੱਚ ਵਾਪਰੀ।

ਪਰਿਵਾਰ ਨੇ ਚਿਪਸ ਕੰਪਨੀ ਵਿਰੁੱਧ ਐਫਆਈਆਰ ਦਰਜ ਕਰਵਾਈ ਹੈ। ਪੁਲਿਸ ਦਾ ਕਹਿਣਾ ਹੈ ਕਿ ਉਤਪਾਦ ਦੀ ਗੁਣਵੱਤਾ ਅਤੇ ਪੈਕੇਟ ਦੀ ਸਮੱਗਰੀ ਦੀ ਜਾਂਚ ਕੀਤੀ ਜਾਵੇਗੀ। ਪੁਲਿਸ ਨੇ ਕਿਹਾ ਕਿ ਚਿਪਸ ਦੇ ਪੈਕੇਟ ਨੂੰ ਅੱਗ ਤੋਂ ਦੂਰ ਰੱਖੋ ਕਿਉਂਕਿ, ਇਹ ਨਾਈਟ੍ਰੋਜਨ ਗੈਸ ਨਾਲ ਭਰਿਆ ਹੁੰਦਾ ਹੈ। ਅੱਗ ਦੇ ਨੇੜੇ ਆਉਣ ‘ਤੇ ਗੈਸ ਤੇਜ਼ੀ ਨਾਲ ਫੈਲਦੀ ਹੈ। ਇਸ ਕਾਰਨ ਪੈਕੇਟ ਫਟ ਜਾਂਦਾ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।