ਬਠਿੰਡਾ 14 ਜਨਵਰੀ ,ਬੋਲੇ ਪੰਜਾਬ ਬਿਊਰੋ;
ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਖਿਲਾਫ ਜਿਲ੍ਹਾ ਹੈਡ ਕੁਆਟਰ ਤੇ ਹੋ ਰਹੇ ਰੋਸ ਪ੍ਰਦਰਸਨ ਚ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ 1406/22 ਬੀ ਨਾਲ ਸਬੰਧਤ ਜਥੇਬੰਦੀਆਂ ਵੱਡੀ ਗਿਣਤੀ ਵਿੱਚ ਸਾਮਲ ਹੋਣਗੀਆਂ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਜਿਲਾ ਪ੍ਰੈਸ ਸਕੱਤਰ ਗੁਰਮੀਤ ਸਿੰਘ ਭੋਡੀਪੁਰਾ ਨੇ ਦੱਸਿਆ ਫੈਡਰੇਸ਼ਨ ਦੇ ਆਗੂਆਂ ਨੇ ਸੰਘਰਸ਼ ਦੀ ਤਿਆਰੀ ਕਰਦਿਆਂ ਫੈਡਰੇਸ਼ਨ ਦੇ ਪ੍ਰਧਾਨ ਹਰਨੇਕ ਸਿੰਘ ਗਹਿਰੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬਲਰਾਜ ਸਿੰਘ ਮੌੜ ਜਿਲ੍ਹਾ ਆਗੂ ਕੁਲਵੰਤ ਸਿੰਘ ਬੁਰਜ ਥਰੋੜ, ਕਿਸ਼ੋਰ ਚੰਦ ਗਾਜ਼, ,ਸੁਖਚੈਨ ਸਿੰਘ, ਬਲਵਿੰਦਰ ਸਿੰਘ ਜਗਾਰਾਮ,ਦਰਸ਼ਨ ਸ਼ਰਮਾ, ਹੰਸਰਾਜ ਬੀਜਵਾ, ਰਣਜੀਤ ਸਿੰਘ ਸਿੱਧੂ, ਧਰਮ ਸਿੰਘ ਕੋਠਾ ਗੁਰੂ, ਗੁਰਜੰਟ ਸਿੰਘ ਮਾਨ,ਬਲਜਿੰਦਰ ਸਿੰਘ,ਲਖਵੀਰ ਸਿੰਘ ਭਾਗੀਬਾਂਦਰ, ਪਰਮ ਚੰਦ ਬਠਿੰਡਾ, ਅਮਿ੍ਤਪਾਲ ਸਿੰਘ,ਜਸਵੀਰ ਸਿੰਘ ਸੀਰਾ ਜਗਲਾਤ ਵਿਭਾਗ, ਬਲਦੇਵ ਸਿੰਘ ਜੀ,ਟੀ,ਯੂ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਬਿਜਲੀ ਸੋਧ ਬਿੱਲ, ਸੀਡ ਬਿੱਲ, ਨਵਾਂ ਨਰੇਗਾ ਕਾਨੂੰਨ,ਚਾਰ ਕਿਰਤ ਕੋਡ, ਕਰ ਮੁਕਤ ਵਪਾਰ ਸਮਝੋਤਾ,ਅਤੇ ਨਿੱਜੀਕਰਨ ਕਰਕੇ ਦੇਸ ਦਾ ਜਨਤਕ ਢਾਂਚਾ ਤਬਾਹ ਕਰਨ ਤੇ ਤੁਰੀ ਹੋਈ ਹੈ l ਜਿਸ ਨੂੰ ਰੋਕਣ ਲਈ 16 ਜਨਵਰੀ 2026 ਨੂੰ ਬਠਿੰਡਾ ਦੇ ਡੀ. ਸੀ. ਦਫਤਰ ਦੇ ਸਾਹਮਣੇ ਸਮੂਹ ਜਨਤਕ ਧਿਰਾਂ ਦੇ ਸਾਝੇਂ ਰੋਸ ਪ੍ਰਦਰਸਨ ਵਿੱਚ ਵੱਡੀ ਗਿਣਤੀ ਵਿੱਚ ਸਾਮਲ ਹੋ ਕੇ ਬਠਿੰਡਾ ਵਿਖੇ ਰੋਸ ਮਾਰਚ ਕਰਦੇ ਹੋਏ ਸਹਿਰ ਵਾਸੀਆ ਨੂੰ ਵੀ ਕੇਂਦਰ ਸਰਕਾਰ ਵੱਲੋਂ ਲੋਕਾਂ ਤੇ ਜਬਰੀ ਥੋਪੇ ਜਾ ਰਹੇ ਕਨੂੰਨਾਂ ਤੋ ਹੋਣ ਵਾਲੇ ਨੁਕਸਾਨ ਪ੍ਰਤੀ ਜਾਗਰੂਕ ਕੀਤਾ ਜਾਵੇਗਾ l ਮੀਟਿੰਗ ਵਿੱਚ ਪੰਜਾਬ ਸਰਕਾਰ ਦੀ ਵੀ ਨਿਖੇਧੀ ਕਰਦਿਆਂ ਕਿਹਾ ਕੇ ਪੰਜਾਬ ਦੀ ਆਮ ਸਰਕਾਰ ਲੋਕ ਪੱਖੀ ਗੱਲ ਕਰਨ ਵਾਲਿਆਂ ਤੇ ਝੂਠੇ ਪਰਚੇ ਪਾਕੇ ਲੋਕਾਂ ਦੀ ਜੁਬਾਨ ਬੰਦ ਕਰ ਰਹੀ ਹੈ l ਸੁੱਤੇ ਲੋਕ ਹੁਣ ਜਾਗ ਚੁੱਕੇ ਹਨ l ਆਪਣੀ ਨੀਂਦ ਤਿਆਗ ਚੁੱਕੇ ਹਨ l ਆਉਣ ਵਾਲੀ 24 ਜਨਵਰੀ 2026 ਨੂੰ ਪੱਤਰਕਾਰਾਂ ਤੇ ਕੀਤੇ ਝੂਠੇ ਪਰਚਿਆਂ ਨੂੰ ਰੱਦ ਕਰਵਾਉਣ ਲਈ ਬਠਿੰਡਾ ਦੇ ਜਿਲ੍ਹਾ ਹੈਡ ਕੁਆਟਰ ਤੇ ਪੰਜਾਬ ਸਰਕਾਰ ਖਿਲਾਫ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਵਿੱਚ ਪੰਜਾਬ ਸੁਬਾਰਡੀਨੇਟ ਫੈਡਰੇਸ਼ਨ ਭਰਵੀਂ ਸਮੂਲੀਅਤ ਕਰੇਗੀ l












